ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ
ਪੰਜਾਬੀ ਬੋਲੀ ਦੁਨੀਆਂ ਦੀ ਪੁਰਾਤਨ ਬੋਲਿਆਂ ਵਿਚੋਂ ਇਕ ਹੈ ਜੇਕਰ ਦੁਨੀਆਂ ਦੀ ਸਭ ਤੋਂ ਪੁਰਾਤਨ ਬੋਲੀ ਤਾਮਿਲ ਹੈ ਤਾਂ ਪੰਜਾਬੀ ਵੀ ਤਾਮਿਲ ਦੇ ਨੇੜ,ਤੇੜ ਹੀ ਹੈ । ਹਿੰਦੀ ਦਾ ਜਨਮ ਫ਼ਾਰਸੀ ਵਿਚੋਂ ਹੋਇਆ ਹੈ । ਤੇ ਉਤਰੀ ਭਾਰਤ ਦੇ ਸਕੂਲ,ਕਾਲਿਜ ਤੇ ਵਿਸ਼ਵ ਵਿਦਿਆਲਿਆ ਵਿਚ ਇਹ ਝੂਠ ਦਸਿਆ ਜਾਂਦਾ ਹੈ ਕਿ ਹਿੰਦੀ ਦਾ ਜਨਮ ਸੰਸਕ੍ਰਿਤ ਭਾਸ਼ਾ ਵਿਚੋਂ ਹੋਇਆ ਹੈ। ਵਿਚਾਰੇ ਅਧਿਆਪਕ ਓਹੀ ਕੁਸ਼ ਪੜਾਉਣ ਦੇ ਆ ਜੋ ਸਲੇਬਸ ਵਿਚ ਸ਼ਪਿਆ ਹੋਇਆ ।ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੀ ਸਦੀਆਂ ਪੁਰਾਣੀ ਹੈ।ਹਿੰਦੀ ਦੁਨੀਆਂ ਵਿਚ ਕਿਤੇ ਵੀ ਨਹੀਂ ਬੋਲੀ ਜਾਂਦੀ ਲਿਖੀ ਜਾਂਦੀ ਹੈ।ਜਦੋਂ ਹਿੰਦੀ ਲਿਖੀ ਨੂੰ ਪੜਿਆ ਜਾਂਦਾ ਹੈ ਤਾਂ ਬੋਲਣ ਵਿਚ ਓਸ ਦਾ ਉਚਾਰਣ ਉਰਦੂ ਹੁੰਦਾ ਹੈ।ਬਹੁਤ ਸਾਰੇ ਅਧਿਆਪਕ ਇਹ ਗ਼ਲਤ ਸਿਖਿਆ ਦਿੰਦੇ ਆ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਰਤ ਵਿਚ ਅਜ ਦੋ ਭਾਸ਼ਾਵਾਂ ਸਭ ਤੌਂ ਜ਼ਿਆਦਾ ਬੋਲੀਆਂ ਜਾਂਦੀਆਂ,ਇਕ ਇੰਗਲਿਸ਼ ਤੇ ਦੂਜੀ ਉਰਦੂ । ਭਾਰਤ ਵਿਚ ਅਜ ਜੋ ਨੈਸ਼ਨਲ ਚੈਨਲ ਦੇਖੇ ਤੇ ਸੁਣੇ ਜਾਂਦੇ ਆ ਜਿਵੇਂ ਕੇ ਡੀ ਡੀ ਨੈਸ਼ਨਲ, ਆਜ਼ ਤਕ,ਜ਼ੀ ਨਿਊਜ਼ ਤੇ ਹੋਰ ਇਹ ਹਿੰਦੀ ਨਹੀਂ ਮੇਰੀ ਸਮਝ ਮੁਤਾਬਕ ਉਰਦੂ ਬੋਲਦੇ ਹਨ । ਆਹ ਜੋ ਭਾਰਤ ਵਿਚ ਬੌਲੀਵੁੱਡ ਫਿਲਮਾਂ ਬਣਦੀਆ ਇਹ 1947 ਤੋਂ ਪਹਿਲਾਂ ਇਸ ਦਾ ਮੁਖ ਕੇਂਦਰ ਲਹੌਰ ਹੁੰਦਾ ਸੀ ਜਦੋ 1947 ਤੌ ਬਾਦ ਬੌਲੀਵੁੱਡ ਫਿਲਮਾਂ ਦਾ ਕੇਂਦਰ ਬੰਬਾ ਬਣ ਗਿਆ ਤਾਂ ਫਿਲਮਾਂ ਓਸੇ ਬੋਲੀ ਵਿਚ ਬਨਣ ਲਗੀਆ ਪਰ ਇਸ ਨੂੰ ਇਹ ਆਖਣ ਲਗਗੇ ਕਿ ਬੌਲੀਵੁੱਡ ਭਾਰਤ ਦੀਆਂ ਫਿਲਮਾਂ ਹਿੰਦੀ ਵਿਚ ਹਨ ਜਦੋਂ ਕਿ ਭਾਰਤੀ ਫਿਲਮਾਂ ਉਰਦੂ ਵਿਚ ਬਣਦਿਆਂ ਹਨ। ਇਸ ਤੌਂ ਇਹ ਸਿਧ ਹੁੰਦਾ ਹੈ ਕਿ ਜੋ ਅਸੀਂ ਸਮਝ ਰਹੇ ਆ ਓਹ ਸਚ ਨਹੀਂ ਹੈ। ਭਾਸ਼ਾ ਪਰਤੀ ਸਾਨੂੰ ਹੁਣ ਤਕ ਹਨੇਰੇ ਵਿਚ ਰਖਿਆ ਗਿਆ ਹੈ।ਭਾਰਤ ਦੀ ਜੰਤਾ ਓਹੀ ਸਚ ਸਮਝ ਰਹੀ ਹੈ ਜੋ ਓਹਨਾਂ ਅਗੇ ਪਰੋਸਿਆ ਜਾ ਰਿਹਾ ਹੈ ।ਇਸ ਦੇ ਸਭ ਤੌਂ ਵਡੇ ਦੋਸ਼ੀ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ ਹਨ ਜੋ ਸਚ ਨੂੰ ਸਾਹਮਣੇ ਨਹੀਂ ਲਿਆ ਸਕੇ...
ਮੋਹੀ ਅਮਰਜੀਤ ਸਿੰਘ
ਡਾਇਰੈਕਟਰ
ਨਾਟ ਕਲਾ ਕੇਂਦਰ ਜਗਰਾਓਂ