ਮਹਿਲ ਕਲਾਂ , 27 ਸਤੰਬਰ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੰਜਗਰਾਈਂ ਵੱਲੋਂ ਅੱਜ ਮੀਹਨਵਾਰ ਮੀਟਿੰਗ ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੇਸ਼ ਤੌਰ ਪਹੁੰਚੇ ।ਮੀਟਿੰਗ ਦੀ ਸ਼ੁਰੂਆਤ ਤੋਂ ਸਾਡੇ ਬਹੁਤ ਹੀ ਸਤਿਕਾਰ ਯੋਗ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸੰਧੂ ਜੀ ਦੀ ਤੰਦਰੁਸਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ। ਡਾਕਟਰ ਜਗਦੇਵ ਸਿੰਘ ਚਹਿਲ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਮਚਾਕੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਏਕਤਾ ਅਤੇ ਪ੍ਰਾਪਤੀਆਂ ਤੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਅਤੇ ਮੀਟਿੰਗ ਵਿੱਚ ਆਏ ਨੋਨ ਮੈਂਬਰਾਂ ਨੂੰ ਜੱਥੇਬੰਦੀ ਵਿਚ ਮੈਂਬਰ ਸਿਪ ਲੈਣ ਲਈ ਅਤੇ ਆਪਣੇ ਨਾਲ ਦੇ ਪਿੰਡਾਂ ਵਿਚ ਕੰਮ ਕਰਦੇ ਡਾਕਟਰ ਨੂੰ ਜੱਥੇਬੰਦੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਬਾਅਦ ਵਿੱਚ ਸਾਰੇ ਮੈਂਬਰਾਂ ਨੂੰ ਆਈ ਕਾਰਡ ਵੰਡੇ ਗਏ। ਇਸ ਮੌਕੇ ਸਮੂਹ ਅਹੁਦੇਦਾਰਾਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115 ਵਾਂ ਜ਼ਨਮ ਦਿਨ ਵੀ ਮਨਾਇਆ ਗਿਆ ਅਤੇ ਸਰਦਾਰ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਪਾਉਣ ਸਮੇਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਡਾਕਟਰ ਜਸਵਿੰਦਰ ਸਿੰਘ ਖੀਵਾ ਵੱਲੋਂ ਆਏਂ ਜ਼ਿਲ੍ਹਾ ਕਮੇਟੀ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ । ਇਸ ਮੌਕੇ ਡਾਕਟਰ ਜਗਸੀਰ ਸਿੰਘ ਔਲਖ, ਡਾਕਟਰ ਰਾਜ ਸਿੰਘ ਪੰਜਗਰਾਈਂ, ਡਾਕਟਰ ਬਲਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਡਾਕਟਰ ਗੁਰਜੰਟ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਜੀਤ ਸਿੰਘ, ਡਾਕਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।