ਇੰਟਰਲਾਕਿੰਗ ਟਾਇਲ ਦੀ ਸੜਕ ਦਾ ਟੱਕ ਲਾ ਕੇ ਨਿਰਮਾਣ ਸ਼ੂਰੁ ਕਰਵਾਇਆ
ਜਗਰਾਓਂ, 5 ਮਈ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ):- ਸਥਾਨਕ ਕੱਚਾ ਕਿਲਾ ‘ਚ ਬਣੇ ਗੁਰਦਆਰਾ ਸਾਹਿਬ ਤੋਂ ਲੈ ਕੇ ਮੇਨ ਰੋਡ ਤੱਕ ਬਨਣ ਜਾ ਰਹੀ ਨਵੀਂ ਇੰਟਰਲਾਕਿੰਗ ਟਾਇਲ ਦੀ ਸੜਕ ਦਾ ਟੱਕ ਲਾ ਕੇ ਨਿਰਮਾਣ ਸ਼ੂਰੁ ਕੀਤਾ ਗਿਆ। ਵਾਰਡ ਨੰ : 4 ਦੇ ਕੌਂਸਲਰ ਅਮਰਜੀਤ ਮਾਲਵਾ ਨੇ ਸੜਕ ਦਾ ਟੱਕ ਇੱਕ ਬਜੁਰਗ ਅਮਰਜੀਤ ਕੌਰ ਕੋਲੋਂ ਲਗਵਾਇਆ।ਇਸ ਮੌਕੇ ਕੌਂਸਲਰ ਮਾਲਵਾ ਨੇ ਦੱਸਿਆ ਕਿ ਚਾਵਲਾ ਬੇਕਰੀ ਅਤੇ ਕੱਚੇ ਕਿੱਲੇ ਵਾਲੀ ਸੜਕ ਦੇ ਨਿਰਮਾਣ ਤੇ ਤਕਰੀਬਨ 12 ਲੱਖ ਖਰਚ ਹੋਵੇਗਾ। ੳੇੁਨ੍ਹਾਂ ਠੇਕੇਦਾਰ ਨੂੰ ਮਿਆਰੀ ਸੜਕ ਬਨਾਉਣ ਲਈ ਵੀ ਕਿਹਾ।ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਘਾਗੂ, ਅਵਤਾਰ ਸਿੰਘ ਤਾਰੀ, ਕੁਲਦੀਪ ਸਿੰਘ ਕੋਮਲ, ਡਾ. ਪ੍ਰਮਜੀਤ ਸਿੰਘ ਤਨੇਜਾ, ਕਮਲਜੀਤ ਸਿੰਘ ਲਵਲੀ,ਹਰਪ੍ਰੀਤ ਸਿੰਘ ਸਰਬਾ, ਡੀ ਸੀ ਲਾਂਬਾ, ਬਲਵੀਰ ਸਿੰਘ, ਹੈਪੀ ਲੋਹਟ ਮੌਜੂਦ ਸਨ।