ਜਗਰਾਓਂ 12 ਜਨਵਰੀ (ਅਮਿਤ ਖੰਨਾ)-ਜਗਰਾਓਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਹਰੇਕ ਮਹੀਨੇ ਰਾਸ਼ਨ ਵੰਡਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੋਹੜੀ ਦੇ ਤਿਉਹਾਰ ਮੌਕੇ 19ਵੇਂ ਸਮਾਗਮ ’ਚ 30 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਜਗਦੀਸ਼ ਖੁਰਾਣਾ ਨੇ ਦੱਸਿਆ ਕਿ ਇਸ 19ਵੇਂ ਮਹੀਨਾਵਾਰੀ ਸਮਾਗਮ ਵਿਚ 30 ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਭੁੱਖੇ ਪੇਟ ਨਾ ਸੋਣਨਾ ਪਵੇ। ਇਸ ਮੌਕੇ ਸੈਕਟਰੀ ਭੁਪਿੰਦਰ ਸਿੰਘ ਮੁਰਲੀ, ਕੈਸ਼ੀਅਰ ਸੁਨੀਲ ਬਜਾਜ, ਪੰਕਜ ਅਰੋੜਾ, ਨਾਨੇਸ਼ ਗਾਂਧੀ, ਆਤਮਜੀਤ, ਮਹੇਸ਼ ਟੰਡਨ, ਰਾਜਨ ਖੁਰਾਣਾ, ਦਿਨੇਸ਼ ਅਰੋੜਾ, ਸੋਨੀ ਮੱਕੜ ਆਦਿ ਹਾਜ਼ਰ ਸਨ।