ਇਸ਼ਕ "
ਇਹ ਇਸ਼ਕ ਤੇਰੇ ਨੇ ਸੱਜਣਾਂ,
ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ
ਰਤਾ ਭਰ ਕਿਧਰੇ ਚੈਨ ਨਹੀਂ,
ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ
ਲੱਖਾਂ ਮਹਿਲ ਉਸਾਰੇ ਝੱਲਿਆ,
ਇਹ ਸਾਡੇ ਦਿਲ ਦੀਆਂ ਸਧਰਾਂ ਨੇ
ਕਿਤੇ ਬੂੰਦ ਸਾਵੰਤੀ ਮਿਲ ਜਾਏ,
ਉਹ ਸੱਜਣਾਂ ਸਾਡੀ ਰੂਹ ਤਰਹਾਈ ਏ
ਇਹ ਇਸ਼ਕ ਤੇਰੇ......
ਲੋਕੀਂ ਉੱਠ ਨਿਵਾਜ ਫਜਰ ਦੀ ਪੜਦੇ,
ਅਸੀਂ ਇਸ਼ਕ ਹਦੀਸਾਂ ਲਿਖਦੇ ਹਾਂ
ਅਸੀਂ ਤੇਰੇ ਨਾਮ ਦੇ ਕਲਾਮੇ ਪੜਦੇ,
ਉਹ ਸੱਜਣਾਂ ਸਾਡੀ ਇਹੋ ਖੁਦਾਈ ਏ
ਇਹ ਇਸ਼ਕ ਤੇਰੇ....
ਭੁੱਲ ਖਲਕਤ ਦੀਆਂ ਖੇਡਾਂ ਨੂੰ ,
ਅਤੇ ਇਹ ਸੱਭ ਰੀਤ ਰਿਵਾਜਾਂ ਨੂੰ
ਮੈਂ ਫਿਰਾਂ ਬੁਲ੍ਹੇ ਵਾਂਗਰ ਨੱਚ ਦਾ,
ਉਹ ਸੱਜਣਾਂ ਐਸੀ ਮਸਤੀ ਛਾਈ ਏ
ਇਹ ਇਸ਼ਕ ਤੇਰੇ.....
ਕੋਈ ਨਜੂਮੀ, ਪਾਂਧਾ ਈ ਸੱਦ ਵੇਖੋ ,
ਜੋ ਪੜ੍ਹ ਲਏ ਮੇਰੇ ਲੇਖਾਂ, ਰੇਖਾਂ ਨੂੰ
ਖੁਦਾ ਨੂੰ ਕਦ ਇਹ ਕਬੂਲ ਹੋਸੀ ,
ਜੋ ' ਤੇਜੀ ' ਨੇ ਅਲਖ ਜਗਾਈ ਏ
ਇਹ ਇਸ਼ਕ ਤੇਰੇ......
! ਗੁਰਸਾਹਬ ਸਿੰਘ ਤੇਜੀ !
ਸ੍ਰੀ ਗੰਗਾਨਗਰ 'ਰਾਜਸਥਾਨ'
+918875716034