ਮਹਿਲ ਕਲਾਂ /ਬਰਨਾਲਾ- ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਦੇ ਸਮਾਜ ਸੇਵੀ ਅਕਾਲੀ ਆਗੂ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਸੋਹੀ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਭਜਨ ਕੌਰ 27 ਜਨਵਰੀ ਨੂੰ 82 ਸਾਲ ਦੀ ਉਮਰ ਵਿੱਚ ਕਿਸੇ ਸੰਖੇਪ ਬੀਮਾਰੀ ਦੇ ਕਾਰਨ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਭਜਨ ਕੌਰ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ ਅਤੇ ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ।ਮਾਤਾ ਭਜਨ ਕੌਰ ਆਪਣੇ ਪਿੱਛੇ ਪੁੱਤਰ ਸਤਨਾਮ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਹੀਆ, ਪੁੱਤਰ ਬਲਵੀਰ ਸਿੰਘ ਸੋਹੀ,ਪੋਤਾ ਗੁਰਪ੍ਰੀਤ ਸਿੰਘ ਸੋਹੀ, ਪੋਤੀਆਂ ਰਮਨਪ੍ਰੀਤ ਕੌਰ ਸੋਹੀ, ਰਮਨਦੀਪ ਕੌਰ ਸੋਹੀ, ਜਗਦੀਪ ਕੌਰ ਸੋਹੀ, ਅਮਨਦੀਪ ਕੌਰ ਸੋਹੀ, ਸੰਦੀਪ ਕੌਰ ਸੋਹੀ, ਕੁੜੀਆਂ ਜਸਮੇਲ ਕੌਰ, ਜਸਬੀਰ ਕੌਰ, ਨੂੰਹਾਂ ਬਲਜਿੰਦਰ ਕੌਰ ਸੋਹੀ, ਪਰਮਜੀਤ ਕੌਰ ਸੋਹੀ, ਜਠਾਣੀ ਭਾਗ ਕੌਰ ਸੋਹੀ, ਅਤੇ ਜਸਵਿੰਦਰ ਕੌਰ ਪੀਤੋ ਕਨੇਡਾ, ਜਸਵਿੰਦਰ ਸਿੰਘ ਕਨੇਡਾ, ਜਗਦੀਪ ਸਿੰਘ ਕਨੇਡਾ, ਮਾਸਟਰ ਗੁਰਸ਼ਰਨ ਸਿੰਘ ਤਖਤਪੁਰਾ, ਅਮਨਪ੍ਰੀਤ ਕੌਰ ਕਨੇਡਾ, ਹਰਵਿੰਦਰ ਸਿੰਘ ਸੇਖੋਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 5 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪਵੇਗਾ।