ਜਗਰਾਉਂ 23 ਨਵੰਬਰ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਐਨ ਆਰ ਆਈ ਅਤੇ ਲੋਕਲ ਧੋਖੇਬਾਜ਼ ਲਾੜੇ ਅਤੇ ਲਾੜੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸੰਸਥਾ ਅਬ ਨਹੀਂ ਵੈੱਲਫੇਅਰ ਸੁਸਾਇਟੀ ( ਰਜਿ) ਲੁਧਿਆਣਾ ਦੇ ਮੁੱਖ ਦਫ਼ਤਰ ਟੂਸਾ ਵਿਖੇ ਤਿੰਨ ਐਨ ਆਰ ਆਈ ਭਰਾਵਾਂ ਹਰਪਾਲ ਸਿੰਘ ਦਿਓਲ ( ਯੂ ਐੱਸ ਏ) , ਗੁਰਿੰਦਰ ਸਿੰਘ ਦਿਓਲ ( ਕੈਨੇਡਾ) ਅਤੇ ਰੁਪਿੰਦਰ ਸਿੰਘ ਰੱਪਾ ਦਿਓਲ ( ਕੈਨੇਡਾ) ਨੇ ਦੌਰਾ ਕੀਤਾ। ਇਨ੍ਹਾਂ ਤਿੰਨਾਂ ਭਰਾਵਾਂ ਨੇ ਅਬ ਨਹੀਂ ਟੀਮ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਟੀਮ ਸਾਡੇ ਪਿੰਡ ਟੂਸੇ ( ਲੁਧਿਆਣਾ) ਦਾ ਨਾਮ ਰੌਸ਼ਨ ਕਰ ਰਹੀ ਹੈ। ਉਨ੍ਹਾਂ ਤਿੰਨਾਂ ਭਰਾਵਾਂ ਨੇ ਭਵਿੱਖ ਵਿੱਚ ਅਬ ਨਹੀਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ। ਅਬ ਨਹੀਂ ਦੇ ਚੇਅਰਮੈਨ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸੱਤੀ ਨੇ ਇਨ੍ਹਾਂ ਤਿੰਨਾਂ ਦਿਓਲ ਐਨ ਆਰ ਆਈ ਭਰਾਵਾਂ ਦਾ ਆਪਣੇ ਮੁੱਖ ਦਫ਼ਤਰ ਟੂਸਾ ਵਿੱਚ ਆਉਣ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਭਰੋਸੇ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਸਥਾ ਰਾਹੀਂ ਬਹੁਤ ਲੋਕ ਆਪਣੇ ਮਸਲਿਆਂ ਨੂੰ ਹੱਲ ਕਰ ਰਹੇ ਹਨ।