sloug

ਤਜਿੰਦਰ ਸਿੰਘ ਸੇਖੋਂ ਦਾ 'ਸਫਲ ਨੌਜਵਾਨ ਕਾਰੋਬਾਰੀ ਅਤੇ ਸਮਾਜ ਸੇਵਕ' ਪੁਰਸਕਾਰ ਨਾਲ ਸਨਮਾਨ

ਲੰਡਨ -(ਗਿਆਨੀ ਅਮਰੀਕ ਸਿੰਘ ਰਾਠੌਰ)- ਯੂ. ਕੇ. ਦੇ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਦਾ ਪ੍ਰਾਪਰਟੀ ਕਾਰੋਬਾਰ ਖ਼ੇਤਰ 'ਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਲੋਹ ਦੇ ਮੇਅਰ ਹਰਮੋਹਿੰਦਰਪਾਲ ਸਿੰਘ ਸੋਹਲ ਵਲੋਂ 'ਸਫ਼ਲ ਨੌਜਵਾਨ ਕਾਰੋਬਾਰੀ ਅਤੇ ਸਮਾਜ ਸੇਵਕ' ਪੁਰਸਕਾਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬੋਲਦਿਆਂ ਮੇਅਰ ਸੋਹਲ ਨੇ ਕਿਹਾ ਕਿ ਤਜਿੰਦਰ ਸਿੰਘ ਸੇਖੋਂ ਇੱਕ ਸਫ਼ਲ ਕਾਰੋਬਾਰੀ ਹੈ ਜਿਸ ਨੇ ਛੋਟੀ ਉਮਰੇ ਸਖ਼ਤ ਮਿਹਨਤ ਨਾਲ ਵੱਡਾ ਮੁਕਾਮ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ਸ: ਸੇਖੋਂ ਆਪਣੀ ਜ਼ਮੀਨ ਵੇਚ ਕੇ ਯੂ. ਕੇ. ਪੜ੍ਹਾਈ ਲਈ ਆਇਆ ਅਤੇ ਅੱਜ ਪ੍ਰਾਪਰਟੀ ਕਾਰੋਬਾਰ 'ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ । ਸਭ ਤੋਂ ਵੱਡੀ ਗੱਲ ਹੈ ਕਿ ਉਹ ਆਪਣੇ ਪਿਛੋਕੜ ਨੂੰ ਯਾਦ ਰੱਖਕੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ...