ਬਰਨਾਲਾ/ ਮਹਿਲ ਕਲਾਂ- 03 ਫਰਵਰੀ (ਗੁਰਸੇਵਕ ਸੋਹੀ)- ਅੱਜ ਮਹਿਲ ਕਲਾਂ ਵਿਖੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਰਦਾਰ ਚਮਕੌਰ ਸਿੰਘ ਵੀਰ ਉਮੀਦਵਾਰ ਹਲਕਾ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਲਕੇ ਦੇ ਚਾਰ ਚਾਰ ਪਿੰਡਾਂ ਦੇ ਜ਼ੋਨ ਬਣਾ ਕੇ ਦੋਨੋਂ ਪਾਰਟੀਆਂ ਦੇ ਜ਼ਿੰਮੇਵਾਰ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਚਮਕੌਰ ਸਿੰਘ ਵੀਰ ਨੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਸਾਥੀਆਂ ਦੀ ਹੋਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਵਿਕਾਸ ਲਈ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ ਅਤੇ ਮਹਿਲ ਕਲਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ ਇਸ ਸਮੇਂ ਸਰਦਾਰ ਬਚਿੱਤਰ ਸਿੰਘ' ਸਰਕਲ ਗਹਿਲ, ਸਰਦਾਰ ਬਲਰਾਜ ਸਿੰਘ ਕਾਕਾ, ਸ ਸੁਖਵਿੰਦਰ ਸਿੰਘ ਸੁੱਖਾ, ਸਰਕਲ ਮਹਿਲਕਲਾਂ, ਸਰਦਾਰ ਗੁਰਦੀਪ ਸਿੰਘ ਛਾਪਾ ਸਰਕਲ ਛਾਪਾ, ਡਾ ਸੁਖਵਿੰਦਰ ਸਿੰਘ ਨਿਹਾਲੂਵਾਲ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ, ਕਾਰਜਕਾਰੀ ਪ੍ਰਧਾਨ ਬਸਪਾ ਮਹਿਲ ਕਲਾਂ ਬੂਟਾ ਸਿੰਘ ਚੀਮਾ, ਮੀਤ ਪ੍ਰਧਾਨ ਡਾ ਕੁਲਵੰਤ ਸਿੰਘ ਠੀਕਰੀਵਾਲ, ਦਾਰਾ ਸਿੰਘ, ਜਸਬੀਰ ਸਿੰਘ ਜੱਸੀ, ਜ਼ਿਲਾ ਪ੍ਰਧਾਨ ਹਵਾ ਸਿੰਘ ਹਨ੍ਹੇਰੀ, ਜ਼ੋਨ ਇੰਚਾਰਜ ਦਰਸ਼ਨ ਸਿੰਘ ਸਕੱਤਰ ਬਸਪਾ ਪੰਜਾਬ ,ਤੇਜਿੰਦਰ ਦੇਵ ਸਿੰਘ ਸੀਨੀਅਰ ਅਕਾਲੀ ਆਗੂ, ਗੁਰਸੇਵਕ ਸਿੰਘ ਗਾਗੇਵਾਲ, ਬਲਦੇਵ ਸਿੰਘ ,ਗੁਰਪ੍ਰੀਤ ਸਿੰਘ ਮੂੰਮ ,ਅਜਾਇਬ ਸਿੰਘ ਬੜੀ, ਸੁਖਦੇਵ ਸਿੰਘ ਟਿੱਬਾ, ਨਾਰੰਗ ਸਿੰਘ ਮਾਹਮਦਪੁਰ ,ਭੋਲਾ ਸਿੰਘ ਛੀਨੀਵਾਲ' ਪ੍ਰਿਤਪਾਲ ਸਿੰਘ ਛੀਨੀਵਾਲ ਕਲਾਂ, ਕਰਨੈਲ ਸਿੰਘ ,ਗੁਰਚਰਨ ਸਿੰਘ ਮਹਿਲਕਲਾਂ, ਡਾ ਸੋਮਾ ਸਿੰਘ ਗੰਡੇਵਾਲ, ਸਰਬਜੀਤ ਸਿੰਘ ਖੇਡ਼ੀ ,ਦਰਸ਼ਨ ਸਿੰਘ ਬਾਜਵਾ, ਬਲਦੇਵ ਸਿੰਘ ਬੀਹਲਾ ਆਦਿ ਹਾਜ਼ਰ ਸਨ ।