ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ ।
ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ ।
ਕਹਿੰਦੇ ਸੀ ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ
ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ।
ਫੇਰ ਦੁਨੀਆਂਦਾਰੀ ਦੀ ਸ਼ੁੱਧ ਬੁੱਧ ਨਹੀਉਂ ਰਹਿੰਦੀ ਯਾਰੋ
ਜਦੋਂ ਜੋਬਨ ਬੋਲਦਾ ਏ ਸਿਰ ਦੇ ਉੱਤੇ ਚੜ ਕੇ।
ਸਭ ਤੋਂ ਉੱਚੇ ਪਰਬਤ ਉੱਤੇ ਭਾਵੇਂ ਆਪਣੇ ਮਹਿਲ ਬਣਾ
ਆਖਿਰ ਮਿੱਟੀ ਦੀ ਢੇਰੀ ਹੋਣਾ ਅੱਗ ਚ ਸੜ ਕੇ ।
ਕੱਲ੍ਹ ਮੇਰੇ ਨਿੱਕੇ ਜਿਹੇ ਦੁੱਖ ਤੇ ਸਭ ਕੁਰਲਾਉਂਦੇ ਸੀ
ਕਿਸੇ ਲਈ ਨਾ ਸਾਰ ਮੇਰੀ ਹਾਕਾਂ ਮਾਰੀਆਂ ਪਾਰ ਖੜਕੇ ।
"ਸ਼ਾਇਰ "ਨੂੰ ਕਿੰਨੀ ਵਾਰੀ ਸਮਝਾਇਆ ਦੁੱਖ ਰੋਇਆ ਨਾ ਕਰ
ਜ਼ਿੰਦਗੀ ਚਾਰ ਦਿਨਾਂ ਦੀ ਕੱਟ ਲੈ ਖੁਸ਼ੀ -2 ਲੈਣਾ ਕੀ ਲੜਕੇ।
ਜਸਵਿੰਦਰ ਸ਼ਾਇਰ "ਪਪਰਾਲਾ "
9996568220