Singh Sava Southhall

ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਯੋਗ ਨਹੀਂ-ਮੱਲ੍ਹੀ

ਲੰਡਨ- ( ਗਿਆਨੀ ਅਮਰੀਕ ਸਿੰਘ ਰਾਠੌਰ)-ਸ੍ਰੀ ਅਬਚਲ ਨਗਰ ਨਾਂਦੇੜ ਸਾਹਿਬ ਸਿੱਖਾਂ ਦਾ ਸਰਬ-ਉੁੱਚ ਅਸਥਾਨ ਅਤੇ ਸਿੱਖਾਂ ਦਾ ਤਖ਼ਤ ਹੈ ਪਰ ਸਥਾਨਕ ਸਰਕਾਰ ਵਲੋਂ ਇਸ ਦੇ ਪ੍ਰਬੰਧ 'ਚ ਕੀਤੀ ਸਿੱਧੀ ਦਖ਼ਲ ਅੰਦਾਜ਼ੀ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ।ਇਹ ਵਿਚਾਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲ੍ਹੀ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਸਿੱਖ ਕੌਮ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕੀ ਹੈ ਪਰ ਹੋਰ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਿੱਖ ਕੌਮ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਖੁਦ ਤੈਅ ਕਰੇ ਕਿ ਉਹ ਕਿਸ ਤਰ੍ਹਾਂ ਪ੍ਰਬੰਧ ਚਾਹੁੰਦੇ ਹਨ ਨਾ ਕਿ ਕੋਈ ਗ਼ੈਰ-ਸਿੱਖ ਸਿੱਖਾਂ ਦੇ ਧਾਰਮਿਕ ਅਸਥਾਨਾਂ ਜਾਂ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਵੇ ।...