ਜਗਰਾਉ 2 ਜੂਨ(ਅਮਿਤਖੰਨਾ)ਜਗਰਾੳ ਸ਼ਹਿਰ ਨੂੰ ਬੇਹਤਰ ਮੈਡੀਕਲ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਜਗਰਾੳ ਦੇ ਪ੍ਰਸਿੱਧ ਸਮਾਜ ਸੇਵੀ ਤਨੇਜਾ ਪਰਿਵਾਰ ਵਲੋਂ ਸਵ:ਸੋਹਣ ਸਿੰਘ ਤਨੇਜਾ ਮੈਮੋਰੀਅਲ ਹੱਡੀਆ ਅਤੇ ਬੱਚਿਆ ਦੇ ਹਸਪਤਾਲ ਦਾ ਨੀਂਹ ਪੱਥਰ ਮੇਹਰਬਾਨ ਸਿੰਘ ਤਨੇਜਾ, ਹਰਮੀਤ ਕੌਰ ਤਨੇਜਾ ਅਤੇ ਨਗਰ ਕੌਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ ਰਾਣਾ ਨੇ ਜੀ.ਟੀ ਰੋਡ(ਲੁਧਿਆਣਾ ਸਾਈਡ) ਤੇ ਅਪਣੇ ਕਰ ਕਮਲਾ ਨਾਲ ਰੱਖਿਆ। ।ਇਸ ਮੋਕੇ ਸਭ ਤੋ ਪਹਿਲਾ ਭਾਈ ਜੀ ਨੇ ਅਰਦਾਸ ਕਰਦੇ ਹੋਏ ਗੁਰੂ ਮਹਾਰਾਜ ਤੋਂ ਇਹ ਸ਼ੁਭ ਕਾਰਜ ਸ਼ੁਰੂ ਕਰਣ ਦੀ ਆਗਿਆ ਮੰਗੀ।।ਇਸ ਮੋਕੇ ਪ੍ਰਧਾਨ ਜਤਿੰਦਰ ਰਾਣਾ ਨੇ ਤਨੇਜਾ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡਾ:ਤਰੁਣਦੀਪ ਸਿੰਘ ਤਨੇਜਾ ਅਤੇ ਡਾ:ਰੁਪਿੰਦਰ ਤਨੇਜਾ ਪਹਿਲਾ ਹੀ ਹੱਡੀਆ ਦੇ ਸਪੈਸ਼ਲਿਸਟ ਅਤੇ ਬੱਚਿਆ ਦੇ ਸਪੈਸ਼ਲਿਸਟ ਦੇ ਰੂਪ ਵਿੱਚ ਇੰਨੀਆ ਵਧੀਆ ਮੈਡੀਕਲ ਸੇਵਾਵਾਂ ਦੇ ਰਹੇ ਨੇ। ਉਨਾਂ ਇਸ ਮੋਕੇ ਨਵੇਂ ਤਨੇਜਾ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਜਲਦੀ ਹੀ ਕੰਪਲੀਟ ਹੋਕੇ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਦੀ ਕਾਮਨਾ ਕੀਤੀ।ਇਸ ਸਾਰੀ ਕਾਰਵਾਈ ਦੋਰਾਨ ਮੰਚ ਸੰਚਾਲਕ ਦੀ ਡਿਉਟੀ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਬਾਖੁਬੀ ਨਿਭਾਈ।ਇਸ ਮੌਕੇ ਮੇਹਰਬਾਨ ਸਿੰਘ ਤਨੇਜਾ ਨੇ ਇਸ ਸਹਿਯੋਗ ਲਈ ਸਭ ਦਾ ਪਰਿਵਾਰ ਵੱਲੋ ਧੰਨਵਾਦ ਕੀਤਾ।।ਇਸ ਮੋਕੇ ਜਤਿੰਦਰ ਰਾਣਾ(ਪ੍ਰਧਾਨ ਨਗਰ ਕੋਂਸਲ), ਹਰਵਿੰਦਰ ਚਾਵਲਾ,ਅਜੀਤ ਸਿੰਘ ਠੁਕਰਾਲ ,ਦੀਪਇੰਦਰ ਸਿੰਘ ਭੰਡਾਰੀ,ਹਰਦੇਵ ਬੋਬੀ,ਸੁਨੀਲ ਸ਼ਰਮਾ ਜਸਵਿੰਦਰ ਸਿੰਘ ਸੰਧੂ,ਮਠਾੜੂ ਸਾਹਿਬ, ਮੇਹਰਬਾਨ ਸਿੰਘ ਤਨੇਜਾ,ਮੈਡਮ ਹਰਮੀਤ ਤਨੇਜਾ,ਡਾ:ਤਰੁਣਦੀਪ ਸਿੰਘ ਤਨੇਜਾ,ਡਾ: ਰੁਪਿੰਦਰ ਤਨੇਜਾ,ਐਡਵੋਕੇਟ ਅਮਰਜੀਤ ਸਿੰਘ ਤਨੇਜਾ,ਡਿੰਪਲ ਤਨੇਜਾ ਅਤੇ ਤਨੇਜਾ ਪਰਿਵਾਰ ਦੇ ਰਿਸ਼ਤੇਦਾਰ ਸ਼ਾਮਿਲ ਸਨ।
। ਫੋਟੋ।।। ਨਗਰ ਕੋਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ ਰਾਣਾ ਵਲੋਂ ਤਨੇਜਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਹਨਾ ਦਾ ਸਨਮਾਨ ਕਰਦੇ ਹੋਏ ਮੇਹਰਬਾਨ ਸਿੰਘ ਤਨੇਜਾ,ਹਰਮੀਤ ਕੌਰ ਤਨੇਜਾ,ਡਾ: ਤਰੁਣਦੀਪ ਸਿੰਘ ਤਨੇਜਾ,ਡਾ:,ਰੁਪਿੰਦਰ ਤਨੇਜਾ ਤੇ ਕੈਪਟਨ ਨਰੇਸ਼ ਵਰਮਾ।।