You are here

ਲੁਧਿਆਣਾ

ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਹੋਇਆ ਫ਼ਰਾਰ

ਲੁਧਿਆਣਾ, ਅਪ੍ਰੈਲ 2020 -(ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

 ਸਥਾਨਕ ਜਗਰਾਉਂ ਪੁਲ 'ਤੇ ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਗੰਭੀਰ ਹਾਲਤ 'ਚ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ | ਜਾਣਕਾਰੀ ਦਿੰਦਿਆਂ ਸ. ਗੋਸ਼ਾ ਨੇ ਦੱਸਿਆ ਕਿ ਉਹ ਅੱਜ ਜਗਰਾਓਾ ਪੁਲ 'ਤੇ ਜਾ ਰਹੇ ਸਨ ਕਿ ਇਕ ਤੇਜ਼ ਰਫ਼ਤਾਰ ਕਾਰ ਜਿਸ ਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ, ਨੇ ਉੱਥੇ ਸਕੂਟਰ 'ਤੇ ਜਾ ਰਹੀ ਰਾਜਵਿੰਦਰ ਕੌਰ ਵਾਸੀ ਸ਼ਿਮਲਾਪੁਰੀ ਨੂੰ ਟੱਕਰ ਮਾਰ ਦਿੱਤੀ | ਰਾਜਵਿੰਦਰ ਆਪਣੇ ਭਰਾ ਦੇ ਭੋਗ 'ਚ ਸ਼ਾਮਿਲ ਹੋਣ ਲਈ ਜਾ ਰਹੀ ਸੀ | ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਉਸ ਨੂੰ ਹਸਪਤਾਲ ਤਾਂ ਕੀ ਪਹੁੰਚਾਉਣਾ ਸੀ, ਸਗੋਂ ਫ਼ਰਾਰ ਹੋ ਗਿਆ | ਰਾਜਵਿੰਦਰ ਕੌਰ ਨੂੰ ਉਨ੍ਹਾਂ ਵਲੋਂ ਸਾਥੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਪਰ ਬਦਕਿਸਮਤੀ ਦੀ ਗੱਲ ਇਹ ਰਹੀ ਕਿ ਈ.ਐੱਸ.ਆਈ. ਹਸਪਤਾਲ 'ਚ ਵੀ ਡਾਕਟਰਾਂ ਵਲੋਂ ਉਸ ਦਾ ਇਲਾਜ ਕਰਨ 'ਚ ਆਨਾਕਾਨੀ ਕੀਤੀ ਗਈ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਨਾਨਕਸਰ ਵਿੱਚ ਸੈਨੇਟਾਈਜ਼ਰ ਦੀ ਸੇਵਾ ਲਈ ਡਾਕਟਰ ਮਨਦੀਪ ਸਿੰਘ ਸਰਾਂ ਦਾ ਸਨਮਾਨ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ ਹਰੇਕ ਅਦਾਰੇ ਵੱਲੋਂ ਇਸ ਤੋਂ ਬਚਣ ਦੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇਂ ਹਨ ਅਜਿਹੀ ਸਥਿਤੀ ਵੇਖਦੇ ਹੋਏ ਅੱਜ ਨੈਚਰੋ ਲਾਈਫ ਕੇਅਰ ਹਸਪਤਾਲ,ਡਾਕਟਰ ਮਨਦੀਪ ਸਿੰਘ ਸਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਸੈਨੇਟਾਈਜ਼ਰ ਅਤੇ ਇਮਊਨਟੀ ਸਿਸਟਮ ਠੀਕ ਰੱਖਣ ਲਈ ਦਵਾਈਆਂ ਵੰਡੀਆਂ ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਮੈਂ ਹਰ ਇੱਕ ਇਨਸਾਨ ਦੇ ਨਾਲ ਹਾਂ ਅਤੇ ਨਾਨਕਸਰ ਵਿੱਚ ਜਿੰਨੇ ਵੀ ਸੇਵਾਦਾਰ ਹੋਣਗੇ ਮੈਂ ਸਭ ਨੂੰ ਸੈਨੇਟਾਈਜ਼ਰ ਅਤੇ ਦਵਾਈ ਪਹੁੰਚਦੀ  ਕਰਾਂਗਾ ਇਹ ਸੇਵਾ ਵੇਖਦੇ ਹੋਏ ਬਾਬਾ ਹਰਬੰਸ ਸਿੰਘ ਜੀ ਮਹੰਤ ਨੇ ਡਾਕਟਰ ਮਨਦੀਪ ਸਿੰਘ ਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਬਾਬਾ ਜੀ ਨੇ ਕਿਹਾ ਕਿ ਅਜਿਹੇ ਡਾਕਟਰ ਹੋਣ ਦਾ ਸਾਨੂੰ ਮਾਣ ਹੋਣਾ ਚਾਹੀਦਾ ਕਿ ਜੋ ਅਜਿਹੇ ਸਮੇਂ ਵਿੱਚ ਨਾਨਕਸਰ ਵਿੱਚ ਹਰ ਪਾਠੀ ਅਤੇ ਸੇਵਾਦਾਰ ਬਾਰੇ ਮਨ ਵਿੱਚ ਸਤਿਕਾਰ ਹੋਵੇ।

ਬੱਸ ਸਟੈਂਡ ਚੌਕੀ ਇੰਚਾਰਜ਼ ਵੱਲੋਂ ਸ਼ਹਿਰ ਵਿੱਚ ,ਚੱਪੇ ਚੱਪੇ,ਤੇ ਨਜ਼ਰ ਰੱਖਣ ਲਈ ਵਰਤੇ ਗਏ ਡਰੋਨ ਕੈਮਰੇ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਕਰਫਿਊ ਦੇ ਚਲਦਿਆਂ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐਸ.ਐਸ. ਪੀ ਸ੍ਰੀ ਵਿਵੇਕ ਸ਼ੀਲ ਸੋਨੀ ਦੇ ਹੁਕਮਾਂ ਤੇ ਐਸ.ਆਈ ਹੀਰਾ ਸਿੰਘ ਸੰਧੂ ,ਏ.ਐਸ.ਆਈ ਦਰਸ਼ਨ ਸਿੰਘ,ਏ.ਐਸ.ਆਈ ਨਿੰਦਰ ਸ਼ਰਮਾ ਨੇ ਜਗਰਾਉਂ ਸ਼ਹਿਰ ਦੇ ਚੱਪੇ ਚੱਪੇ ਤੇ ਨਜ਼ਰ ਰੱਖਣ ਲਈ ਡਰੋਨ ਕੈਮਰੇ ਦੀ ਮੱਦਦ ਲਈ। ਐਸ. ਆਈ ਹੀਰਾ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਡਰੋਨ ਨਾਲ ਸ਼ਹਿਰ ਵਾਸੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਕਿਉਂਕਿ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜਗਰਾਉਂ ਸ਼ਹਿਰ ਵਿੱਚ ਤੰਗ ਗਲੀਆਂ ਮਹੱਲੇ ਜਿੱਥੇ ਪੁਲਿਸ ਤਾਇਨਾਤੀ ਨਹੀਂ ਹੋ ਸਕਦੀ ਤਾਂ ਪੁਲਿਸ ਵੱਲੋਂ ਡਰੋਨ ਦੀ ਮੱਮਦ ਲਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹੋ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਤਾਂ ਜੋ ਕਰੋਨਾ ਵਾਇਰਸ ਨਾਲ ਲੜਾਈ ਜਿੱਤ ਸਕੀਏ।

ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਹੋਇਆ ਫ਼ਰਾਰ

ਲੁਧਿਆਣਾ, ਅਪ੍ਰੈਲ 2020 -(ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

 ਸਥਾਨਕ ਜਗਰਾਉਂ ਪੁਲ 'ਤੇ ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਗੰਭੀਰ ਹਾਲਤ 'ਚ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ | ਜਾਣਕਾਰੀ ਦਿੰਦਿਆਂ ਸ. ਗੋਸ਼ਾ ਨੇ ਦੱਸਿਆ ਕਿ ਉਹ ਅੱਜ ਜਗਰਾਓਾ ਪੁਲ 'ਤੇ ਜਾ ਰਹੇ ਸਨ ਕਿ ਇਕ ਤੇਜ਼ ਰਫ਼ਤਾਰ ਕਾਰ ਜਿਸ ਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ, ਨੇ ਉੱਥੇ ਸਕੂਟਰ 'ਤੇ ਜਾ ਰਹੀ ਰਾਜਵਿੰਦਰ ਕੌਰ ਵਾਸੀ ਸ਼ਿਮਲਾਪੁਰੀ ਨੂੰ ਟੱਕਰ ਮਾਰ ਦਿੱਤੀ | ਰਾਜਵਿੰਦਰ ਆਪਣੇ ਭਰਾ ਦੇ ਭੋਗ 'ਚ ਸ਼ਾਮਿਲ ਹੋਣ ਲਈ ਜਾ ਰਹੀ ਸੀ | ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਉਸ ਨੂੰ ਹਸਪਤਾਲ ਤਾਂ ਕੀ ਪਹੁੰਚਾਉਣਾ ਸੀ, ਸਗੋਂ ਫ਼ਰਾਰ ਹੋ ਗਿਆ | ਰਾਜਵਿੰਦਰ ਕੌਰ ਨੂੰ ਉਨ੍ਹਾਂ ਵਲੋਂ ਸਾਥੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਪਰ ਬਦਕਿਸਮਤੀ ਦੀ ਗੱਲ ਇਹ ਰਹੀ ਕਿ ਈ.ਐੱਸ.ਆਈ. ਹਸਪਤਾਲ 'ਚ ਵੀ ਡਾਕਟਰਾਂ ਵਲੋਂ ਉਸ ਦਾ ਇਲਾਜ ਕਰਨ 'ਚ ਆਨਾਕਾਨੀ ਕੀਤੀ ਗਈ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਕੈਪਟਨ ਸਾਹਿਬ ਪੰਜਾਬ ਦੇ ਗਰੀਬ ਲੋਕਾਂ ਦੇ ਜਖਮਾਂ ਤੇ ਲੂਣ ਨਾ ਛਿੜਕੋ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਖਰਾਬ ਕਣਕ ਦੀ ਜਗ੍ਹਾ ਵਧੀਆ ਕਣਕ ਦਿੱਤੀ ਜਾਵੇ:ਵਿਧਾਇਕਾ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਦੀ ਉਪ ਨੇਤਾ ਤੇ ਵਿਧਾਇਕ ਮੈਂਡਮ ਸਰਵਜੀਤ ਕੌਰ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਰੋਨਾ ਵਰਾਇਸ ਕਾਰਨ ਮੌਜੂਦ ਹਾਲਾਤਾਂ ਨੂੰ ਦੇਖਦਿਆਂ ਕੈਪਟਨ ਸਰਕਾਰ ਵੱਲੋਂ ਪੰਜਾਬ 'ਚ ਕਰਫਿਊ ਲਗਾਇਆ ਗਿਆ,ਜਿਸ ਕਾਰਨ ਰੋਜ਼ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੈਂਟ ਭਰ ਵਾਲੇ ਦਿਹਾੜੀਦਾਰ ਬੰਦਾ ਦਾ ਘਰ ਰਹਿ ਕੇ ਆਪਣੇ ਪਰਿਵਾਰ ਦਾ ਪੇਂਟ ਭਰਨਾ ਔਖਾ ਹੋ ਗਿਆ ਸੀ,ਉੱਥੇ ਹੀ ਕੈਪਟਨ ਸਰਕਾਰ ਵੱਲੋਂ ਛੇ ਮਹੀਨੇ ਬਾਅਦ 2 ਰੁਪਾਏ ਪ੍ਰਤੀ ਕਿਲੋਂ ਵੰਡਣ ਵਾਲੀ ਕਣਕ ਲੋਕ ਨੂੰ ਵੰਡੀ ਗਈ ਤਾਂ ਗਰੀਬ ਪਰਿਵਾਰਾਂ ਦੇ ਚਿਹਰੇ ਉੱਪਰ ਰੌਣਕ ਆ ਗਈ ਕਿ ਹੁਣ ਸਾਡਾ ਪਰਿਵਾਰ ਸਾਡੇ ਬੱਚੇ ਭੱੁਖੇ ਨਹੀਂ ਸੌਣਗੇ, ਜਦੋਂ ਉਨ੍ਹਾਂ ਪਰਿਵਾਰਾਂ ਨੇ ਘਰ ਜਾ ਕਿ ਸਰਕਾਰ ਵੱਲੋਂ ਦਿੱਤੀ ਕਣਕ ਵਾਲੇ ਗੱਟੇ ਖੋਲ੍ਹੇ ਤਾਂ ਉਨ੍ਹਾਂ ਅੱਖਾਂ ਭਰ ਆਇਆਂ,ਕਿਉਂਕਿ ਉਸ ਕਣਕ ਨੂੰ ਜਾਨਵਰ ਵੀ ਨਾ ਖਾਣ ,ਜੋ ਸਰਕਾਰ ਲੋਕਾਂ ਨੂੰ ਖਾਣ ਲਈ ਦੇ ਰਹੀ ,ਉਥੇਂ ਵਿਧਾਇਕ ਮੈਂਡਮ ਸਰਵਜੀਤ ਕੌਰ ਮਾਣੂੰ ਕੇ ਨੇ ਪੱਤਰਕਾਰਾਂ ਨਾਲ ਗੱਲਬਾਤਾਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਦਿਆਂ ਕਿਹਾ ਕਿ ਹੁਣ ਪੰਜਾਬ ਦੇ ਗਰੀਬ ਲੋਕਾਂ ਦੇ ਜਖਮਾਂ 'ਤੇ ਲੂਣ ਨਾ ਛਿੜਕੋ ,ਤੁਰੰਤ ਪੰਜਾਬ ਦੇ ਲੋਕਾਂ ਨੂੰਝ ਦਿੱਤੀ ਖਰਾਬ ਕਣਕ ਦੀ ਜਗ੍ਹਾਂ ਵਧੀਆ ਕਣਕ ਮੁਹੱਈਆ ਕਾਰਵਾਈ ਜਾਵੇ ਅਤੇ ਕੈਪਟਨ ਸਾਹਿਬ ਵੱਲੋਂ ਕੁਝ ਦਿਨ ਪਹਿਲਾਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦੀ ਕਿੱਟਾਂ ਦਾ ਐਲਾਨ ਕੀਤਾ ਗਿਆ ਸੀ,ਜੋ ਹੁਣ ਪੰਜਾਬ ਦੇ ਲੋੜਵੰਦ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ,ਜਿਸ ਨੂੰ ਪੂਰਾ ਕਰਨ ਲਈ ਕਿਹਾ ਗਿਆ।

ਸੰਕਟ ਦੀ ਘੜੀ 'ਚ ਲੋੜਵੰਦਾਂ ਦੀ ਵੱਧ ਤੋ ਵੱਧ ਮਦਦ ਕਰਨੀ ਚਾਹੀਦੀ:ਪੰਮਾ ਬੋਦਲਵਾਲੀਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੰਸਾਰ ਭਰ ਵਿਚ ਫੈਲ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੇ ਆਪਣੇ ਪੈਰ ਚਾਰੇ ਪਾਸੇ ਫੈਲਅ ਰੱਖੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਕਡਾਊਨ ਕੀਤਾ ਹੋਇਆ ਹੈ, ਜਦ ਕਿ ਸੂਬਾ ਸਰਕਾਰ ਵਲੋਂ 30 ਅਪ੍ਰੈਲ ਤੱਕ ਕਰਫਿਊ ਐਲਾਨਿਆ ਹੋਇਆ ਹੈ।ਇਹ ਵਿਚਾਰ ਪਰਮ ਮਿਊਜਿਕ ਕੰਪਨੀ ਦੇ ਮਾਲਕ ਪੰਮਾ ਬੋਦਲਵਾਲੀਆ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਾਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਚਾਹੀਦਾ ਹੈ।ਉਨ੍ਹਾਂ ਸੈਲਫ ਹੈਲਪ ਗਰੁੱਪ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣ।ਪੰਮਾ ਬੋਦਲਵਾਲੀਆ ਨੇ ਸਰਕਾਰ ਤੋ ਮੰਗ ਕੀਤੀ ਕਿ ਮੱਧ ਵਰਗ ਪਰਿਵਾਰਾਂ ਲਈ ਵੀ ਕਿਸੇ ਰਾਹਤ ਨੀਤੀ ਦਾ ਐਲਾਨ ਕੀਤਾ ਜਾਵੇ।

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੂਰੀ ਦੇਸ ਅੰਦਰ ਲੋਕਾਂ 'ਚ ਡਰ ਦਾ ਮੌਹਾਲ ਪਾਇਆ ਜਾ ਰਿਹਾ ਹੈ।ਇਸ ਔਖੀ ਘੜੀ 'ਚ ਲੋੜਵੰਦਾ ਦੀ ਮਦਦ ਕਰਨ ਲਈ ਐਨ.ਆਰ.ਆਂਈ ਵੱਲੋ ਸਮੇ ਸਮੇ ਸਿਰ ਲੋੜਵੰਦਾਂ ਮਦਦ ਕੀਤੀ ਜਾ ਰਹੀ ਹੈ ਜਿਸ ਲੜੀ ਤਹਿਤ ਪਿੰਡ ਸ਼ੇਰਪੁਰ ਕਲਾਂ ਵਿਖੇ ਸਾਬਾਕਾ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕਈ ਲੋੜਵੰਦਾਂ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ ਗਿਆ।ਲਾਕਡਾਊਨ ਕਾਰਨ ਘਰ ਬੈਠੇ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਦੇਣ ਵਜੋ ਦੀ ਸੇਵਾ ਪਰਮਜੀਤ ਸਿੰਘ ਫੌਜੀ ਸਿੰਘ ਨੇ ਦਿੱਤੀ ਹੈ।ਇਸ ਸਮੇ ਸਰਜੀਤ ਸਿੰਘ,ਜਾਗਰ ਸਿੰਘ,ਨਰਿੰਜਨ ਸਿੰਘ, ਆਦਿ ਹਾਜ਼ਰ ਸਨ।

