ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਜਾਣਾਂ ਚਾਹੀਦਾ ਹੈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ, ਇਹ ਮੇਰੀ ਜਾਤਿ ਰਾਏ ਹੈ, ਅਪਣੇ ਵਰਤਮਾਨ ਪੰਜਾਬ ਦੀ ਤ੍ਰਾਸਦੀ 1978 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸ਼੍ਰੌਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਹੁੰਦੀਆਂ ਸ਼ੁਰੂ ਹੋਈ ਸੀ, ਜਦੋਂ ਨਿਰੰਕਾਰੀ ਮਿਸ਼ਨ ਦੇ ਚੀਫ ਬਾਬਾ ਗੁਰਬਚਨ ਸਿੰਘ ਜੀ ਦੇ ਪਿਤਾ ਨਿੰਰਕਾਰੀ ਬਾਬਾ ਅਵਤਾਰ ਸਿੰਘ ਜੀ ਵਲੋਂ ਇੱਕ ਗ੍ਰੰਥ ਪ੍ਰਕਾਸ਼ਤ ਅਵਤਾਰ ਵਾਣੀ ਦਾ ਪਾਠ ਨਿੰਰਕਾਰੀ ਸਤਸੰਗ ਸਮਾਗਮਾਂ ਵਿੱਚ ਕਰਿਆ ਜਾਂਦਾ ਸੀ, ਅਖੰਡ ਕੀਰਤਨੀ ਜੱਥਾ ਬਾਬਾ ਰਣਧੀਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਫੌਜਾ ਸਿੰਘ ਅਪਣੇ ਕੁੱਝ ਜੱਥੇ ਸੇਵਕਾਂ ਨੂੰ ਨਾਲ ਲੈਕੇ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਇੱਕ ਨਿੰਰਕਾਰੀ ਸਤਸੰਗ ਸਮਾਗਮਾਂ ਵਿੱਚ ਬਾਬਾ ਗੁਰਬਚਨ ਸਿੰਘ ਜੀ ਨੂੰ ਇਹ ਕਹਿਣ ਵਾਸਤੇ ਗਏ ਸਨ ਕਿ, ਤੁਸੀਂ ਅਵਤਾਰ ਵਾਣੀ ਦਾ ਪਾਠ ਨਾ ਕਰੋ, ਕਿਉਂਕਿ,ਕਿ, ਇਸ ਗ੍ਰੰਥ ਅਵਤਾਰ ਵਾਣੀ ਵਿੱਚ ਸਾਡੇ ਸਿੱਖ ਪੰਥ ਦੀ ਘੋਰ ਬੇਅਦਬੀ ਹੁੰਦੀ ਹੈ, ਇਸ ਵਿਸੇ ਤੇ ਪਹਿਲਾ ਵੀ ਇਹਣਾ ਦਾ ਆਪਸੀ ਵਿਚਾਰ ਵਟਾਂਦਰਾ ਤਕਰਾਰਬਾਜ਼ੀ ਹੁੰਦੀ ਰਹਿੰਦੀ ਸੀ, ਉਸ ਵਕ਼ਤ ਨਿਰੰਕਾਰੀ ਮਿਸ਼ਨ ਦੇ ਸੇਵਕਾਂ ਵਲੋਂ ਅਖੰਡ ਕੀਰਤਨੀ ਜਥੇ ਦੇ ਸੇਵਕਾਂ ਉਪਰ ਗੋਲੀਆਂ ਚਲਾਕੇ 13 ਸੇਵਾਦਾਰਾ ਨੂੰ ਮਾਰ ਦਿੱਤਾ ਸੀ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ, ਫਿਰ ਹਰ ਰੋਜ਼ ਨਿੰਰਕਾਰੀ ਮਿਸ਼ਨ ਨੂੰ ਮੰਨਣ ਵਾਲਿਆਂ ਨਿੰਰਕਾਰੀਆਂ ਦੀਆਂ ਹਤਿਆਵਾਂ ਹੋਣ ਲੱਗ ਪਈਆਂ ਸਨ, ਅਖੀਰ ਨਿਰੰਕਾਰੀ ਮਿਸ਼ਨ ਦੇ ਸਰਪ੍ਰਸਤ ਮੁੱਖੀ ਬਾਬਾ ਗੁਰਬਚਨ ਸਿੰਘ ਜੀ ਦਾ ਕਤਲ ਭਾਈ ਰਣਜੀਤ ਸਿੰਘ ਨੇ ਨਿਰੰਕਾਰੀ ਮਿਸ਼ਨ ਦੇ ਮੁੱਖੀ ਬਾਬਾ ਗੁਰਬਚਨ ਸਿੰਘ ਜੀ ਦਾ ਚੇਲਾ ਬਣਕੇ ਦਿੱਲੀ ਦੇ ਨਿੰਰਕਾਰੀ ਭਵਨ ਵਿੱਚ ਕੀਤਾ ਸੀ, ਇਸ ਕਰਕੇ ਭਾਈ ਰਣਜੀਤ ਸਿੰਘ ਨੂੰ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਕਤਲ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ, ਅਤੇ ਬਾਅਦ ਵਿੱਚ ਸਿੱਖ ਕੌਮ ਨੇ "ਭਾਈ ਰਣਜੀਤ ਸਿੰਘ ਨੂੰ ਸਿੱਖਾਂ ਕੌਮ ਦੇ ਆਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਂ ਦਿੱਤਾ ਸੀ," ਪੰਜਾਬ ਵਿੱਚ 1980 ਦੇ ਇਲੈਕਸ਼ਨ ਜਿੱਤਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਸਰਦਾਰ ਦਰਬਾਰਾ ਸਿੰਘ ਜੀ ਪੰਜਾਬ ਦੇ ਮੁੱਖ ਮੰਤਰ ਬਨੇ ਸਨ, ਕਾਂਗਰਸ ਪਾਰਟੀ ਦੇ ਗਿਆਨੀ ਜ਼ੈਲ ਸਿੰਘ ਜੀ ਭਾਰਤ ਦੀ ਕੇਂਦਰ ਸਰਕਾਰ ਵਿੱਚ ਗ੍ਰਿਹ ਮੰਤਰੀ ਹੁੰਦੇ ਸਨ, ਉਹਨਾਂ ਦਿਨਾਂ ਵਿੱਚ ਮੈਂ ਯੂਥ ਕਾਂਗਰਸ ਪਾਰਟੀ ਦਾ ਸਿਰਕੱਢਵਾਂ ਯੂਥ ਨੇਤਾ ਹੁੰਦਾਂ ਸੀ, ਮੇਰੀ ਪੋਹਿਂਚ ਬਲਾਕ ਕਾਂਗਰਸ ਪਾਰਟੀ ਬਰਨਾਲਾ ਤੋਂ ਲੈਕੇ ਪੰਜਾਬ ਕਾਂਗਰਸ ਪਾਰਟੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦਿੱਲੀ ਦੀ ਹਾਈਕਮਾਂਡ ਤੱਕ ਹੁੰਦੀ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਦਰਬਾਰਾ ਸਿੰਘ ਜੀ ਮੈਨੂੰ ਬਹੁਤ ਮਾਨ ਇਜੱਤ ਦਿੰਦੇ ਸਨ ਅਤੇ ਮੇਰੀ ਹਰ ਸਿਫਾਰਸ਼ ਨੂੰ ਸੰਜੀਦਗੀ ਨਾਲ ਮੰਨਦੇ ਹੁੰਦੇ ਸਨ, ਫਿਰ ਸਰਦਾਰ ਦਰਬਾਰਾ ਸਿੰਘ ਜੀ ਨੇ ਮੇਰੀ ਜਾਨਪਛਾਣ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਜਵਾਬ ਗ਼ੁਲਾਬ ਨਬੀ ਆਜ਼ਾਦ ਜੀ ਨਾਲ ਕਰਵਾਈ ਸੀ ਜੋ ਬਾਅਦ ਵਿੱਚ ਭਾਰਤ ਸਰਕਾਰ ਵਿੱਚ ਡਿਪਟੀ ਹੋਮ ਮਨਿਸਟਰ ਅਤੇ ਫੂਡ ਸਪਲਾਈ ਦੇ ਰਾਜ ਮੰਤਰੀ ਬਣੇ ਸਨ, ਮੇਰੀ ਸ਼ਾਦੀ ਵੀ ਸਰਦਾਰ ਦਰਬਾਰਾ ਸਿੰਘ ਜੀ ਦੇ ਸੁਸਰਾਲ "ਪਿੰਡ ਬਿਲਗਾ" ਜ਼ਿਲਾ ਜਲੰਧਰ ਵਿੱਚ 1970 ਦੇ ਦਹਾਕੇ ਦੇ ਆਖੀਰ ਵਿੱਚ ਹੋਈ ਹੈ, ਉਹਨਾਂ ਦਿਨਾਂ ਵਿੱਚ ਪੰਜਾਬ ਕਾਂਗਰਸ ਪਾਰਟੀ ਵਿੱਚ ਦੋ ਗਰੁੱਪ ਸਰਦਾਰ ਦਰਬਾਰਾ ਸਿੰਘ ਜੀ ਅਤੇ ਗਿਆਨੀ ਜ਼ੈਲ ਸਿੰਘ ਜੀ ਦੇ ਨਾਮ ਦੇ ਹੋਈਆਂ ਕਰਦੇ ਸਨ, ਕਾਂਗਰਸ ਪਾਰਟੀ ਦੇ ਅਤੇ ਪੰਜਾਬ ਦੀ ਦੇਸ਼ ਦੀ ਸਿਆਸਤ ਦੇ ਸਿਰ ਕੱਢਵੇਂ ਇਹਣਾ ਦੋਨਾਂ ਨੇਤਾਵਾਂ ਦੀ ਆਪਸੀ ਬਹੁਤ ਖਿੱਚੋਤਾਣ ਰਹਿੰਦੀ ਹੁੰਦੀ ਸੀ, ਜਿਸ ਦਾ ਸ਼ਿਕਾਰ ਮੈਂ ਵੀ ਅਪਣੇ ਭੋਲੇ ਪਣ ਅਤੇ ਆਪਣੀ ਪਨਤਬਾਜੀ ਕਰਕੇ ਹੋਈਆਂ ਸੀ ! ਪੰਜਾਬ ਵਿੱਚ ਫਿਰ ਕਾਲਾ ਦੌਰ ਸ਼ੁਰੂ ਹੋਇਆ 1980-82 ਤੋਂ ਲੈਕੇ 1995-996 ਤੱਕ ਬਹੁਤ ਖੌਫ਼ਨਾਕ ਦੁੱਖ ਦਾਈ ਘੱਟਨਾਵਾਂ ਦਾ ਮੰਜ਼ਰ ਸ਼ੁਰੂ ਹੋਈਆਂ, ਪੰਜਾਬ ਵਿੱਚ ਦਿਨ ਦਿਹਾੜੇ ਬੇਖੌਫ਼ ਹੋਕੇ ਅਤਵਾਦੀਆਂ ਨੇ ਹਿੰਦੂ ਧਰਮ ਸਮੇਂਤ ਹੋਰਨਾਂ ਧਰਮਾਂ ਦੇ ਬੇਕਸੂਰੇ ਨਿਹਥੇ 36000/ਲੋਕਾਂ ਦਾ ਬੇਰਹਿਮੀ ਨਾਲ ਗਾਜਰਾਂ ਮੂਲੀਆਂ ਵਾਂਗੂੰ ਵੱਡ ਕੇ ਸਕੂਲਾਂ ਵਿੱਚ ਪੜਾਉਂਦੇ ਹਿੰਦੂ ਕੌਮ ਦੇ ਮਾਸਟਰਾਂ, ਪਾਰਕਾਂ ਵਿੱਚ ਸੈਰ ਕਰਦੇ ਹਿੰਦੂ ਕੌਮ ਨਾਲ ਸਬੰਧਤ ਆਮ ਲੋਕਾਂ, ਅਖ਼ਵਾਰ ਬੈਚਣ ਵਾਲੇ ਹਿੰਦੂ ਬੱਚਿਆਂ ਹਾਕਰਾਂ, ਮੋਟਰਾਂ ਗਡੀਆਂ ਬਸਾਂ, ਰੇਲ ਗੱਡੀਆਂ ਨੂੰ ਰੋਕ ਕੇ ਉਹਣਾ ਵਿੱਚੋਂ ਹਿੰਦੂਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਬੇਰਹਿਮੀ ਨਾਲ ਕਤਲੇਆਮ ਕਰ ਕਿੱਤਾ ਦਿੱਤਾ ਜਾਂਦਾ ਸੀ, ਪੰਜਾਬ ਦੇ ਪਿੰਡ ਸ਼ਹਿਰਾਂ ਦੇ ਬਜ਼ਾਰਾਂ ਮੁਹਲਿਆਂ ਵਿੱਚ ਲੋਕਾਂ ਅਫਸੋਸ ਕਰਨ ਲਈ ਸਥਰ ਵਿਛੇ ਰਹਿੰਦੇ ਸਨ, ਲੇਕਿਨ, ਫਿਰ ਵੀ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰਹੀ ਬਣੀਂ ਰਹੀ, ਸਮੁਚੇ ਪੰਜਾਬ ਵਿੱਚ ਅਤਵਾਦੀਆਂ ਹੱਥੋਂ ਮਾਰੇ ਗਏ ਇਹਨਾਂ ਬੇਕਸੂਰੇ ਆ ਹਜ਼ਾਰਾਂ ਅਤਵਾਦੀ ਪੀੜਤਾਂ ਪੰਜਾਬੀਆਂ ਨੂੰ ਕਦੇ ਵੀ ਕੋਈ ਮੁਆਵਜ਼ਾ ਨਹੀਂ ਮਿਲੀਆਂ ਹੈ, ਅਤੇ ਨਾ ਹੀ ਪੰਜਾਬ ਵਿੱਚ ਇਹਣਾ ਦੀ ਕੋਈ ਯਾਦਗਾਰ ਬਨਾਕੇ ਸਥਾਪਿਤ ਕੀਤੀ ਗਈ ਹੈ, ਅਤੇ ਨਾ ਹੀ ਇਹਣਾ ਦੇ ਨਾਂਮ ਤੇ ਕੋਈ ਸਾਲ ਵਿੱਚ ਵਿਸ਼ੇਸ਼ ਇੱਕ ਦਿਨ ਨੂੰ ਮਨਾਇਆ ਜਾਂਦਾ ਹੈ, ਤਾਂਕਿ, ਲੋਕਾਂ ਨੂੰ ਵਕ਼ਤ ਵਕ਼ਤ ਤੇ ਸੁਚੇਤ ਕੀਤਾ ਜਾਵੇ, ਅਤਵਾਦ ਕਾਰਨ ਪੰਜਾਬ ਵਿੱਚੋਂ ਬਹੁਤੇ ਪੰਜਾਬੀ ਪਰਿਵਾਰ ਪੰਜਾਬ ਵਿੱਚੋਂ ਉਜੜਕੇ ਦੇਸ਼ ਦੇ ਬਾਹਰਲੇ ਸੂਬਿਆਂ ਪਰਦੇਸਾਂ ਵਿੱਚ ਅਤੇ ਸਮਪਨ ਲੋਕ ਵਿਦੇਸ਼ਾਂ ਵਿੱਚ ਜਾ ਬਿਰਾਜੇ ਸਨ, ਇਸ ਲਈ ਪੰਜਾਬ ਆਰਥਿਕਤਾ ਵਲੋਂ ਤਬਾਹ ਹੋ ਚੁਕਿਆਂ ਸੀ, ਮੰਦਭਾਗੇ ਉਸ ਲੰਮੇ ਸਮੇਂ ਤੋਂ ਪੰਜਾਬ ਵਿੱਚ ਮੁੜ ਤੋਂ ਅਮਨ ਸ਼ਾਂਤੀ ਨੂੰ ਲੈਕੇ ਆਉਣ ਵਾਲੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਬੇਅੰਤ ਸਿੰਘ ਜੀ ਦੇ ਸਮੇਂਤ ਪੰਜਾਬ ਦੇ ਹੋਰ ਛੋਟੇ ਬਡੇ ਕਾਂਗਰਸੀ ਵਰਕਰਾਂ ਆਗੂਆਂ ਨੇਤਾਵਾਂ ਜੋਗਿੰਦਰ ਪਾਲ ਪਾਂਡੇ, ਲਾਲਾ ਭਗਵਾਨ ਦਾਸ ਜੈਤੋ, ਰਾਧੇ ਸ਼ਾਮ, ਚੌਧਰੀ ਜਗਤ ਰਾਮ ਜੀ, ਸਰਦਾਰ ਸੰਤੋਖ ਸਿੰਘ ਜੀ, ਸਰਦਾਰ ਸਤਨਾਮ ਸਿੰਘ ਬਾਜਵਾ, ਸਤਪਾਲ ਪਰਾਸ਼ਰ ਆਦਿ ਆਦਿ ਕਾਂਗਰਸ ਪਾਰਟੀ ਦੇ ਛੋਟੇ ਬਡੇ ਨੇਤਾ ਦੇ ਨਾਲ ਪੰਜਾਬ ਕੇਸਰੀ ਜਗ ਬਾਣੀ ਹਿੰਦ ਸਮਾਚਾਰ ਦੇ ਮਾਲਕ ਬਾਨੀ ਸੰਪਾਦਕ ਐਡੀਟਰ ਲਾਲਾ ਜਗਤ ਨਾਰਾਇਣ ਅਤੇ ਲਾਲਾ ਜੀ ਦੇ ਸਪੁੱਤਰ ਰਮੇਸ਼ ਜੀ ਦਾ ਕਤਲ ਹੋਇਆ ਅਤੇ ਜਨਸੰਘ ਹੁਣ ਭਾਜਪਾ ਪਾਰਟੀ ਦੇ ਪ੍ਰਮੁੱਖ ਨੇਤਾ ਬਾਬੂ ਹਿਤ ਅਭਿਲਾਸ਼ੀ ਜੀ ਸਮੇਂਤ ਹੋਰਾਂ ਨੇਤਾਵਾਂ ਦੇ ਨਾਲ ਨਾਲ ਕੌਮਨਿਸਟ ਪਾਰਟੀ ਦੇ ਲੀਡਰਾਂ, ਸ਼੍ਰੌਮਣੀ ਅਕਾਲੀ ਦਲ ਦੇ ਜੱਥੇਦਾਰ ਸਰਦਾਰ ਉਮਰਾਂ ਨੰਗਲ ਜੀ, ਸ਼੍ਰੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ 26ਸਾਲਾ ਤੱਕ ਪ੍ਰਧਾਨ ਰਹੇ ਸਿੱਖ ਕੌਮ ਦੇ ਪੋਪ ਵਜੋਂ ਜਾਨੇ ਜਾਂਦੇ ਜੱਥੇਦਾਰ ਸਰਦਾਰ ਗੁਰਚਰਨ ਸਿੰਘ ਟੌਹੜਾ ਜੀ, ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਬਹੁਤ ਹੀ ਹੋਣਹਾਰ ਡੀਆਈਜੀ ਸਰਦਾਰ ਅਟਵਾਲ ਜੀ ਸਮੇਤ ਛੋਟੇ ਬਡੇ ਹੋਣਹਾਰ ਪੁਲਿਸ ਮੁਲਾਜ਼ਮਾਂ ਅਧਿਕਾਰੀਆਂ ਅਫਸਰਾਂ ਨੂੰ ਅਤੇ ਛੁੱਟੀ ਤੇ ਆਏ ਹੋਏ ਫੌਜੀਆਂ ਜਵਾਨਾਂ ਨੂੰ ਪੰਜਾਬ ਦੇ ਬੁਧੀਜੀਵੀਆਂ ਨੂੰ ਵੀ ਦਿਨ ਦਿਹਾੜੇ ਬੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਇਸ ਦਾ ਰਿਜਲਟ ਮੰਦਭਾਗੀ ਬਲੳਸਟਾਰ ਹੋਈਆਂ ਬਲੳਸਟਾਰ ਦਾ ਰਿਜਲਟ ਇਜਲਟ ਇਹ ਹੋਇਆ ਸੀ, ਸੰਸਾਰ ਵਿੱਚ ਸਟੀਲ ਵਾਂਗੂੰ ਮਜ਼ਬੂਤ ਲੇਡੀ ਵਜੋਂ ਜਾਣੀ ਜਾਂਦੀ ਅਪਣੇ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਦੇ ਅੰਗ ਰੱਖਿਅਕਾਂ ਵਲੋਂ ਹੀ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਹੀ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ, ਇਹਣਾ ਸਾਰੀਆਂ ਮੰਦਭਾਗੀ ਖੌਫਨਾਕ ਵਾਪਰਿਆ ਘਟਨਾ ਨੂੰ ਯਾਦ ਕਰਦਿਆਂ ਹੋਇਆਂ ਧਿਆਨ ਵਿੱਚ ਰੱਖਦੇ ਹੋਏ ਨੂੰ, ਹੁਣ ਭੁੱਲ ਜਾਣਾ ਚਾਹੀਦਾ ਹੈ, ਤਾਂਕਿ, ਅੱਗੇ ਨੂੰ ਪੰਜਾਬ ਵਿੱਚ ਓਹ ਜਿਹੇ ਭੈੜੇ ਹਾਲਾਤ ਨਾ ਬਣਨ ਅਤੇ ਪੰਜਾਬ ਦੀ ਨੌਜਵਾਨੀ ਅਤਵਾਦੀ, ਗੈਂਗਸਟਰ, ਨਾ ਬਣਨ ਅਤੇ ਨਸ਼ਿਆਂ ਤੋਂ ਭੈੜੇ ਕੰਮਾਂ ਤੋਂ ਕੋਸਾ ਦੀ ਦੂਰੀ ਬਨੀ ਰੱਖਣ, ਭੁਲਕੇ ਵੀ ਇਸ ਰਸਤੇ ਤੇ ਨਾ ਪੈਣ, ਜਿਸ ਤਰ੍ਹਾਂ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਅਤੇ ਅਪਣੇ ਭਾਰਤ ਦੇਸ਼ ਪ੍ਰਧਾਨ ਮੰਤਰੀ ਰਹੇ ਨੌਜਵਾਨ ਸ਼੍ਰੀ ਰਾਜੀਵ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਵਿੱਚ ਕੰਮਪਿਊਟਰ ਮੁਬਾਇਲ ਫੋਨ ਦੀ ਟਕਨੋਲਜੀ ਲਿਆਂਦੀ ਹੈ ਸ਼੍ਰੀ ਰਾਜੀਵ ਗਾਂਧੀ ਜੀ ਦੀ ਉਂਪਰ 1991ਵਿੱਚ ਭਾਰਤ ਦੀ ਲੋਕਸਭਾ ਦੇ ਇਲੈਕਸ਼ਨਾਂ ਦੌਰਾਨ ਲਿੱਟੇ ਅਤਵਾਦੀਆਂ ਵਲੋਂ ਮਨੁੱਖੀ ਬੰਮ ਚਲਾਕੇ ਮਾਰਕੇ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਅਪਣੇ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਕਤਲ ਕਰਨ ਵਾਲੇ ਕਾਤਲਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਭੁਗਤ ਰਹਿਆਂ ਨੂੰ ਜੇਲ ਵਿੱਚ ਜਾਕੇ ਸ਼੍ਰੀ ਰਾਜੀਵ ਗਾਂਧੀ ਜੀ ਦੇ ਪੁੱਤਰ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਪੁੱਤਰੀ ਸ਼੍ਰੀ ਮਤੀ ਪ੍ਰਿਅੰਕਾ ਗਾਂਧੀ ਵਾਡਰਾ ਜੀ ਮਿਲਕੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਹਣਾ ਭਰਾ ਭੈਣ ਨੇ ਅਪਣੇ ਪਿਤਾ ਸ਼੍ਰੀ ਰਾਜੀਵ ਗਾਂਧੀ ਜੀ ਦੇ ਕਾਤਲਾਂ ਮੁਲਜ਼ਮਾਂ ਦੀ ਸਜ਼ਾਵਾਂ ਨੂੰ ਮੁਆਫ਼ੀ ਦੇਣ ਲਈ ਕਿਹਾ ਸੀ, ਇਸ ਲਈ ਪੰਜਾਬ ਦਾ ਜੰਮਪਲ ਪੰਜਾਬੀ ਬ੍ਰਾਹਮਣ ਪੰਡਿਤ ਕਾਂਗਰਸ ਪਾਰਟੀ ਦਾ ਕਰਮਠ ਸਰਗਰਮ ਮੈਂਬਰ ਕਾਰਕੁਨ ਆਗੂ ਨੇਤਾ ਹੋਣ ਦੇ ਨਾਤੇ ਮੈਂ ਅਪਣੀ ਪੰਜਾਬ ਦੀ ਸਰਕਾਰ ਅਤੇ ਅਪਣੀ ਭਾਰਤ ਦੀ ਸਰਕਾਰ ਅਤੇ ਅਪਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਅਪਣੇ ਪੰਜਾਬੀ ਭੈਣਾਂ ਭਾਈਆਂ ਨੌਜਵਾਨਾਂ ਪੰਜਾਬੀਆਂ ਨੂੰ ਸਾਰਿਆਂ ਕੌਮਾਂ ਦੀਆਂ ਜਾਤ ਬਰਾਦਰੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੈਂ ਇਹ ਇੱਕ ਮੇਰੀ ਪਰਸਨਲ ਨੇਕ ਸਲਾਹ ਦਿੰਦਾ ਹਾਂ,ਕਿ, ਪੰਜਾਬ ਵਿੱਚੋਂ ਨਫ਼ਰਤ ਨੂੰ ਖਤਮ ਕਰਨ ਲਈ ਅਤੇ ਅਮਨ ਸ਼ਾਂਤੀ ਨੂੰ ਹਮੇਸ਼ਾ ਵਾਸਤੇ ਕਾਇਮ ਰੱਖਣ ਲਈ ਮੁਆਫੀ ਦਿੰਦੇ ਹੋਏ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਣਾਂ ਚਾਹੀਦਾ ਹੈ, ਮੈਂ ਹਾਂ ਇੱਕ ਪੰਜਾਬੀ ਬ੍ਰਾਹਮਣ ਜਿਹੜਾ ਕਾਂਗਰਸ ਪਾਰਟੀ ਦੇ ਅਤੇ ਪੰਜਾਬ ਦੇ ਉਸ ਕਾਲੇ ਦੌਰ ਦੇ ਸਮੇਂ ਨੂੰ ਅਪਣੇ ਅੰਦਰ ਸਮੋਈ ਬੈਠਾ ਹਾਂ, ਸਾਰੀ ਕਾਇਨਾਤ ਦਾ ਸ਼ੁਭਚਿੰਤਕ,: ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਸਾਬਕਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 915318924