You are here

 ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁਟਿਆ ਸ਼ਰਾਬ ਦਾ ਠੇਕਾ

ਮੋਗਾ ,ਨਵੰਬਰ 2020   (ਰਾਣਾ ਸ਼ੇਖਦੌਲਤ,ਜੱਜ ਮਸੀਤਾਂ) :

ਮੋਗਾ 'ਚ ਲੁਟੇਰਿਆਂ ਵਲੋਂ ਐੱਸ.ਐੱਸ.ਪੀ. ਦਫ਼ਤਰ ਤੋਂ ਮਹਿਜ 10 ਮੀਟਰ ਦੂਰੀ 'ਤੇ ਸਥਿਤ ਸ਼ਰਾਬ ਦੇ ਠੇਕੇ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਠੇਕੇ 'ਤੇ ਮੌਜੂਦ 2 ਕਰਮਚਾਰੀਆਂ ਨੇ ਦੱਸਿਆ ਕਿ ਰਾਤ ਲਗਭਗ 3 ਵਜੇਂ ਦੇ ਕਰੀਬ ਤਿੰਨ ਨਕਾਬਪੋਸ਼ ਜਿਨ੍ਹਾਂ ਕੋਲ ਇਕ ਪਿਸਤੌਲ ਅਤੇ ਇਕ ਲੋਹੇ ਦੀ ਰਾਡ ਸੀ, ਨੇ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਆ ਗਏ ਅਤੇ ਧੱਕਾ-ਮੁੱਕੀ ਕੀਤੀ ਜਦਕਿ ਇਕ ਵਿਅਕਤੀ ਬਾਹਰ ਕਾਰ 'ਚ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰੇ ਠੇਕੇ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਅਤੇ ਲਗਭਗ 20 ਕੈਸ਼ ਲੈ ਕੇ ਫ਼ਰਾਰ ਹੋ ਗਏ।  ਮੌਕੇ 'ਤੇ ਪੁੱਜੇ ਮੋਗਾ ਦੇ ਡੀ.ਐੱਸ.ਪੀ. ਸਿਟੀ ਬਰਜਿੰਦਰ ਭੁੱਲਰ ਨੇ ਦੱਸਿਆ ਕਿ ਠੇਕੇ 'ਚ ਸੀ.ਸੀ.ਟੀ.ਵੀ ਕੈਮਰੇ ਨਹੀਂ ਲੱਗੇ ਹੋਏ ਸਨ, ਜਿਸ ਕਰਕੇ ਜਾਂਚ ਲਈ ਠੇਕੇ 'ਚੋਂ ਫਿੰਗਰਪ੍ਰਿੰਟਸ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਆਲੇ-ਦੁਆਲੇ ਦੀ ਸੀ.ਸੀ.ਟੀ.ਵੀ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਰ ਲਿਆ ਜਾਵੇਗਾ