ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-
ਸੰਗਰੂਰ ਦੀ 2 ਫਰਵਰ ਦੀ ਰੈਲੀ ਚ ਹੋਣ ਵਾਲਾ ਇਕੱਠ ਜਿੱਥੇ ਗੁਟਕੇ ਸਾਹਿਬ ਦ ਝੂਠੀ ਸੋਹ ਖਾ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਲੋਕ ਕਚਹਿਰੀ ਚ ਬੇਨਕਾਬ ਕਰੇਗੀ ,ਉਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਚ
ਉੱਚ ਅਹੁਦਿਆਂ ਦਾ ਆਨੰਦ ਮਾਣ ਤੇ ਨਿੱਜੀ ਫਾਇਦੇ ਲੈ ਕੇ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਮੌਕਾ ਪ੍ਰਸਤ ਆਗੂਆਂ ਨੂੰ ਵੀ ਕਰਾਰਾ ਜਵਾਬ ਦੇਵੇਗੀ । ਇਸ ਰੈਲੀ ਚ ਸਾਬਕਾ ਸੰਸਦੀ ਸੱਕਤਰ ਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਵਿੱਚ ਹਜਾਰਾਂ ਵਰਕਰਾਂ ਦਾ ਕਾਫਲਾ ਰਵਾਨਾ ਹੋਵੇਗਾ। ਇਹ ਵਿਚਾਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਡੈਲੀਗੇਟ ੯ਭਾਈ ਪ੍ਰਿਤਪਾਲ ਸਿੰਘ ਛੀਨੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਥੂਥ ਵਿੰਗ ਮਾਲਵਾ ਜ਼ੋਨ 2 ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ ਨੇ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦੇ ਰਾਜ ਭਾਗ ਚ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਬਾਦਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨੂੰ ਵੀ ਲੋਕਾਂ ਤੋਂ ਖੋਹ ਰਹੀ ਹੈ ਅਤੇ ਹਰ ਰੋਜ ਬੰਦ ਕਰ ਰਹੀ ਹੈ । ਜਿਸ ਨਾਲ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਨਾਲ ਕੀਤੀ ਬਗਾਵਤ ਸਬੰਧੀ ਬੋਲਦੇ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਵੱਖ ਹੋ ਕੇ ਚੱਲਣ ਵਾਲਿਆਂ ਦਾ ਕੁਝ ਨਹੀਂ ਬਣਦਾ ਅਤੇ ਜੋ ਲੋਕ ਆਪਣੀ ਮਾਂ ਪਾਰਟੀ ਨਾਲ ਦਗਾ ਕਮਾਉਂਦੇ ਹਨ ਲੋਕਾਂ ਨੂੰ ਕਦੇ ਮੁਆਫ ਨਹੀਂ ਕਰਦੇ ਅਤੇ ਉਨ੍ਹਾਂ ਆਗੂਆਂ ਦਾ ਹਸਰ ਬਹੁਤ ਭੈੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਵੱਡਾ ਨਹੀਂ ਹੁੰਦਾ ਸੋ ਜਨਤਾ ਵੱਡੀ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਤਾਕਤ ਬਖਸਕੇ ਆਪਣਾ ਆਪਣਾ ਪ੍ਰਤੀਨਿਧ ਬਨਣ ਦਾ ਮੌਕਾ ਦਿੰਦੀ ਹੈ । ਢੀਂਡਸਾ ਪਰਿਵਾਰ ਦੇ ਪਾਰਟੀ ਚੋ ਚਲੇ ਜਾਣ ਸਬੰਧੀ ਭਾਈ ਛੀਨੀਵਾਲ ਤੇ ਗਾਗੇਵਾਲ ਨੇ ਕਿ ਰੱਬ ਦੀ ਕ੍ਰਿਪਾ ਨਾਲ ਅਜਿਹੇ ਆਗੂਆਂ ਤੋਂ ਖਹਿੜਾ ਛੁੱਟਿਆ ਵਧੀਆ, ਜਿਨ੍ਹਾਂ ਨੇ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੈ ,ਇਹਨਾਂ ਹੀ ਗਲਤੀਆਂ ਕਾਰਨ ਪਾਰਟੀ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਚ ਬੁਰੀ ਤਰ੍ਹਾਂ ਪਛੜ ਚੁੱਕੀ ਹੈ ।ਅਖੀਰ ਵਿੱਚ ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਚ 2 ਫਰਵਰੀ ਸੰਗਰੂਰ ਦੀ ਰੈਲੀ ਵਿੱਚ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ ।