ਜਗਰਾਉ 8 ਮਾਰਚ (ਅਮਿਤ ਖੰਨਾ) ਡੀ.ਏ .ਵੀ.ਸੈਟੇਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਉਹਨਾਂ ਅੱਜ ਦੀ ਨਾਰੀ ਨੂੰ ਸਰਵ-ਸ਼ਕਤੀਮਾਨ ਦੱਸਿਆ ਅਤੇ ਦੁਨੀਆਂ ਦੇ ਹਰ ਅਸੰਭਵ ਕੰਮ ਨੂੰ ਸੰਭਵ ਕਰਨ ਵਾਲੀਆਂ ਔਰਤਾਂ ਨੂੰ ਸਲਾਮ ਕੀਤਾ। ਇਸ ਮੌਕੇ ਤੇ ਮਹਿਲਾ ਅਧਿਆਪਕਾਂ ਨੂੰ ਤੋਹਫ਼ੇ ਭੇਟ ਕੀਤੇ ਗਏ ਅਤੇ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਉਹਨਾਂ ਔਰਤਾਂ ਨੂੰ ਆਪਣੀ ਸ਼ਕਤੀ ਪਹਿਚਾਨਣ, ਹਰ ਖੇਤਰ ਵਿਚ ਅੱਗੇ ਵੱਧਣ , ਦੇਸ਼ ਅਤੇ ਸਮਾਜ ਵਿਚ ਮਹੱਤਵਪੂਰਨ ਸਥਾਨ ਬਣਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਇਤਿਹਾਸ ਦੀਆਂ ਸਾਰੀਆਂ ਔਰਤਾਂ ਦੀ ਦਲੇਰੀ ਨੂੰ ਸਲਾਮ ਕਰਦਿਆਂ ਹੋਇਆਂ ਨਾਰੀ ਦਿਵਸ ਮੌਕੇ ਅਧਿਆਪਕ ਵਿਭਾਗ ਵਿੱਚ ਮੌਜੂਦ ਹਰ ਨਾਰੀ ਅਧਿਆਪਕ ਦਾ ਉਨ੍ਹਾਂ ਦੇ ਕਾਰਜਾਂ ਪ੍ਰਤੀ ਲਗਨ ਲਈ ਦਿਲੋਂ ਧੰਨਵਾਦ ਕੀਤਾ।