You are here

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਮਹਿਲ ਕਲਾਂ ਵੱਲੋਂ ਪੁਲਿਸ ਥਾਣਾ ਮਹਿਲ ਕਲਾਂ  ਨੂੰ ਡੀ. ਜੀ. ਪੀ ਨਾਮ ਦਾ ਮੰਗ ਪੱਤਰ ਦਿੱਤਾ ਗਿਆ

ਮਹਿਲ ਕਲਾਂ/ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)

ਕੇਂਦਰ ਦੀ ਹਿੰਦੂਤਵ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੀਆ ਏਜੰਸੀਆਂ ਰਾਹੀਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਆਏ ਦਿਨ ਕਾਲੇ ਕਾਨੂੰਨਾਂ ਤਹਿਤ ਪਰਚੇ ਦਰਜ ਕਰਕੇ ਜੇਲਾ ਵਿੱਚ ਸੁੱਟਿਆ ਜਾਣ ਨੂੰ ਲੈ ਕਿ ਕਾਲੇ ਕਾਨੂੰਨਾ ਖਿਲਾਫ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦਿਸਾ ਨਿਰਦੇਸ਼ਾ ਅਨੁਸਾਰ ਪਿਛਲੇ ਦਿਨਾ ਤੋਂ ਪੰਜਾਬ ਦੇ ਸਮੂਹ ਥਾਣਿਆ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੀ ਦੇਣ ਦੇ ਲਿਖ਼ੇ ਗਏ ਪ੍ਰੋਗਰਾਮ ਤਹਿਤ ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਲ੍ਹਾ ਬਰਨਾਲਾ ਇਕਾਈ ਦੇ ਸੱਦੇ ਓੁਪਰ ਜਥੇਬੰਦੀ ਦੇ ਸਰਕਲ ਮਹਿਲ ਕਲਾਂ ਵੱਲੋਂ ਸਰਕਲ ਪ੍ਰਧਾਨ ਮਹਿਦਰ ਸਿੰਘ ਸਹਿਜੜਾ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਚਾਰ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਚੰਨਣਵਾਲ, ਆਦਿ ਦੀ ਅਗਵਾਈ ਹੇਠ ਸਾਥੀਆ ਸਮੇਤ ਥਾਣਾ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬਹੁਗਿਣਤੀ ਸਰਕਾਰ ਬਹਾਦਰ ਸਿੱਖ ਕੌਮ ਨੂੰ ਆਏ ਦਿਨ ਕਿਸੇ ਨਾ ਕਿਸੇ ਕਾਲੇ ਕਾਨੂੰਨ ਦੇ ਬਹਾਨੇ ਜਲੀਲ ਕਰ ਰਹੀ ਹੈ,ਤਾ ਕਿ ਸਿੱਖਾਂ ਵਿੱਚੋਂ ਆਜ਼ਾਦੀ ਦੀ ਚਿਣਗ ਖਤਮ ਹੋ ਜਾਵੇ ਜਿਸਨੂੰ ਸਾਡੀ ਪਾਰਟੀ ਕਦੀ ਵੀ ਬਰਦਾਸਤ ਨਹੀਂ ਕਰੇਗੀ। ਉਨਾ  ਕਿਹਾ ਕਿ ਕੋਈ ਵੀ ਕੌਮ ਲੋਕਤੰਤਰ ਵਿੱਚ ਆਪਣੇ ਹੱਕ ਜਮਹੂਰੀ ਤਰੀਕੇ ਨਾਲ ਮੰਗ ਸਕਦੀ ਹੈ ਫਿਰ ਜਦੋਂ ਕੋਈ ਸਿੱਖ ਆਪਣੇ ਹੱਕ ਮੰਗਦਾ ਹੈ ਤਾਂ ਕੇਂਦਰ ਦੀ ਹਿੰਦੂਤਵ ਸਰਕਾਰ ਨੂੰ ਢਿੱਡ ਵਿੱਚ ਪੀੜ ਕਿਉਂ ਹੁੰਦੀ ਹੈ,ਜਦੋ ਫਿਰਕੂ ਹਿੰਦੂ ਸਰੇਆਮ ਰਾਮਰਾਜ ਦੀ ਗੱਲ ਕਰਦੇ ਹਨ,ਹਥਿਆਰਾ ਦੀ ਨੁਮਾਇਸ਼ ਕਰਦੇ ਹਨ, ਕਿਰਪਾਨਾ ਲਹਿਰਾਉਦੇ ਹਨ,ਉਸ ਵਕਤ ਕੋਈ ਕਾਲਾ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਕੀ ਇਹ ਇੱਕ ਅਖੌਤੀ ਦੇਸ ਅੰਦਰ ਕਾਨੂੰਨ ਦੇ ਦੁਹਰੇ ਮਾਪਦੰਡ ਨਹੀ ਹਨ। ਉਨਾ ਕਿਹਾ ਕਿ ਜਦੋਂ ਕਿਸੇ ਦੇਸ ਅੰਦਰ ਵੱਖੋ ਵੱਖ ਭਾਈਚਾਰਿਆਂ ਨੂੰ ਆਪਣੇ ਬਣਦੇ ਹੱਕ ਨਹੀਂ ਮਿਲਦੇ ਤਾਂ ਉਨਾ ਵੱਲੋ ਜਮਹੂਰੀ ਅਤੇ ਕਾਨੂੰਨੀ ਤਰੀਕੇ ਨਾਲ ਵੱਖਰਾ ਦੇਸ ਮੰਗਣਾ ਕਿਵੇਂ ਗਲਤ ਹੈ।ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵ ਸਰਕਾਰ ਜਿੰਨਾ ਮਰਜੀ ਧੱਕਾ ਕਰ ਲਵੇ ਪਰ ਜੋ ਆਜ਼ਾਦੀ ਦੀ ਚਿਣਗ ਸਿੱਖ ਕੌਮ ਅੰਦਰ ਪੈਦਾ ਹੋ ਚੁੱਕੀ ਹੈ ਉਸਨੂੰ ਬੁਝਾਇਆ ਨਹੀਂ ਜਾ ਸਕਦਾ।ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਰਦੇ ਦਮ ਤੱਕ ਕੌਮੀ ਆਜ਼ਾਦੀ ਲਈ ਲੜਦੀ ਰਹੇਗੀ ਇਸ ਮੌਕੇ ਜਥੇਦਾਰ ਬਲਦੇਵ ਸਿੰਘ ਗੰਗਹੋਰ, ਮੁਖਤਿਆਰ ਸਿੰਘ ਛਾਪਾ, ਡਾ  ਜਗਰਾਜ ਸਿੰਘ ਮੂੰਮ, ਮਲਕੀਤ ਸਿੰਘ ਮਹਿਲ ਖੁਰਦ, ਹਰੀ ਸਿੰਘ ਸੰਘੇੜਾ, ਗੁਰਮੀਤ ਸਿੰਘ, ਭੋਲਾ ਸਿੰਘ ਕਲਾਲਾ, ਮਨਜੀਤ ਸਿੰਘ ਕਲਾਲਾ, ਨਿਰਮਲ ਸਿੰਘ ਕਲਾਲਾ, ਰਾਜ ਸਿੰਘ ਸੇਖੋਂ ਮੂੰਮ, ਅਜੈਬ ਸਿੰਘ, ਨਾਇਬ ਸਿੰਘ, ਜਗਦੇਵ ਸਿੰਘ, ਮੋਹਨ ਸਿੰਘ, ਚਮਕੌਰ ਸਿੰਘ ਸਹਿਜੜਾ, ਮਹਿੰਦਰ ਸਿੰਘ ਮਹਿਲ ਕਲਾਂ, ਗੁਰਜੰਟ ਸਿੰਘ ਰਾਏਸਰ, ਸੁੱਖਵਿੰਦਰ ਸਿੰਘ ਗੰਗਹੋਰ ਆਦਿ ਆਗੂ ਹਾਜ਼ਰ ਸਨ।