ਜਗਰਾੳ(ਅਮਿਤ ਖੰਨਾ )।ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਅਪਣੇ ਪਿਤਾ ਸ਼੍ਰੀ ਰਾਧਾ ਕ੍ਰਿਸ਼ਨ ਦੀ ਯਾਦ ਚ ਬਣਾਏ ਗਏ ਆਰ.ਕੇ.ਹਾਈ.ਸਕੂਲ ਜਗਰਾੳ ਦੇ ਨਵੇਂ ਪ੍ਰਿਸੀਂਪਲ ਦਾ ਅਹੁਦਾ ਮੈਡਮ ਸੀਮਾ ਸ਼ਰਮਾ ਨੂੰ ਸੌਂਪਿਆ ਗਿਆ।ਇਸ ਮੋਕੇ 36 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਰਿਟਾਇਰ ਹੋਏ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਮੈਡਮ ਸੀਮਾ ਸ਼ਰਮਾ ਨੂੰ ਚਾਬੀਆਂ ਸੋਂਪਦੇ ਹੋਏ ਅਪਣੀ ਕੁਰਸੀ ਸੋਂਪਣ ਦੋਰਾਨ ਕਿਹਾ ਕਿ ਉਹ ਮੈਡਮ ਸੀਮਾ ਵਲੋਂ ਸਕੂਲ ਦੀ ਬੇਹਤਰੀ ਲਈ ਕਿੱਤੇ ਜਾਣ ਵਾਲੇ ਕੰਮਾ ਵਿੱਚ ਅਪਣੀ ਪੂਰਾ ਸਹਿਯੋਗ ਦੇਣਗੇ।ਇਸ ਮੋਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਅਤੇ ਮੈਡਮ ਕੰਚਨ ਗੁਪਤਾ ਨੇ ਮੈਡਮ ਸੀਮਾ ਨੂੰ ਪ੍ਰਿਸੀਂਪਲ ਦੀ ਕੁਰਸੀ ਤੇ ਬਿਠਾਦੇਂ ਸਮੇ ਸ਼ੁਭਕਾਮਨਾਵਾਂ ਦੇ ਰੂਪ ਵਿੱਚ ਬੁੱਕੇ ਪ੍ਰਦਾਨ ਕੀਤੇ।ਸਮੂਹ ਸਟਾਫ ਨੇ ਮੈਡਮ ਸੀਮਾ ਨੂੰ ਅਪਣਾ ਪੂਰਾ ਸਹਿਯੋਗ ਦੇਣ ਦਾ ਵਾਦਾ ਕੀਤਾ।ਮੈਡਮ ਸੀਮਾ ਨੇ ਕਿਹਾ ਕਿ ੳਹ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੇ ਸਕੂਲ ਲਈ ਕਿੱਤੇ ਕੰਮਾ ਦੀ ਤਰਾ ਹੀ ਵਧੀਆ ਕੰਮ ਕਰਣ ਦੀ ਭਰਪੂਰ ਕੋਸ਼ਿਸ਼ ਕਰਣਗੇ।