ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਵੱਲੋਂ ਸਾਂਝੇ ਸਮਾਗਮ ਦੌਰਾਨ ਸਨਮਾਨ
ਜਗਰਾਓਂ, 23 ਦਸੰਬਰ (ਜਸਮੇਲ ਗ਼ਾਲਿਬ )ਪੰਜਾਬ ਕਾਂਗਰਸ ਵੱਲੋਂ ਮੁੜ ਥਾਪੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਵੱਲੋਂ ਸਾਂਝੇ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਦੀ ਅਗਵਾਈ ਹੇਠ ਸਰਪੰਚ ਪ੍ਰੀਤਮ ਸਿੰਘ ਬਹਾਦਰਕੇ ਦੇ ਘਰ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਰਫ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਉਹ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਜੋ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਨਹੀਂ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ 'ਚ ਮੁੜ ਕਾਂਗਰਸ ਸਰਕਾਰ ਸਥਾਪਿਤ ਹੋਵੇਗੀ ਤੇ ਇਹ 5 ਵਰ੍ਹੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲੈ ਕੇ ਆਉਣਗੇ।
ਇਸ ਮੌਕੇ ਪੰਚਾਇਤਾਂ ਨੇ ਜਗਰਾਓਂ ਤੋਂ ਇਸ ਵਾਰ ਵੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਟਿਕਟ ਦੇਣ ਦੀ ਵੀ ਮੰਗ ਕੀਤੀ ਅਤੇ ੳੁਨ੍ਹਾਂ ਮਲਕੀਤ ਸਿੰਘ ਦਾਖਾ ਵੱਲੋਂ ਹਲਕਾ ਇੰਚਾਰਜ ਤੌਰ ਤੇ ਨਿਭਾਈਆਂ ਗਈਆਂ ਆਪਣੀਆਂ ਸੇਵਾਵਾਂ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ । ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਤਿਹਾੜਾ, ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆ, ਸਰਪੰਚ ਸਰਬਜੀਤ ਸ਼ੇਰਪੁੁਰਾਂ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਸਤਿੰਦਰਪਾਲ ਸਿੰਘ ਤੱਤਲਾ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਜਤਿੰਦਰ ਸਿੰਘ ਸਿੰਧੂ, ਸਰਪੰਚ ਗੁੁਰਮੀਤ ਸਿੰਘ ਅੱਬੂਪੁੁਰਾ, ਸਰਪੰਚ ਜੋਗਿੰਦਰ ਸਿੰਘ ਿਢਲੋਂ, ਸਰਪੰਚ ਰਣਜੀਤ ਸਿੰਘ, ਸਰਪੰਚ ਮਦਨ ਸਿੰਘ, ਸਰਪੰਚ ਮਹਿੰਦਰ ਸਿੰਘ, ਸਰਪੰਚ ਨਾਹਰ ਸਿੰਘ, ਸਰਪੰਚ ਜਸਵੀਰ ਸਿੰਘ, ਸਰਪੰਚ ਮੰਗਲ ਸਿੰਘ, ਸਰਪੰਚ ਅਮਰਦੀਪ ਸਿੰਘ, ਸਰਪੰਚ ਕੁੁਲਜਿੰਦਰ ਕੌਰ, ਸਰਪੰਚ ਸੁੁਖਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ,ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਸਰਪੰਚ ਜੰਗੀਰ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮੇਜਰ ਸਿੰਘ, ਅਮਰਜੀਤ ਪੰਡਿਤ ਆਦਿ ਹਾਜ਼ਰ ਸਨ।