You are here

ਕਤਲ ਦਾ ਮੁੱਖ ਦੋਸੀ ਗ੍ਰਿਫਤਾਰ

 ਹਠੂਰ,11 ਜਨਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਪਿੰਡ ਡੱਲਾ ਦੇ ਬਲਦੇਵ ਸਿੰਘ ਉਰਫ ਦੇਵ ਦਾ ਪਿੰਡ ਡੱਲਾ ਦੇ ਹੀ ਚਾਰ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ।ਇਨ੍ਹਾ ਚਾਰ ਵਿਅਕਤੀਆ ਵਿਚੋ ਤਿੰਨ ਵਿਅਕਤੀਆ ਨੂੰ ਹਠੂਰ ਪੁਲਿਸ ਨੇ ਮੌਕੇ ਤੋ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਕਤਲ ਦਾ ਮੁੱਖ ਅਰੋਪੀ ਪੁਲਿਸ ਦੀ ਪਕੜ ਤੋ ਬਾਹਰ ਸੀ ਜਿਸ ਨੂੰ ਅੱਜ ਹਠੂਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਸਿਵ ਕੰਵਲ ਸਿੰਘ ਨੇ ਦੱਸਿਆ ਕਿ ਕਤਲ ਦਾ ਮੁੱਖ ਅਰੋਪੀ ਬਲਵਿੰਦਰ ਸਿੰਘ ਪੁੱਤਰ ਕੌਰ ਸੈਨ ਵਾਸੀ ਡੱਲਾ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾ ਬਣਾਇਆ ਗਈਆ ਸਨ ਪਰ ਕਾਫੀ ਜੱਦੋ ਜਹਿਦ ਕਰਕੇ ਬਲਵਿੰਦਰ ਸਿੰਘ ਨੂੰ ਪਿੰਡ ਮਾਣੂੰਕੇ ਤੋ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ 14 ਜਨਵਰੀ ਤੱਕ ਰਿਮਾਡ ਮਿਿਲਆ ਹੈ ਅਤੇ ਬਾਕੀ ਹੋਰ ਤਫਤੀਸ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਕੁਲਦੀਪ ਕੁਮਾਰ,ਜਸਵਿੰਦਰ ਸਿੰਘ,ਅਵਤਾਰ ਸਿੰਘ,ਸੁਰਜੀਤ ਸਿੰਘ,ਰਛਪਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਐਸ਼ ਐਚ ਓ ਸਿਵ ਕੰਵਲ ਸਿੰਘ ਗ੍ਰਿਫਤਾਰ ਕੀਤੇ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਹੋਏ।