ਬਰਨਾਲਾ,ਸਤੰਬਰ 2019-( ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਅਤੇ ਮਮਤਾ ਬੈਨਰਜੀ ਦੀ ਪਾਰਟੀ ਤਿਰਣਮੂਲ ਕਾਂਗਰਸ ਦੇ ਦਰਮਿਆਨ ਪੰਜਾਬ ਅੰਦਰ ਹੋਣ ਵਾਲੀਆ ਜਿਮਨੀ ਚੌਣਾਂ ਨੂੰ ਲੈਕੇ 2 ਅਕਤੂਬਰ ਨੂੰ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ।ਜਿਸ ਵਿੱਚ ਉਮੀਦਵਾਰਾਂ ਨੂੰ ਚੌਣ ਮੈਦਾਨ ਵਿੱਚ ਉਤਾਰਨ ਸਬੰਧੀ ਫੈਸਲੇ ਲੈਣ ਦੇ ਨਾਲ ਨਾਲ ਪੰਜਾਬ ਦੇ ਅਹਿਮ ਮਾਮਲਿਆ ਬਾਰੇ ਵਿਚਾਰਿਆ ਜਾਵੇਗਾ। ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਮੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹਲਕਾ ਦਾਖਾ ਤੌਂ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ।