ਵਿਜੇ ਕੁਮਾਰ ਸੈਣੀ ਦੀ ਹੋਈ ਅਚਾਨਕ ਹਾਰਟ ਅਟੈਕ ਨਾਲ ਮੌਤ
ਜਗਰਾਉਂ, 29 ਨਵੰਬਰ (ਜਸਮੇਲ ਗ਼ਾਲਿਬ ) ਬਹੁਤ ਹੀ ਵਧੀਆ ਸੁਭਾਅ, ਦਿਆਨਤਦਾਰੀ ਦੀ ਕੋਈ ਹੱਦ ਨਹੀਂ, ਸਮਾਜ ਸੇਵੀ ਹਰੇਕ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ ਚਾਰ ਦਿਨਾਂ ਦੀ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਵਿਜੇ ਕੁਮਾਰ ਸੈਣੀ । ਅੱਜ 29 ਨਵੰਬਰ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ ਜਗਰਾਉਂ ਵਿਖੇ ਕਰ ਦਿੱਤਾ ਗਿਆ । ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਦੱਸਿਆ ਵਿਜੇ ਕੁਮਾਰ ਦੇ ਅਚਾਨਕ ਬਿਮਾਰ ਹੋ ਜਾਣ ਅਤੇ ਕੁਝ ਕੁ ਦਿਨਾਂ ਵਿੱਚ ਹੀ ਉਸ ਦੀ ਮੌਤ ਹੋ ਜਾਣ ਦਾ ਬਹੁਤ ਹੀ ਗਹਿਰਾ ਦੁੱਖ ਹੋਇਆ । ਮੇਰੇ ਇੰਗਲੈਂਡ ਵਿੱਚ ਹੋਣ ਕਰਕੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਕੁਝ ਚਿਰ ਪਹਿਲਾਂ ਸੂਬੇਦਾਰ ਦੇਵੀ ਦਿਆਲ ਜੀ ਵੱਲੋਂ ਸਾਂਝੀ ਕੀਤੀ ਗਈ । ਕਿਉਂਕਿ ਵਿਜੇ ਕੁਮਾਰ ਦਾ ਮੇਰੇ ਨਾਲ ਭਰਾ ਵਾਲਾ ਅਤੇ ਮੇਰੇ ਮਾਤਾ ਜੀ ਨਾਲ ਇਕ ਪੁੱਤ ਵਾਲਾ ਹੀ ਰਿਸ਼ਤਾ ਬਣਿਆ ਹੋਇਆ ਸੀ । ਵਿਜੇ ਕੁਮਾਰ ਦਾ ਸਾਥੋਂ ਵਿਛੜ ਜਾਣਾ ਇਕ ਬਹੁਤ ਵੱਡਾ ਅਨਿਆਇ ਅਤੇ ਕਹਿਰ ਹੈ । ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਅਤੇ ਮਾਤਾ ਜੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕੇ ਗੁਰੂ ਸਾਹਿਬ ਵਿਜੇ ਕੁਮਾਰ ਦੀ ਪਿਆਰੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਉਨ੍ਹਾਂ ਦੇ ਪਰਿਵਾਰ ਦੋਨੋਂ ਬੇਟਿਆਂ ਦੇ ਪਰਿਵਾਰ ਅਤੇ ਮਾਸਟਰ ਮਦਨ ਲਾਲ ਜੀ ਜੋ ਕਿ ਪਹਿਲਾਂ ਹੀ ਬਹੁਤ ਦੁੱਖ ਵਿਚ ਹਨ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।