ਬਰਮਿਘਮ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਾਬਕਾ ਕੈਬਨਿਟ ਮੰਤਰੀ ਅਤੇ ਮਜੂਦਾ ਐਸ ਜੀ ਪੀ ਸੀ ਮੈਂਬਰ ਜਥੇਦਾਰ ਤੋਤਾ ਸਿੰਘ ਜੀ ਨੂੰ ਇੰਗਲੈਂਡ ਦੀ ਧਰਤੀ ਤੇ ਜਿਆਇਆ ਆਖਦਿਆਂ ਅਕਾਲ ਚੈਨਲ ਵਲੋਂ ਅਤੇ ਵਰਲਡ ਕੈਂਸਰ ਕੇਅਰ ਵਲੋਂ ਮਾਨ ਸਨਮਾਣ ਦਿਤਾ ਗਿਆ।ਉਸ ਸਮੇ ਜਥੇਦਾਰ ਤੋਤਾ ਸਿੰਘ ਜੀ ਨੇ ਪ੍ਰੈਸ ਨੂੰ ਸੰਬੋਦਨ ਹੁੰਦੇ ਆਖਿਆ ਮੈਨੂੰ ਲੋਕ ਸੇਵਾ ਵਿੱਚ ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ ਪਰ ਜਿਸ ਤਰਾਂ ਦਾ ਹੁਣ ਨਾਜ਼ਕ ਸਮਾਂ ਹੈ ਉਹ ਮੈਂ ਅੱਗੇ ਕਦੇ ਨਹੀਂ ਦੇਖਿਆ।ਮਜੂਦਾ ਸਰਕਾਰ ਵਲੋਂ ਲੋਕਾਂ ਨਊ ਗੁਮਰਾਹ ਕਰਕੇ ਵੋਟਾਂ ਲਇਆ ਗਇਆ।ਹੁਣ ਕੈਪਟਨ ਸਾਹਿਬ ਇਕ ਵੀ ਵਾਧਾ ਪੁਰਾ ਨਹੀਂ ਕਰ ਰਹੇ ਜੋ ਲੋਕਾਂ ਨਾਲ ਬਹੁਤ ਵੱਡਾ ਧੱਕਾ ਹੈ।ਤੁਸੀਂ ਅੱਜ ਤੋਂ ਅੱਠ ਸਾਲ ਪਹਿਲਾਂ ਧਰਮਕੋਟ ਦੀ ਤਸਵੀਰ ਵੱਲ ਨਿਗਾ ਮਾਰੋ ਅਤੇ ਪੜਚੋਲ ਕਰੋ ਮੈਂ ਆਪਣੇ ਕਾਰਜ ਕਾਲ ਦੁਰਾਨ ਕਿ ਕੀਤਾ ਹੈ।ਲੋਕਾਂ ਨੂੰ ਜਰੁਰੁ ਇਸ ਗੱਲ ਨਊ ਸਮਜਣਾ ਚਾਹੀਦਾ ਹੈ ਕੇ ਕੌਣ ਸਾਡੇ ਕੰਮ ਕਰਦਾ ਹੈ।ਓਹਨਾ ਅਕਾਲ ਚੈਨਲ , ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਵਿਸੇਸ ਤੌਰ ਤੇ ਸੰਘਾ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਓਹਨਾ ਨਊ ਸਨਮਾਨ ਦਿੱਤਾ ਗਿਆ।ਉਸ ਸਮੇ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਸ ਸੰਘਾ ਵਲੋਂ ਜਥੇਦਾਰ ਜੀ ਵਲੋਂ ਕੀਤੇ ਕੰਮ ਦਾ ਵਿਸਥਾਰ ਨਾਲ ਲੇਖਾਜੋਖਾ ਸੰਗਤਾਂ ਦੇ ਸਾਮ੍ਹਣੇ ਰਖਿਆ।ਉਸ ਸਮੇ ਵਿਸੇਸ ਤੌਰ ਤੇ ਸ ਜਗਜੀਤ ਸਿੰਘ ਅਤੇ ਜਥੇਦਾਰ ਜੀ ਦੀ ਬੇਟੀ,ਜਵਾਈ ,ਦੋਹਤਾ ਵੀ ਹਾਜਰੀ ਭਰ ਰਹੇ ਸਨ।