ਜਗਰਾਉਂ 23 ਸਤੰਬਰ (ਜਸਮੇਲ ਗਾਲਿਬ) ਸਮੂਹ ਕਾਰੋਬਾਰੀ, ਦੁਕਾਨਦਾਰ ਐਸੋਸੀਏਸ਼ਨਾਂ, ਮਜਦੂਰ, ਮੁਲਾਜ਼ਮ ਜਥੇਬੰਦੀਆ ਅਤੇ ਕਿਸਾਨ ਅੰਦੋਲਨ ਦੀਆਂ ਹਿਤੈਸ਼ੀ ਭੈਣਾਂ ਤੇ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ 27 ਸਿਤੰਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਚਲਦਿਆਂ ਅਪਣੇ ਕਾਰੋਬਾਰ, ਦੁਕਾਨਾਂ, ਅਦਾਰੇ , ਬਾਜਾਰ ਪੂਰੀ ਤਰਾਂ ਬੰਦ ਰੱਖੇ ਜਾਣ ਜੀ। ਉਸ ਦਿਨ ਰੇਲਵੇ ਸਟੇਸ਼ਨ ਜਗਰਾਂਓ ਉਪਰ ਰੇਲਵੇ ਲਾਈਨ ਅਤੇ ਜਗਰਾਂਓ ਮੋਗਾ ਜੀ ਟੀ ਰੋਡ ਖੰਡ ਮਿੱਲ ਦੇ ਸਾਹਮਣੇ ਟ੍ਰੈਫਿਕ ਜਾਮ ਧਰਨੇ ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਆਪ ਜੀ ਦੀ ਅਤੇ ਆਪਜੀ ਦੇ ਮੈਂਬਰਾਂ ਅਤੇ ਸਾਥੀਆਂ, ਸਾਥਣਾਂ ਦੀ ਹਾਜਰੀ ਜਰੂਰੀ ਹੈ ਜੀ। ਮੋਦੀ ਹਕੂਮਤ ਦਾ ਕਿਸਾਨ ਤੇ ਲੋਕ ਵਿਰੋਧੀ ਹਠ ਤੇ ਬੇਸ਼ਰਮੀ ਵਿਸ਼ਾਲ ਤਾਕਤ ਤੇ ਜੋਰ ਦੀ ਮੰਗ ਕਰਦਾ ਹੈ।650 ਸ਼ਹੀਦੀਆਂ ਅਤੇ ਪੂਰਾ ਇਕ ਸਾਲ ਲੰਮਾ ਸੰਘਰਸ਼ ਵੀ ਅਜੇ ਨਾਕਾਫੀ ਹੈ।ਕਾਰਪੋਰੇਟਾਂ ਦੀ ਇਸ ਦਲਾਲ ਭਾਜਪਾ ਤੋਂ ਕਿਸਾਨ ਤੇ ਲੋਕਵਿਰੋਧੀ ਕਾਲੇ ਕਨੂੰਨ ਰੱਦ ਕਰਵਾਉਣ ਲਈ ਤੁਹਾਡੇ ਪਹਿਲਾਂ ਵਾਂਗ ਪਰ ਉਸ ਤੋਂ ਵੀ ਜਿਆਦਾ ਵੱਡੇ ਸਹਿਯੋਗ ਦੀ ਜਰੂਰਤ ਹੈ ਜੀ।ਧੰਨਵਾਦ ਤੇ ਸ਼ੁਭਇਛਾਵਾਂ ਸਹਿਤ: ਕੰਵਲਜੀਤ ਖੰਨਾ