ਲੁਧਿਆਣਾ 27 ਨਵੰਬਰ ( ਰਾਣਾ ਮੱਲ ਤੇਜੀ ) ਸਥਾਨਕ ਜਲੰਧਰ ਬਾਈਪਾਸ ਡਾ :ਅੰਬੇਡਕਰ ਭਵਨ ਵਿਖੇ ਸਿਲਵਰ ਸਮਾਜ ਸੇਵਾ ਸੋਸਾਇਟੀ ਨੇ ਪ੍ਰਧਾਨ ਅਨਿਲ ਨਈਅਰ ਦੀ ਅਗਵਾਈ 'ਚ ਗਰੀਬ ਤੇ ਜਰੂਰਤਮੰਦ 80 ਬੱਚੀਆਂ ( ਲੜਕੀਆਂ ) ਨੂੰ ਇੱਕ -ਇੱਕ ਹਜ਼ਾਰ ਦੇ ਚੈੱਕ ਵੰਡੇ ਗਏ । ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਲ , ਹਿੰਦ ਸਮਾਚਾਰ ਗਰੁੱਪ ਦੇ ਮਾਲਕ ਵਿਜੇ ਚੋਪੜਾ , ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ਨੇ ਵਿਸ਼ੇਸ਼ ਤੌਰ ਤੇ ਪਹੁੰਚਕੇ ਸੰਸਥਾ ਵਲੋਂ ਕੀਤੇ ਜਾ ਰਹੇ ਵਧੀਆ ਉਪਾਰਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਮੇਬਰਾ ਦੇ ਇਸ ਉਦਮ ਸਦਕਾ ਗਰੀਬ ਤੇ ਜਰੂਰਤਮੰਦ ਪਰਵਾਰਾਂ ਦੀਆਂ ਬੱਚੀਆਂ ਆਪਣੀ ਪੜ੍ਹਾਈ ਅੱਗੇ ਜਾਰੀ ਸਕਦੀਆਂ ਹਨ ।ਉਨ੍ਹਾਂ ਕਿਹਾ ਸਮੂਹ ਸਭਾ ਸੁਸਾਇਟੀਆ ਨੂੰ ਅਪੀਲ ਕੀਤੀ ਕਿ ਉਹ ਵੀ ਆਜਿਹੇ ਕਾਰਜ ਕਰਦੇ ਰਹਿਣ ਜਿਸ ਨਾਲ ਕਿਸੇ ਲੌੜਵੰਦ ਦੀ ਮਦਦ ਹੋ ਸਕੇ । ਇਸ ਮੌਕੇ ਸਾਬਕਾ ਚੈਅਰਮੈਨ ਦਰਸ਼ਨ ਬਵੰਜਾ ਵਲੋਂ ਜੰਮੂ ਕਸ਼ਮੀਰ ਦੇ ਜਰੂਰਤਮੰਦ ਪੀੜਤਾ ਵਾਸਤੇ ਰਾਸ਼ਨ ਦੀ ਗੱਡੀ ਭੇਜੀ ਗਈ । ਇਸ ਮੌਕੇ ਸਮਾਜ ਸੇਵੀ ਦਿਯਾਨੰਦ ਮਹਿਤਾ ,ਚੈਅਰਮੈਨ ਬਲਜੀਤ ਸਿੰਘ ਘੁੰਮਣ , ਜੈਨ ਸਾਹਿਬ ,ਡਿਪਟੀ ਕਪੂਰ , ਬਿੰਦੀਆਂ ਮਦਾਨ, ਰਕੇਸ ਮਹਾਜਨ ,ਵੇਦ ਭੰਡਾਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸਮਾਜ ਸੇਵੀ ਹਾਜ਼ਰ ਸਨ ।