ਲੰਡਨ, ਅਕਤੂਬਰ 2019-(ਏਜੰਸੀ)
ਪਿ੍ੰਸ ਆਫ਼ ਵੇਲਜ਼ ਪਿ੍ੰਸ ਚਾਰਲਸ ਅਗਲੇ ਮਹੀਨੇ 13-14 ਨਵੰਬਰ ਨੂੰ ਭਾਰਤ ਦੌਰੇ 'ਤੇ ਜਾ ਰਹੇ ਹਨ ।ਇਸ ਦੌਰੇ ਦਾ ਮੁੱਖ ਉਦੇਸ਼ ਬਿ੍ਟਿਸ਼-ਭਾਰਤ ਸਬੰਧਾਂ ਨੂੰ ਮਜਬੂਤ ਅਤੇ ਉਤਸ਼ਾਹਿਤ ਕਰਨਾ ਹੈ । ਸ਼ਾਹੀ ਮਹੱਲ ਵਲੋਂ ਜਾਰੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਰਾਜਕੁਮਾਰ ਇਸ ਦੌਰੇ ਦੌਰਾਨ ਵਾਤਾਵਰਨ ਦੇ ਬਦਲਦੇ ਪ੍ਰਭਾਵਾਂ ਅਤੇ ਸਥਿਰ ਆਰਥਿਕਤਾ ਵਰਗੇ ਮੁੱਦਿਆਂ 'ਤੇ ਗੱਲਬਾਤ ਕਰਨਗੇ ।ਬਰਤਾਨਵੀ ਸ਼ਾਹੀ ਪਰਿਵਾਰ ਦੀ 2 ਸਾਲਾਂ 'ਚ ਦੂਜੀ ਭਾਰਤੀ ਯਾਤਰਾ ਹੈ, ਜੋ ਹੁਣ ਤੱਕ ਉਨ੍ਹਾਂ ਦੀ 10ਵੀਂ ਯਾਤਰਾ ਹੋਵੇਗੀ । ਪਿੰ੍ਰਸ ਚਾਰਲਸ 14 ਨਵੰਬਰ ਨੂੰ ਆਪਣਾ 71ਵਾਂ ਜਨਮ ਦਿਨ ਭਾਰਤ 'ਚ ਮਨਾਉਣਗੇ ।