ਧਰਮਕੋਟ, 02 ਮਈ (ਜਸਵਿੰਦਰ ਸਿੰਘ ਰੱਖਰਾ), ਅੱਜ ਬੀਰ ਭਵਨ ਧਰਮਕੋਟ ਵਿਖੇ ਮਈ ਦਿਵਸ ਮਨਾਇਆ ਗਿਆ ਝੰਡਾ ਝੜਾਉਣ ਦੀ ਰਸਮ ਖੇਤ ਮਜ਼ਦੂਰ ਆਗੂ ਸੁਖਚੈਨ ਸਿੰਘ ਦਾਤਾ ਅਤੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਮਨਜੀਤ ਸਿੰਘ ਪ੍ਰਧਾਨ ਨੇ ਅਦਾ ਕੀਤੀ ਕੁੱਲ ਹਿੰਦ ਕਿਸਾਨ ਸਭਾ ਸਾਥੀ ਹਰਦਿਆਲ ਸਿੰਘ ਘਾਲੀ ਅਤੇ ਸੁਬੇਗ ਸਿੰਘ ਜਲਾਲਾਬਾਦੀ ਵੱਲੋਂ ਸਾਂਝੇ ਰੂਪ ਦੇ ਵਿਚ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਸਾਥੀ ਸੁਰਤ ਸਿੰਘ ਨੇ ਸੰਬੋਧਨ ਕਰਦਿਆਂ ਹੋਇਆਂ ਸ਼ਿਕਾਗੋ ਦੇ ਮਜ਼ਦੂਰਾਂ ਦੀ ਸ਼ਹਾਦਤ ਬਿਆਨ ਕੀਤਾ ਉਦੋਂ ਦੇ ਹਾਕਮਾਂ ਅਤੇ ਅੱਜ ਦੀ BJP ਸਰਕਾਰ ਦੀ ਤੁਲਨਾ ਕਰਦੇਂ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਡੱਗ ਮਗਾ ਗਈ ਹੈ ਰੁਪਏ ਦੀ ਕੀਮਤ ਥੱਲੇ ਆ ਗਈ ਹੈ ਮਹਿੰਗਾਈ ਅਸਮਾਨ ਛੂਹ ਰਹੀ ਹੈ ਦੇਸ਼ ਦੀ ਆਮਦਨ ਦੇ ਸਰੋਤ ਅੰਡਾਨੀ -ਅਬਾਨੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ ਆਮ ਲੋਕ ਮਜ਼ਦੂਰ ਕਿਸਾਨ ਤਰਾਰ ਤਰਾਰ ਕਰ ਰਹੇ ਹਨ ਹਾਜ਼ਰ ਸਾਥੀਆਂ ਨੇ ਬੁਲੰਦ ਅਵਾਜ਼ ਦੇ ਵਿਚ ਜ਼ੋਰਦਾਰ ਨਾਅਰੇ ਲਾਏ BJP ਭਜਾਉ ਦੇਸ਼ ਬਚਾਓ ਕਿਸਾਨ ਬਚਾਓ ਖੇਤ ਬਚਾਓ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਪ੍ਰਧਾਨ ਜਲਾਲਾਬਾਦ ਤਰਸੇਮ ਸਿੰਘ ਮੋਜ੍ਹਗੜ ਅਜੀਤ ਸਿੰਘ ਮੋਜ੍ਹਗੜ ਗੁਰਮੇਲ ਰੱਜੀਵਾਲਾ ਬਾਈ ਗੁਰਮੇਲ ਸਿੰਘ ਡਾਕਟਰ ਗੁਰਬਖਸ਼ ਸਿੰਘ ਜਸਪਾਲ ਸਿੰਘ ਸ਼ਿਗਾਰਾ ਸਿੰਘ ਸ਼ੇਰ ਸਿੰਘ ਧਰਮਕੋਟ ਬਲਵਿੰਦਰ ਸਿੰਘ ਰੋਡਵੇਜ਼ ਛੋਟਾ ਬਡੂਵਾਲ ਫੋਜ਼ੀ ਦਾਤਾ ਬਿੰਦਰ ਦਾਤਾ ਅਰਸ਼ਦੀਪ ਸਿੰਘ ਅਤੇ ਕਸ਼ਮੀਰ ਸਿੰਘ ਸੇਰਪੂਰ ਡਾਕਟਰ ਜਰਨੈਲ ਸਿੰਘ ਸਾਥੀ ਕਰਨੈਲ ਸਿੰਘ ਧਰਮਕੋਟ ਆਦਿ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਪੈ੍ਸ ਨੂੰ ਇਹ ਸਾਰੀ ਜਾਣਕਾਰੀ ਸਾਥੀ ਸੁਰਤ ਸਿੰਘ ਨੇ ਦਿੱਤੀ