ਕਦੇ ਵਧਾਉਂਦੇ ਪੈਟਰੋਲ ਸੱਜਣਾ ,
ਕਦੇ ਵਧਾਉਂਦੇ ਗੈਸਾਂ ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ।
ਪਾਣੀ ਹੋ ਰਹੇ ਨੇ , ਖਾਰੇ ਦੇਖੋ
ਲੜਦੇ, ਇਕ ਦੂਜੇ ਨਾਲ ਵਿਚਾਰੇ ਦੇਖੋ ,
ਆਰ.ਓ ਤੇ ਲੱਗੀਆਂ ਲਾਈਨਾਂ ,
ਹੁੰਦੀਆਂ ਵੇਖੋ , ਬਹਿਸਾਂ ਸੱਜਣਾ ।
ਹੁਣ ਕਾਹਦੀਆਂ ...................
ਰੋ ਰਿਹਾ , ਮਜ਼ਦੂਰ ਕਿਸਾਨ ,
ਨਾ ਦੇਵੇ , ਸਰਕਾਰ ਧਿਆਨ ,
ਫੇਲ ਹੋ ਰਹੀਆਂ , ਅੱਜਕਲ੍ਹ
ਸਾਡੀਆਂ ਬਣਾਈਆਂ , ਸਾਇੰਸਾਂ ਸੱਜਣਾ ।
ਹੁਣ ਕਾਹਦੀਆਂ .....................
ਦੇਸ਼ ਦੀ , ਹੋ ਰਹੀ ਕੈਸੀ ਤਰੱਕੀ ,
ਜ਼ਹਿਰੀ ਕਣਕਾਂ ਤੇ , ਏਥੇ ਮੱਕੀ ,
ਗਾਂ, ਮੱਝ ਦੇ ਦੁੱਧ ਚੋ ਨਾ ,
ਨਿਕਲਣ , ਹੁਣ ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
ਹਰ ਥਾਂ ਅੱਜ , ਨਸ਼ਾਂ ਪਿਆ ਵਿਕਦਾ
ਸੱਚ ਦਾ ਪੂਜਾਰੀ , ਸੱਚ ਪਿਆ ਲਿਖਦਾ
ਚੁੱਪ ਕਰਕੇ ਬਹਿਜਾ 'ਦਰਦੀ',
ਨਹੀਂ , ਚੜ੍ਹ ਜੂ ਤੇਰੇ ਤੇ ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
ਸ਼ਿਵਨਾਥ ਦਰਦੀ
ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।