ਜਗਰਾਓਂ ਮੰਡੀ 'ਚ ਖਰੀਦ ਨੂੰ ਨਹੀਂ ਆਈ ਕਣਕ

ਜਗਰਾਓਂ/ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਏਸ਼ੀਆ ਦੀ ਦੂਜੀ ਵੱਡੀ ਅਨਾਜ਼ ਮੰਡੀ ਜਗਰਾਓਂ ਅਤੇ ਇਸ ਨਾਲ ਸਬੰਧਤ 15 ਉਪ ਮੰਡੀਆਂ ਵਿਚੋਂ ਕਿਸੇ ਵੀ ਮੰਡੀ ਵਿਚ ਅੱਜ ਕਣਕ ਦੀ ਆਮਦ ਨਾ ਹੋਣ ਕਾਰਨ ਖਰੀਦ ਸ਼ੁਰੂ ਨਾ ਹੋ ਸਕੀ। ਮਾਰਕੀਟ ਕਮੇਟੀ ਅਨੁਸਾਰ ਸ਼ੁਕਰਵਾਰ ਨੂੰ ਕਣਕ ਦੀ ਆਮਦ ਦਾ ਆਗਾਜ਼ ਹੋਣ ਦੀ ਆਸ ਹੈ। ਸਰਕਾਰ ਵੱਲੋਂ ਚਾਹੇ 15 ਅਪ੍ਰਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਜਗਰਾਓਂ ਮੰਡੀ ਵਿਚ ਕਣਕ ਦੀ ਆਮਦ ਨਾ ਹੋਈ। ਦੂਜੇ ਪਾਸੇ ਮੰਡੀ ਬੋਰਡ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਨੂੰ ਲੈ ਕੇ ਭੇਜਿਆ ਜਾਣ ਵਾਲਾ ਸਮਾਨ ਵੀ ਅਜੇ ਨਾ ਪੁੱਜਾ। ਮਾਰਕੀਟ ਕਮੇਟੀ ਮੰਡੀ ਬੋਰਡ ਦੇ ਸਮਾਨ ਦਾ ਇੰਤਜਾਰ ਵਿਚ ਹੈ।

ਜ਼ਿਲ੍ਹੇ 'ਚ 2500 ਤੋਂ ਵੱਧ ਆਈਸੋਲੇਸ਼ਨ ਬਿਸਤਰਿਆਂ ਦਾ ਪ੍ਰਬੰਧ : ਡੀ ਸੀ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਸ਼ੱਕੀ ਜਾਂ ਹੋਰ ਮਰੀਜ਼ਾਂ ਨੂੰ ਆਈਸੋਲੇਟ ਕਰਨ ਲਈ ਜ਼ਿਲ੍ਹਾ ਲੁਧਿਆਣਾ 'ਚ 2500 ਤੋਂ ਵੱਧ ਦੀ ਬਿਸਤਰਿਆਂ (ਬੈੱਡ) ਦੀ ਸਹੂਲਤ ਮੌਜੂਦ ਹੈ। ਡੀਸੀ ਨੇ ਬੁੱਧਵਾਰ ਨੂੰ ਸਥਾਨਕ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਲੁਧਿਆਣਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਬੰਧਾਂ 'ਤੇ ਪੂਰੀ ਤਸੱਲੀ ਪ੍ਰਗਟਾਈ। ਇਸ ਮੌਕੇ ਲੁਧਿਆਣਾ (ਪੱਛਮੀ) ਦੇ SDM ਅਮਰਿੰਦਰ ਸਿੰਘ ਮੱਲੀ ਤੇ ਹੋਰ ਵੀ ਹਾਜ਼ਰ ਸਨ।

ਡੀ ਸੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ 'ਚ ਇਸ ਬਿਮਾਰੀ ਤੋਂ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅਤੇ ਜੱਚਾ ਬੱਚਾ ਹਸਪਤਾਲ ਨੇੜੇ ਵਰਧਮਾਨ ਮਿੱਲ ਲੁਧਿਆਣਾ, ਖੰਨਾ, ਸਮਰਾਲਾ, ਰਾਏਕੋਟ, ਜਗਰਾਂਉ ਦੇ ਕਮਿਊਨਿਟੀ ਸਿਹਤ ਕੇਂਦਰਾਂ ਤੋਂ ਇਲਾਵਾ ਨਰਸਿੰਗ ਕਾਲਜ ਰਾਏਕੋਟ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਨਗਰ ਦੇ ਸਾਰੇ ਹੋਸਟਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 1, 2, 4 ਤੇ 11 ਤੇ ਪਿੰਡ ਕਿਸ਼ਨਗੜ੍ਹ (ਨੇੜੇ ਬੀਜਾ) ਸਥਿਤ ਕੁਲਾਰ ਕਾਲਜ ਆਫ਼ ਨਰਸਿੰਗ ਦੇ ਹੋਸਟਲਾਂ ਨੂੰ ਲੋੜ ਪੈਣ 'ਤੇ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਵਜੋਂ ਵਰਤਿਆ ਜਾਵੇਗਾ। ਇਨ੍ਹਾਂ ਸਾਰੀਆਂ ਇਮਾਰਤਾਂ ਦੀ ਸਮਰੱਥਾ 2500 ਬਿਸਤਰਿਆਂ ਤੋਂ ਵੱਧ ਹੈ।

ਉਨਾਂ ਦੱਸਿਆ ਕਿ ਹੁਣ ਤਕ 94 ਦੇ ਕਰੀਬ ਸ਼ੱਕੀ ਮਰੀਜ਼ਾਂ ਨੂੰ ਲੋੜੀਂਦੇ ਟੈਸਟਾਂ ਆਦਿ ਲਈ ਭਰਤੀ ਕਰਨ ਦੀ ਲੋੜ ਪਈ ਹੈ। ਜੇਕਰ ਕਿਸੇ ਮਰੀਜ਼ ਨੂੰ ਕੁਆਰੰਟਾਈਨ ਕਰਨ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਘਰ 'ਚ ਹੀ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜੇਕਰ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਸਹੂਲਤ 'ਤੇ ਰੱਖਣ ਦੀ ਲੋੜ ਪਵੇਗੀ ਤਾਂ ਇਸ ਲਈ ਡੀਐੱਮਸੀ, ਸੀਐੱਮਸੀ, ਐੱਸਪੀਐੱਸ. ਹਸਪਤਾਲ, ਫੋਰਟਿਸ ਹਸਪਤਾਲ, ਮੋਹਨਦਈ ਓਸਵਾਲ ਹਸਪਤਾਲ, ਦੀਪ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਬੈੱਡ ਰਾਖਵੇਂ ਰੱਖੇ ਗਏ ਹਨ।

ਡੀਸੀ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਤੇ ਇਮਾਰਤਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਸਥਿਤੀ 'ਚ ਜ਼ਿਲ੍ਹਾ ਤੇ ਸਿਹਤ ਪ੍ਰਸ਼ਾਸਨ ਨੂੰ ਸਹਿਯੋਗ ਦੇਣਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਪਿਛਲੇ ਤਿੰਨ ਦਿਨਾਂ ਵਿੱਚ ਜ਼ਿਲਾ ਲੁਧਿਆਣਾ ਵਿੱਚ ਕੋਈ ਨਵਾਂ ਪਾਜ਼ੀਟਿਵ ਮਾਮਲਾ ਨਹੀਂ ਆਇਆ-ਡਿਪਟੀ ਕਮਿਸ਼ਨਰ

ਸਥਿਤੀ ਕਾਬੂ ਹੇਠ-ਕਰਫਿਊ/ਲੌਕਡਾਊਨ ਵਿੱਚ ਢਿੱਲ ਬਾਰੇ ਫੈਸਲਾ 20 ਅਪ੍ਰੈੱਲ ਨੂੰ

ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ 

ਲੁਧਿਆਣਾ, ਅਪ੍ਰੈੱਲ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਦਾ ਕੋਈ ਵੀ ਨਵਾਂ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨਾਂ ਕਿਹਾ ਕਿ ਇਹ ਸਭ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ, ਜ਼ਿਲਾ ਪ੍ਰਸਾਸ਼ਨ ਅਤੇ ਹੋਰ ਵਿਭਾਗਾਂ ਦੇ 24 ਘੰਟੇ ਕੰਮ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ, ਜਿਸ ਨਾਲ ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਹੁਣ ਤੱਕ ਸਫ਼ਲ ਰਹੇ ਹਾਂ।

