ਜਗਰਾਉਂ , 09 ਅਗਸਤ -ਪਿਛਲੇ ਦੋ ਦਿਨਾਂ ਤੋਂ ਜਗਰਾਉਂ ਸ਼ਹਿਰ ਦੇ ਅੰਦਰ ਲੁਮਪੀ ਪਸ਼ੂਆਂ ਦੀ ਬਿਮਾਰੀ ਦਾ ਖਾਸਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਸੀ । ਜਿਸ ਉੱਪਰ ਲੋਕ ਬਹੁਤ ਚਿੰਤਤ ਸਨ । ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰੀ ਹਸਪਤਾਲ ਅੰਦਰ ਵੈਟਨਰੀ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਇਸ ਬਿਮਾਰੀ ਦੀ ਰੋਕਥਾਮ ਲਈ ਹਦਾਇਤਾਂ ਕੀਤੀਆਂ ।ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਸਾਂਝੀ ਕਰਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਕੱਲ੍ਹ ਬਹੁਤ ਸਾਰੇ ਐਸਐਮਐਸ ਮਿਲੇ ਸਨ ਅਤੇ ਅੱਜ ਪਸ਼ੂਆਂ ਵਿੱਚ ਚੱਲ ਰਹੀ ਲੁਮਪੀ ਬੀਮਾਰੀ ਸਬੰਧੀ ਸਰਕਾਰੀ ਪਸ਼ੂ ਹਸਪਤਾਲ ਵਿੱਚ ਸੀਨੀਅਰ ਵੈਟਨਰੀ ਅਫ਼ਸਰ ਡਾ. ਹਰਦਿਆਲ ਸਿੰਘ ਅਤੇ ਬਾਕੀ ਤਹਿਸੀਲ ਦੇ ਵੈਟਨਰੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਬਿਮਾਰੀ ਦੇ ਰੋਕਥਾਮ ਲਈ ਸਭ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ।
News By ; Manjinder Gill ( 7888466199 )