ਮਾਨਚੈਸਟਰ, ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ )- ਗੁਰਦੁਆਰਾ ਭਾਟ ਸਿੰਘ ਕੌਂਸਲ ਯੂ ਕੇ ਦੇ ਸੇਵਾਦਾਰਾ ਵਲੋਂ ਅੱਜ ਇੱਕ ਲਿਖਤੀ ਚਿੱਠੀ ਮੀਡੀਆ ਨੂੰ ਦਖਉਦੇ ਹੋਏ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਆਖਿਆ ਅੱਜ ਸਮੁੱਚੀ ਭਾਟ ਸਿੱਖ ਬਰਾਦਰੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੂੰ ਬੇਨਤੀ ਕਰਦੀ ਹੈ ਕੇ ਓਹ ਅੱਜ ਕੌਮ ਵਿੱਚ ਚੱਲ ਰਹੀ ਦੁਬਿਧਾ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਕੌਮ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਜੋੜਨ ਦਾ ਜਤਨ ਕਰਨ। ਉਸ ਸਮੇ ਓਹਨਾ ਨਾਲ ਸ ਈਸ਼ਰ ਸਿੰਘ ਰੌਦ,ਸ ਜਸਵੀਰ ਸਿੰਘ ਭਾਖੜ, ਸ ਜਸਵੰਤ ਸਿੰਘ ਦਿਗਪਾਲ,ਸ ਜੁਜਾਰ ਸਿੰਘ ਲਾਡਾ ਅਤੇ ਸ ਚਰਨਧੂੜ ਸਿੰਘ ਕਸਬਿਆਂ ਹਾਜਰ ਸਨ।
ਨੋਟ, ਕੀਤੀ ਬੇਨਤੀ ਦਾ ਸਾਰਾ ਵੇਰਵਾ ਚਿੱਠੀ ਉਪਰ ਪੜੋ।