ਜਗਰਾਉਂ 30 ਜਨਵਰੀ (ਮਨਜਿੰਦਰ ਗਿੱਲ)ਆਲ ਇੰਡੀਆ ਰੰਘਰੇਟਾ ਦਲ ਪੰਜਾਬ ਵੱਲੋਂ ਜਗਰਾਉਂ ਰੌਇਲ ਵਿਲਾ ਵਿਖੇ ਇਕ ਭਰਵੀਂ ਰੋਸ ਮੀਟਿੰਗ ਪੰਜਾਬ ਪ੍ਰਧਾਨ ਸ ਅਵਤਾਰ ਸਿੰਘ ਖ਼ਾਲਸਾ ਵੱਲੋਂ ਸੱਦੀ ਗਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਬੀਬਾ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਸਰਪ੍ਰਸਤ ਆਲ ਇੰਡੀਆ ਰੰਗਰੇਟਾ ਦਲ ਸ਼ਾਮਲ ਹੋਏ ਪੰਜਾਬ ਭਰ ਤੋਂ ਅਤੇ ਜਗਰਾਉਂ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਆਪਣੀ ਸ਼ਮੂਲੀਅਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਸ ਅਵਤਾਰ ਸਿੰਘ ਨੇ ਰੋਸ ਜ਼ਾਹਰ ਕੀਤਾ ਕਿ ਰੰਗਰੇਟਾ ਦਲ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਸਹਿਯੋਗ ਕਰਦਾ ਆ ਰਿਹਾ ਹੈ ਇਸ ਜਥੇਬੰਦੀ ਵੱਲੋਂ ਵਾਲਮੀਕ ਮਜ਼੍ਹਬੀ ਸਿੱਖ ਚਿਹਰੇ ਐਲਾਨਣ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਸੀ ਜਿਸ ਵਿੱਚ ਰੰਗਰੇਟਾ ਦਲ ਦੇ ਸਰਗਰਮ ਆਗੂ ਜੋਗਿੰਦਰ ਸਿੰਘ ਮਾਨ ਅਜੈਬ ਸਿੰਘ ਭੱਟੀ ਸਤਕਾਰ ਕੌਰ ਗਹਿਰੀ ਤਰਸੇਮ ਸਿੰਘ ਡੀਸੀ ਨਿਰਮਲ ਸਿੰਘ ਸ਼ੁਤਰਾਣਾ ਅਤੇ ਬੀਬੀ ਗੁਰਕੀਰਤ ਕੌਰ ਐਡਵੋਕੇਟ ਜਗਰਾਉਂ ਦੀਆਂ ਟਿਕਟਾਂ ਕੱਟ ਕੇ ਦਲ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬਾ ਗੁਰਕੀਰਤ ਕੌਰ ਜੀ ਨੇ ਕਿਹਾ ਕਿ ਵਾਲਮੀਕ ਮਜ਼੍ਹਬੀ ਸਿੱਖ ਭਾਈਚਾਰੇ ਦਾ ਜੋ ਰਾਖਵਾਂਕਰਨ ਬਣਦਾ ਹੈ ਉਸ ਨਾਲ ਕੁਝ ਆਗੂਆਂ ਵੱਲੋਂ ਛੇੜਛਾੜ ਕੀਤੀ ਜਾ ਰਹੀ ਸੀ ਜਿਸ ਦਾ ਮੈਂ ਡਟ ਕੇ ਵਿਰੋਧ ਕੀਤਾ ਅਤੇ ਖਮਿਆਜ਼ਾ ਮੈਨੂੰ ਭੁਗਤਨਾ ਪਿਆ ਜਗਰਾਉਂ ਹਲਕੇ ਚੋਂ ਮੇਰੀ ਟਿਕਟ ਕੱਟ ਦਿੱਤੀ ਗਈ ਮੈਂ ਰੰਗਰੇਟਾ ਦਲ ਪੰਜਾਬ ਦੇ ਵਾਲਮੀਕ ਮਜ਼੍ਹਬੀ ਸਿੱਖ ਭਾਈਚਾਰੇ ਦਾ ਡਟ ਕੇ ਹਮੇਸ਼ਾ ਸਾਥ ਦਊਂਗੀ ਇਸ ਮੀਟਿੰਗ ਵਿੱਚ ਕਾਮਰੇਡ ਹਾਕਮ ਸਿੰਘ ਡੱਲਾ ਮੇਘਾ ਸਿੰਘ ਹਾਕਮਵਾਲਾ ਸਾਗਰ ਮੋਗਾ ਨੰਦ ਸਿੰਘ ਸੁਧਾਰਾ ਸੁਖਦੇਵ ਸਿੰਘ ਨਿਰਭੈ ਸਿੰਘ ਵਾਰਦੀਕੇ ਅਮਰਜੀਤ ਸਿੰਘ ਗਿੱਲ ਪ੍ਰਧਾਨ ਆਲ ਇੰਡੀਆ ਖ਼ਾਲਸਾ ਦਲ ਰਵਿੰਦਰ ਸਿੰਘ ਕਰਨੈਲ ਸਿੰਘ ਅਜੀਤਪਾਲ ਸਿੰਘ ਇੰਦਰਜੀਤ ਸਿੰਘ ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ ਜਗਰਾਉਂ ਸੂਬੇਦਾਰ ਮੇਜਰ ਸਿੰਘ ਅਮਰ ਸਿੰਘ ਬਲਜਿੰਦਰ ਕੌਰ ਸਿਵੀਆ ਸਰਬਜੀਤ ਸਿੰਘ ਨਾਨਕਸਰ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤੀ ਏਕਤਾ ਅੰਦੋਲਨ ਰਣਜੀਤ ਸਿੰਘ ਰਾਣਾ ਸੈਕਰੇਟਰੀ ਭਾਰਤ ਏਕਤਾ ਅੰਦੋਲਨ ਸੁਰਿੰਦਰ ਪਾਲ ਸਿੰਘ ਜਗਰਾਉਂ ਹੈਪੀ ਮੁੱਲਾਂਪੁਰ