ਜਗਰਾਉਂ , 22 ਦਸੰਬਰ (ਜਸਮੇਲ ਗ਼ਾਲਿਬ ) ਸਿਟੀ ਸਬ ਡਿਵੀਜ਼ਨ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਜੇ ਈ ਅਵਤਾਰ ਸਿੰਘ ਵਿਰਕ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸੁਖਦੇਵ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ । ਮਾਤਾ ਸੁਖਦੇਵ ਕੌਰ ਦੇ ਮਿਲਾਪੜੇ ਸੁਭਾਅ ਨੂੰ ਭੁਲਾਇਆ ਨਹੀਂ ਜਾ ਸਕਦਾ । ਮਾਤਾ ਸੁਖਦੇਵ ਕੌਰ ਪਿੱਛੇ ਪਿੰਡ ਵਿਰਕ ਜ਼ਿਲ੍ਹਾ ਲੁਧਿਆਣਾ ਤੋਂ ਹਾਲ ਵਾਸੀ ਵਾਰਡ ਨੰਬਰ 2 ਜਗਰਾਉਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ । ਇਸ ਬਿਮਾਰੀ ਤਹਿਤ ਫਾਨੀ ਸੰਸਾਰ ਨੂੰ 18 ਤਰੀਕ ਨੂੰ ਅਲਵਿਦਾ ਆਖ ਗਏ । ਇਸ ਦੁੱਖ ਦੇ ਸਮੇਂ ਧਾਰਮਿਕ ਸਮਾਜਿਕ ਰਾਜਨੀਤਕ ਆਗੂ ਵੱਲੋਂ ਵਿਰਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਮਾਤਾ ਸੁਖਦੇਵ ਕੌਰ ਜੀ ਦੇ ਨਮਿੱਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ 27 ਦਸੰਬਰ ਦਿਨ ਸੋਮਵਾਰ ਦੁਪਹਿਰ 12 ਵਜੇ ਹੋਣਗੇ ।