ਜਗਰਾਓਂ 22 ਨਵੰਬਰ (ਅਮਿਤ ਖੰਨਾ) ਪੰਜਾਬ ਭਾਜਪਾ ਵਲੋਂ ਅੱਜ ਚੋਣਾਂ ਲਈ ਐਲਾਨੀ 34 ਉਮੀਦਵਾਰਾਂ ਦੀ ਸੂਚੀ 'ਚ ਜਗਰਾਉਂ ਹਲਕੇ ਤੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ੍ਟ ਭਾਵੇਂ ਇਸ ਹਲਕੇ ਤੋਂ ਭਾਜਪਾ ਦੀ ਸਹਿਯੋਗੀ ਪੰਜਾਬ ਲੋਕ ਕਾਂਗਰਸ ਵਲੋਂ ਉਮੀਦਵਾਰ ਐਲਾਨੇ ਜਾਣ ਬਾਰੇ ਚਰਚਾ ਚੱਲ ਰਹੀ ਸੀ, ਪਰ ਇਸੇ ਦੌਰਾਨ ਹੀ ਭਾਜਪਾ ਵਲੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੇ ਵੀ ਇਸ ਹਲਕੇ 'ਚ ਅੰਦਰਖਾਤੇ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਜਗਰਾਉਂ ਹਲਕਾ ਗੱਠਜੋੜ 'ਚ ਭਾਜਪਾ ਦੇ ਹਿੱਸੇ 'ਚ ਆਉਣ ਤੋਂ ਬਾਅਦ ਅੱਜ ਭਾਜਪਾ ਵਲੋਂ ਇਸ ਹਲਕੇ ਤੋਂ ਕੰਵਰ ਨਰਿੰਦਰ ਸਿੰਘ ਦੇ ਨਾਂਅ ਤੇ ਮੋਹਰ ਲਗਾ ਦਿੱਤੀ ਹੈ ੍ਟ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਰੈਵੀਨਿਊ ਅਫ਼ਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੀ ਰਹੇ ਹਨ ਤੇ ਕਰੀਬ ਡੇਢ ਸਾਲ ਪਹਿਲਾਂ ਸੇਵਾ ਮੁਕਤ ਹੋਣ ਤੋਂ ਬਾਅਦ ਭਾਜਪਾ ਨਾਲ ਜੁੜ ਗਏ ਸਨ ਤੇ ਹੁਣ ਪਾਰਟੀ ਵਲੋਂ ਉਨ੍ਹਾਂ ਦੀਆਂ ਰਾਜਨੀਤਿਕ ਸਰਗਰਮੀਆਂ ਨੂੰ ਦੇਖਦਿਆਂ ਚੋਣ ਮੈਦਾਨ ਚ ਉਤਾਰਿਆ ਗਿਆ ੍ਟ ਭਾਵੇਂ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਤੌਰ ਚ ਜਗਰਾਉਂ ਚ ਨਹੀਂ ਵਿਚਰੇ, ਪਰ ਭਾਜਪਾ ਦੀ ਸਥਾਨਕ ਇਕਾਈ ਚ ਜ਼ਰੂਰ ਪ੍ਰਭਾਵ ਰੱਖਦੇ ਹਨ ੍ਟ , ਦੂਸਰੇ ਪਾਸੇ ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਇਕ ਕਾਂਗਰਸੀ ਵਿਧਾਇਕ ਤੇ ਅਕਾਲੀ ਦਲ ਦੇ ਸਾਬਕਾ ਸਪੀਕਰ ਦੇ ਵੀ ਨੇੜਲੇ ਰਿਸ਼ਤੇਦਾਰ ਹਨ