ਮੋਗਾ- ਮਾਰਚ 2020-(ਰਾਣਾ ਸੇਖਦੌਲਤ / ਜੱਜ ਮਸੀਤਾਂ / ਓਮਕਾਰ ਦੋਲੇਵਾਲ)
ਮੋਗੇ ਦਾ ਪਿੰਡ ਦੋਲੇਵਾਲ ਨਸ਼ੇ ਕਾਰਨ ਬਹੁਤ ਵਾਰ ਚਰਚਾ ਵਿੱਚ ਆ ਚੁੱਕਾ ਹੈ।ਇਥੇ ਆਏ ਦਿਨ ਪੁਲਿਸ ਦੀਆਂ ਗੱਡੀਆਂ ਆਈਆਂ ਰਹਿੰਦੀਆਂ ਹਨ।ਕਿਉਂਕਿ ਪੰਜਾਬ ਦਾ ਇਹ ਇਕੋ ਪਿੰਡ ਹੈ ਜੋ ਨਸ਼ੇ ਤਸਕਰੀ ਨਾਮ ਨਾਲ ਮਸਹੂਰ ਹੋਇਆ ਪਰ ਪਿੰਡ ਦੋਲੇਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਅੱਜ ਇਕੱਠ ਕਰਕੇ ਆਖਿਆ ਕਿ ਪਿੰਡ ਦੋਲੇਵਾਲ ਨੂੰ ਕੁੱਝ ਸਿਆਸੀ ਲੀਡਰ ਅਤੇ ਪ੍ਰਸਾਸਨ ਆਪਣੀ ਫੋਕੀ ਟੋਹਰ ਲਈ ਕਰ ਰਹੇ ਨੇ ਬਦਨਾਮ ਜੇਕਰ ਅਸੀਂ ਆਪਣੇ ਪਿੰਡ ਵਿੱਚ ਕੋਈ ਬੈਗਾਨਾ ਬੰਦਾ ਵੇਖ ਲਿਆ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਅਸੀਂ ਉਸ ਤੇ ਕਾਰਵਾਈ ਕਰਵਾ ਕੇ ਰਹਾਂਗੇ ।ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੂੰ ਕੁੱਝ ਸਿਆਸੀ ਲੀਡਰ ਆਪਣੀਆ ਸਿਆਸੀ ਰੋਟੀਆਂ ਛੇਕਣ ਲਈ ਪਿੰਡ ਦੋਲੇਵਾਲ ਨੂੰ ਨਜਾਇਜ਼ ਵਰਤ ਰਹੇ ਨੇ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਅਸੀਂ ਉਸ ਨੂੰ ਵੀ ਨਹੀਂ ਬਖਸ਼ਾਗੇ।