You are here

ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਾਬ ਕਰਨ ਸਖਤੀ ਨਾਲ ਕਾਰਵਾਈ, ਪ੍ਰਧਾਨ ਪਾਰਸ

ਜਗਰਾਉਂ , 21ਅਗਸਤ (ਮਨਜਿੰਦਰ  ਗਿੱਲ )ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟਿੰਗ ਗੁ ਮੁਕੰਦ ਪੁਰੀ ਜਗਰਾਉ ਵਿਖੇ ਹੋਈ ਜਿਸ ਵਿੱਚ  ਗ੍ਰੰਥੀ ਸਿੰਘਾ ਤੇ ਹੋ ਰਹੇ ਅਤਿਆਚਾਰਾ ਦੀ ਨਿਖੇਦੀ ਕੀਤੀ,  ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਕੇ ਬੀਤੇ ਦਿਨੀ ਜੋ ਘਟਨਾ ਅਬਦੁਲਾ ਪੁਰ ਚੁਹਾਨਾ ਮਰੇਲਕੋਟਲਾ ਵਿਖੇ ਗ੍ਰੰਥੀ ਭਾਈ ਹਰਦੇਵ ਸਿੰਘ ਦਾ ਮੂੰਹ ਕਾਲਾ ਕਰਨਾ ਅਤੈ ਗ੍ਰੰਥੀ ਸਿੰਘ ਨੂੰ ਧੱਕੇ ਨਾਲ ਪਿਸਾਬ ਪਿਉਆਣਾ ਜਾ ਉਸ ਦੇ ਮੂੰਹ ਅਤੇ ਸਿੱਖੀ ਦੀ ਮੋਹਰ ਦਾੜੇ ਉਤੇ ਡੋਲ ਦੇਣਾ  ਬੇਹੱਦ ਮੰਦਭਾਗਾ ਅਤੇ ਸਰਮਨਾਕ ਕਾਰਾ ਕੀਤਾ ਗਿਆ। ਭਾਈ ਪਾਰਸ ਨੇ ਕਿਹਾ ਕੇ ਜੇਕਰ ਕੋਈ ਗਲਤੀ ਸੀ ਤਾ ਬੈਠ ਕੇ ਵੀ ਕੋਈ ਹੱਲ ਕੀਤਾ ਜਾ ਸਕਦਾ ਸੀ । ਪਰ ਇਹੋ ਜਿਹੀ ਘਣਾਉਣੀ ਹਰਕਤ ਨਾਲ ਜਿੱਥੇ ਗੁਰੂ ਘਰ ਦੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕਾ ਨੂੰ ਠੇਸ ਪਹੁੰਚੀ ਉਥੇ ਸਿੱਖ ਧਰਮ ਦੇ ਹਰੇਕ ਸੱਚੈ ਇਨਸਾਨਾ ਦੇ ਹਿਰਦੇ ਵਲੂੰਦਰੇ ਗਏ। ਸੁੱਮੁਚੀ ਜੱਥੇਬੰਦੀ ਨੇ  ਮੰਗ ਕੀਤੀ ਕੈ ਦੋਸੀਆ ਤੇ ਅਕਾਲ ਤੱਖਤ ਦੇ ਜੱਥੇਦਾਰ ਸਾਬ ਸਖਤੀ ਨਾਲ ਕਾਰਵਾਈ ਕਰਨ । ਅਤੇ ਗੁ ਪ੍ਰਬੰਦਕ ਕਮੇਟੀ ਅਤੇ ਹੋਰ ਸਾਰੇ ਦੋਸੀਆਂ ਤੇ ਪਰਚਾ ਦਰਜ ਹੋਵੇ ਏਐਫਪੀਸਖਤ ਸਜਾ ਦਿਤੀ ਜਾਵੇ। 
ੇਇਸ ਮੋਕੇ ਭਾਈ ਬਲਜਿੰਦਰ ਸਿੰਘ  ਦੀਵਾਨਾ ਭਾਈ ਇੰਦਰ ਜੀਤ ਸਿੰਘ ਭਾਈ ਜਗਸੀਰ ਸਿੰਘ ਡੱਲਾ ਭਾਈ  ਅਮਨਦੀਪ ਸਿੰਘ ਡਾਗੀਆਂ ਬਲਜਿੰਦਰ ਸਿੰਘ ਬੱਲ ਭਾਈ ਤਰਸੇਮ ਭਰੋਵਾਲ     ਗਿਆਨੀ ਭੋਲਾ ਸਿੰਘ ਭਾਈ ਅਵਤਾਰ ਸਿੰਘ ਭਾਈ ਬਾਵਾਂ ਸਿੰਘ ਭਾਈ ਸਤਪਾਲ ਸਿੰਘ ਭਾਈ ਭਾਈ ਬਾਵਾਂ ਸਿੰਘ ਭਾਈ ਦਲਜੀਤ ਸਿੰਘ ਮਿਸਾਲ ਭਾਈ ਅਮਨ ਦੀਪ ਸਿੰਘ ਡਾਗੀਆਂ ਭਾਈ ਨਿਰਭੈ ਸਿੰਘ ਰਸੂਲਪੁਰ ਭਾਈ ਮਨਦੀਪ ਸਿੰਘ ਮੋੜੀ ਭਾ ਉਕਾਰਂ ਸਿਘ ਭਾਈ ਪਾਲਾ ਸਿੰਘ ਭਾਈ ਸੁਰਜੀਤ ਸਿੰਘ  ਭਾਈ ਬਲਜਿੰਦਰ ਸਿੰਘ ਅਲੀਗੜ  ਭਾਈ ਬਣ ਤਰਸੇਮ ਸਿੰਘ ਭਾਈ ਦਰਸਨ ਸਿੰਘ ਡਾਗੋਂ ਭਾਈ ਮਰਦਾਨਾ ਸਿੰਘ ਭਾਈ ਜਸਵੀਰ ਸਿੰਘ ਭਾਈ ਸਤਨਾਮ ਸਿੰਘ ਭਾਈ ਇੰਦਰ ਸਿੰਘ ਇੰਦਰਜੀਤ ਸਿੰਘ ਭਾਈ ਗੁਰਮੇਲ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਰ।