You are here

ਜਗਰਾਉਂ ਸ਼ਹਿਰ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਨੂੰ ਦਿੱਤਾ ਰੱਜਵਾਂ ਸਮਰਥਨ  

ਜਗਰਾਓਂ 17 ਫ਼ਰਵਰੀ (ਅਮਿਤ ਖੰਨਾ)-ਜਗਰਾਉਂ ਤੋਂ ਭਾਜਪਾ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਵੱਲੋਂ ਸਥਾਨਕ ਲੀਡਰਸ਼ਿਪ ਨਾਲ ਜਦੋਂ ਜਗਰਾਉਂ ਸ਼ਹਿਰ  ਚ ਚੋਣ ਮੁਹਿੰਮ ਲਈ ਡੋਰ ਟੂ ਡੋਰ ਪ੍ਰਚਾਰ ਤੋਂ ਨਿਕਲੇ ਤਾਂ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਵੋਟਾਂ ਪਾਉਣ ਦਾ  ਭਰੋਸਾ ਦਿੱਤਾ  ਸਥਾਨਕ ਚੌਕ ਚਰਖੜੀਆਂ ਵਿਖੇ ਰੱਖੇ ਗਏ ਚੋਣ ਜਲਸੇ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਉਨ੍ਹਾਂ ਦੀ ਹਮਾਇਤ ਚ ਨਿੱਤਰਿਆ  ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ  ਅੱਜ ਜਗਰਾਉਂ ਸ਼ਹਿਰ ਦੇ ਲੋਕਾਂ ਦੇ ਵੱਡੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਉਹ ਭਾਜਪਾ ਦੇ ਨਾਲ ਹਿੱਕ ਤਾਣ ਕੇ ਖੜ੍ਹੇ ਹਨ  ਉਨ੍ਹਾਂ ਕਿਹਾ ਕਿ ਉਹ ਵੀ ਹਮੇਸ਼ਾ ਜਗਰਾਉਂ ਵਾਸੀਆਂ ਦੇ ਮਿਲੇ ਇਸ ਪਿਆਰ ਸਤਿਕਾਰ ਨੂੰ  ਕਦੇ ਵੀ ਨਹੀਂ ਭੁਲਾ ਸਕਣਗੇ ਬਲਕਿ  ਜਗਰਾਉਂ ਹਲਕੇ ਦੀ ਨੁਹਾਰ ਬਦਲਣ ਲਈ ਕੀਤੇ ਇਕ ਇਕ ਵਾਅਦੇ ਨੂੰ ਪੂਰਾ ਕਰਕੇ  ਇਸ ਕਰਜ਼ ਨੂੰ ਮੋੜਨ ਦੀ ਕੋਸ਼ਿਸ਼ ਕਰਨਗੇ  ਇਸ ਮੌਕੇ ਵੱਡੇ ਇਕੱਠ ਨੇ ਭਾਜਪਾ ਦੇ ਹੱਕ ਵਿੱਚ ਨਾਅਰੇ ਲਾਉਂਦਿਆਂ ਕੰਵਰ ਨਰਿੰਦਰ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਹੋਕਾ ਦਿੱਤਾ  ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਮੰਡਲ ਪ੍ਰਧਾਨ ਹਨੀ ਗੋਇਲ, ਭਾਜਪਾ ਦੇ ਸੂਬਾਈ ਆਗੂ ਡਾ ਰਾਜਿੰਦਰ ਸ਼ਰਮਾ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਆਦਿ ਹਾਜ਼ਰ ਸਨ।