ਉਨ•ਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਸਾਰੇ ਸੀਨੀਅਰ ਅਧਿਕਾਰੀ ਨਿੱਜੀ ਤੌਰ 'ਤੇ ਸਥਿਤੀ ਨੂੰ ਦੇਖ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ ਪੰਜਾਬ ਸਰਕਾਰ, ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਐੱਸ. ਡੀ. ਆਰ. ਐੱਫ. ਵੱਲੋਂ ਲੋੜਵੰਦ ਲੋਕਾਂ ਨੂੰ 1.5 ਲੱਖ ਭੋਜਨ ਪੈਕੇਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਵੰਡ ਰੋਜ਼ਾਨਾ ਹਾਲੇ ਵੀ ਲਗਾਤਾਰ ਜਾਰੀ ਹੈ। ਉਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਜਲਦ ਹੀ ਇੱਕ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਿਹਤ ਮਾਹਿਰਾਂ ਦੀ ਟੀਮ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸ ਟੀਮ ਵਿੱਚ ਸਿਵਲ ਸਰਜਨ, ਆਯੂਸ਼ ਡਾਕਟਰ, ਦੋ ਨਿੱਜੀ ਡਾਕਟਰ ਅਤੇ ਹੋਰ ਸ਼ਾਮਿਲ ਹੋਣਗੇ, ਜੋ ਕੋਵਿਡ 19 ਸੰਬੰਧੀ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਆ ਕਰਨਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਆਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਵੀ ਕਰਫਿਊ 3 ਮਈ, 2020 ਤੱਕ ਵਧਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਦੀ ਉੱਚ ਤਾਕਤੀ ਕਮੇਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਜੇਕਰ 20 ਅਪ੍ਰੈੱਲ, 2020 ਤੱਕ ਜ਼ਿਲੇ ਦੇ ਕਿਸੇ ਹਿੱਸੇ ਵਿੱਚ ਸਥਿਤੀ ਕਾਬੂ ਹੇਠ ਰਹਿੰਦੀ ਹੈ ਤਾਂ ਉਥੇ ਸ਼ਰਤਾਂ ਸਹਿਤ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਜ਼ਿਲਾ ਲੁਧਿਆਣਾ ਦੇ ਕਿਸੇ ਹਿੱਸੇ ਵਿੱਚ ਅਜਿਹੀ ਢਿੱਲ ਦੇਣ ਬਾਰੇ ਫੈਸਲਾ ਜ਼ਿਲਾ ਪ੍ਰਸਾਸ਼ਨ ਵੱਲੋਂ ਮਿਤੀ 20 ਅਪ੍ਰੈੱਲ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਗਈ ਹੈ, ਅੱਜ ਖੰਨਾ ਮੰਡੀ ਵਿੱਚ ਕਿਸਾਨਾਂ ਨੂੰ 15 ਪਾਸ ਜਾਰੀ ਕੀਤੇ ਗਏ ਸਨ, ਜਿਨਾਂ ਨੇ ਸੁਚਾਰੂ ਤਰੀਕੇ ਨਾਲ ਫਸਲ ਮੰਡੀ ਵਿੱਚ ਲਿਆਂਦੀ ਅਤੇ ਇਸ ਦੀ ਖਰੀਦ ਸਿਰੇ ਚੜਾਈ ਗਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਵਾਰੀ ਮੁਤਾਬਿਕ ਪਾਸ ਜਾਰੀ ਕੀਤੇ ਜਾਣਗੇ। ਇਹ ਪਾਸ ਆੜਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਮੁਤਾਬਿਕ ਹੀ ਮੰਡੀਆਂ ਵਿੱਚ ਆਉਣ। ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 844 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 698 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋਏ ਹਨ, ਜਿਨਾਂ ਵਿੱਚੋਂ 668 ਨਤੀਜੇ ਨੈਗੇਟਿਵ ਆਏ ਹਨ, ਜਦਕਿ 146 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨਾਂ ਕਿਹਾ ਕਿ ਅੱਜ ਤੱਕ ਜ਼ਿਲਾ ਲੁਧਿਆਣਾ ਵਿੱਚ 13 ਮਰੀਜ਼ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ 1 ਮਰੀਜ਼ ਜਲੰਧਰ ਅਤੇ 1 ਬਰਨਾਲਾ ਨਾਲ ਸੰਬੰਧਤ ਹੈ।