ਜਗਰਾਓ (.ਅਮਿਤ ਖੰਨਾ, ਅਮਨਜੋਤ )--- ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ (ਰਜਿ:) ਪੁਰਾਣੀ ਦਾਣਾ ਮੰਡੀ ਦੇ ਇਕ ਵਾਰ ਫਿਰ ਵਿਨੋਦ ਕੁਮਾਰ ਬਾਂਸਲ ਜੀ ਨੂੰ ਸਰਵ ਸਮੰਤੀ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਆਤਮਾ ਰਾਮ ਬਾਵਾ, ਤੀਰਥ ਸਿੰਗਲਾ ਤੇ ਸੁਰਿੰਦਰ ਮਿੱਤਲ ਨੂੰ ਚੇਅਰਮੈਨ ਬਣਾਇਆ ਗਿਆ ਹੈਂ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ ਜਨਰਲ ਸੈਕਟਰੀ,ਵਿਸ਼ਾਲ ਗੋਇਲ ਨੂੰ ਕੈਸ਼ੀਅਰ,ਪਰਸ਼ੋਤਮ ਅਗਰਵਾਲ ਤੇ ਵਿਜੈ ਗਰਗ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦਰਸ਼ਨ ਸਿੰਗਲਾ,ਅਸ਼ੋਕ ਬਾਂਸਲ,ਤੇ ਬਲਦੇਵ ਸ਼ਰਮਾ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ। ਇਸਦੇ ਨਾਲ ਹੀ ਅਮਿਤ ਬਾਂਸਲ,ਕੌਂਸਲਰ ਅਨਮੋਲ ਗੁਪਤਾ,ਕੌਂਸਲਰ ਅੰਕੁਸ਼ ਧੀਰ,ਦੇਸ਼ ਬੰਧੂ ਮੰਗਲਾ ਤੇ ਜਗਦੀਸ਼ ਚੰਦਲਾ ਨੂੰ ਅਗਜੈਕਟਿਵ ਮੈਂਬਰ ਚੁਣਿਆ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਬਾਂਸਲ ਨੇ ਕਿਹਾਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਪੁਰਾਣੀ ਦਾਣਾ ਮੰਡੀ ਵਿੱਚ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਹਨੂਮਾਨ ਜੀ ਦੇ ਝੰਡੇ ਦੀ ਰਸਮ 2 ਅਗਸਤ ਦਿਨ ਮੰਗਲਵਾਰ ਨੂੰ ਰੇਲਵੇ ਰੋਡ ਤੋ ਸ਼ਾਮ ਚਾਰ ਵਜੇ ਅੰਮ੍ਰਿਤ ਲਾਲ ਗੁਪਤਾ ਦੀ ਦੁਕਾਨ ਤੋਂ ਸ਼ੁਰੂ ਹੋਵੇਗੀ ਤੇ ਪੂਰੀ ਮੰਡੀ ਦੀ ਪਰਿਕਰਮਾ ਕਰਦੇ ਹੋਏ ਮੰਡੀ ਦੇ ਮੰਦਿਰ ਵਿਚ ਜਾ ਕੇ ਸਮਾਪਤ ਹੋਵੇਗੀ।