ਅਜੀਤਵਾਲ, 05 ਫ਼ਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ )ਅੱਜ ਪਿੰਡ ਮੱਲੇਆਣਾ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਸੰਬੋਧਨ ਕਰਦਿਆਂ ਬਲਾਕ ਖਜ਼ਾਨਚੀ ਬਲਕਰਨ ਸਿੰਘ ਅਤੇ ਯੂਥ ਵਿੰਗ ਦੇ ਕਨਵੀਨਰ ਬੇਅੰਤ ਸਿੰਘ ਤੇ ਯੂਥ ਇਕਾਈ ਦੇ ਪ੍ਰਧਾਨ ਰਜਿੰਦਰ ਸਿੰਘ ਹਰਮਨ ਨੇ ਪਿੰਡ ਦੇ ਨੌਜਵਾਨਾਂ ਨਾਲ ਅਤੇ ਪਿੰਡ ਦੇ ਸਕੂਲ ਦੇ ਅਧਿਆਪਕਾਂ ਨਾਲ ਸਕੂਲ ਖੋਲ੍ਹਣ ਦੇ ਲਈ ਗੱਲਬਾਤ ਕੀਤੀ ਅਤੇ ਅਧਿਆਪਕਾਂ ਦੀ ਰਾਇ ਲਈ ਇਕਾਈ ਦੇ ਸਕੱਤਰ ਸੁਰਿੰਦਰ ਸਿੰਘ ਅਤੇ ਮੁੱਖ ਸਕੱਤਰ ਰਾਜ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕੇ 7 ਫ਼ਰਵਰੀ ਨੂੰ ਪੰਜਾਬ ਬੰਦ ਦੇ ਸੱਦੇ ਤੇ ਲਾਮਬੰਦ ਕੀਤਾ ਅਤੇ ਕੇਹਾ ਸਰਕਾਰਾਂ ਸਕੂਲਾਂ ਨੂੰ ਬੰਦ ਕਰ ਕੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਰਹੀਆਂ ਹਨ ਇਸ ਤੋਂ ਜਾਣੂ ਕਰਵਾਇਆ ਇਸ ਮੀਟਿੰਗ ਵਿੱਚ ਸ਼ਾਮਲ ਸਾਥੀ ਯੂਥ ਵਿੰਗ ਦੇ ਸਕੱਤਰ ਗਰਜੰਟ ਸਿੰਘ ਬੱਬੂ, ਪਿਰਤਪਾਲ ਸਿੰਘ,ਜਸਪ੍ਰੀਤ ਸਿੰਘ ਜੱਸਾ , ਕੇਵਲ ਸਿੰਘ, ਰੂਪ ਸਿੰਘ, ਰਾਮ ਸਿੰਘ, ਕਿਰਨਦੀਪ ਸਿੰਘ ਜਗਸੀਰ ਸਿੰਘ ,ਮਨਪ੍ਰੀਤ ਸਿੰਘ, ਜਸਬੀਰ ਸਿੰਘ ਨਿੱਕਾ , ਕੁਲਦੀਪ ਸਿੰਘ ਕੀਪਾ ਆਦਿ ਸ਼ਾਮਲ ਸਨ