ਜਗਰਾਉ ,25 ਮਾਰਚv(ਅਮਿਤ ਖੰਨਾ) ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਜਗਰਾਉਂ ਵੱਲੋਂ ਦੁਸਰੀ ਵਾਰ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਨ ਵਾਲੇ ਬੀਬੀ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਹਲਕਾ ਜਗਰਾਉਂ ਤੋ ਜਿੱਤਣ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਓਂ ਤੋਂ ਜ਼ਿਲਾ ਪ੍ਰਧਾਨ ਅਰੁਣ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਲਕਾ ਜਗਰਾਉਂ ਤੋ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਦਾ ਫੁੱਲਾਂ ਦਾ ਗੁਲਦਸਤਾ ਅਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਗਰ ਕੌਂਸਲ ਜਗਰਾਓਂ ਵਿਖੇ ਸਫਾਈ ਸੇਵਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਜਿਵੇਂ ਕਿ ਕੱਚੇ ਸਫਾਈ ਸੇਵਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਟਰੈਕਟ ਬੇਸ ਤੇ ਕਰਨ ਸਬੰਧੀ ਸੀਵਰਮੈਨਾ ਨੂੰ ਬਣਦੇ 4,9,14 ਸਾਲੀ ਤਰੱਕੀਆਂ ਦੇ ਬਕਾਇਆ ਜਾਤ ਅਤੇ ਉਨ੍ਹਾਂ ਕਰਮਚਾਰੀਆਂ ਦੀ ਪੇਅ ਫਿਕਸੇਸ਼ਨ ਨਾ ਕੀਤੇ ਜਾਣ ਤੇ ਰੋਸ ਜਤਾਇਆ ਗਿਆ ਅਤੇ ਸਫਾਈ ਸੇਵਕਾ ਨੂੰ ਪਿਛਲੇ ਲੰਬੇ ਸਮੇਂ ਤੋਂ ਬਣਦੇ ਅਲਾਉਂਸ ਅਤੇ ਗ੍ਰੇਡ ਪੇਅ ਦਾ ਬਕਾਇਆ ਦਿੱਤੇ ਜਾਣ ਦੀ ਮੰਗ ਕੀਤੀ ਗਈ ਇਹ ਸਭ ਕੁੱਝ ਜਾਨਣ ਤੋਂ ਬਾਅਦ ਬੀਬੀ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਹਲਕਾ ਜਗਰਾਉਂ ਵੱਲੋਂ ਪ੍ਰਧਾਨ ਅਰੁਣ ਗਿੱਲ ਅਤੇ ਉਨ੍ਹਾਂ ਦੀ ਟੀਮ ਨੂੰ ਭਰੋਸਾ ਦਿਵਾਇਆ ਗਿਆ ਕਿ ਇਨ੍ਹਾਂ ਸਾਰੀਆਂ ਜਾਇਜ ਮੰਗਾਂ ਦਾ ਜਲਦ ਨਿਪਟਾਰਾ ਕਰਵਾ ਦਿੱਤਾ ਜਾਵੇਗਾ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਰਾਜ ਕੁਮਾਰ, ਪ੍ਰਦੀਪ ਕੁਮਾਰ, ਸਨੀ, ਦੀਪਕ, ਸੁਖਵਿੰਦਰ, ਭਾਰਤ ਭੂਸ਼ਨ, ਗੋਵਿੰਦਾ, ਸੰਦੀਪ, ਨੰਨੂ ਆਦਿ ਸਮੂਹ ਕਰਮਚਾਰੀ ਹਾਜਰ ਸਨ