Punjabi

ਦਿਨਕਰ ਗੁਪਤਾ ਪੰਜਾਬ ਪੁਲੀਸ ਦੇ ਨਵੇਂ ਮੁਖੀ ਬਣੇ

ਸੁਰੇਸ਼ ਅਰੋੜਾ ਸੇਵਾਮੁਕਤ ਹੋਏ

ਚੰਡੀਗੜ੍ਹ, 8 ਫਰਵਰੀ-(ਜਨ ਸ਼ਕਤੀ ਨਿਉਜ)- ਪੰਜਾਬ ਸਰਕਾਰ ਨੇ ਅੱਜ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਅੱਜ ਬਾਅਦ ਦੁਪਹਿਰ ਉਨ੍ਹਾਂ ਅਹੁਦੇ ਦਾ ਚਾਰਜ ਵੀ ਸੰਭਾਲ ਲਿਆ ਹੈ ਤੇ ਚੋਣਵੇਂ ਪੁਲੀਸ ਅਧਿਕਾਰੀਆਂ ਨਾਲ ਰਸਮੀ ਮੀਟਿੰਗ ਵੀ ਕੀਤੀ। ਸ੍ਰੀ ਗੁਪਤਾ ਇਸ ਤੋਂ ਪਹਿਲਾਂ ਸੂਬੇ ਦੇ ਡੀਜੀਪੀ (ਇੰਟੈਲੀਜੈਂਸ) ਦੇ ਅਹੁਦੇ ’ਤੇ ਤਾਇਨਾਤ ਸਨ। ਉਹ ਕੇਂਦਰੀ ਖੁਫ਼ੀਆ ਏਜੰਸੀ (ਆਈਬੀ) ਵਿੱਚ ਵੀ ਤਕਰੀਬਨ 8 ਸਾਲ ਤਾਇਨਾਤ ਰਹੇ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸ੍ਰੀ ਗੁਪਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਸੰਦੀਦਾ ਪੁਲੀਸ ਅਫ਼ਸਰਾਂ ’ਚੋਂ ਮੰਨਿਆ ਜਾਂਦਾ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਸੂਬੇ ਦੇ ਡੀਜੀਪੀ ਦੀ ਨਿਯੁਕਤੀ ਲਈ 1984 ਤੋਂ ਲੈ ਕੇ 1988 ਬੈਚ ਤੱਕ ਦੇ 12 ਪੁਲੀਸ ਅਧਿਕਾਰੀਆਂ ਵਿੱਚੋਂ 1987 ਬੈਚ ਨਾਲ ਸਬੰਧਤ ਤਿੰਨ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੀ ਚੋਣ ਕੀਤੀ ਸੀ। ਯੂਪੀਐਸਸੀ ਦਾ ਇਹ ਪੈਨਲ ਲੰਘੀ ਰਾਤ ਹੀ ਰਾਜ ਸਰਕਾਰ ਨੂੰ ਹਾਸਲ ਹੋਇਆ ਸੀ ਤੇ ਅੱਜ ਦੁਪਹਿਰ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਪਤਾ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਧੜੇਬੰਦੀ ਦਾ ਸ਼ਿਕਾਰ ਪੰਜਾਬ ਪੁਲੀਸ ਵਿੱਚ ਅਨੁਸ਼ਾਸਨ ਲਿਆਉਣਾ ਨਵੇਂ ਡੀਜੀਪੀ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਸਮਗਲਿੰਗ ਕਾਰਨ ਵੀ ਪੁਲੀਸ ਅਕਸਰ ਸੁਰਖ਼ੀਆਂ ਵਿੱਚ ਰਹਿੰਦੀ ਹੈ। ਇਨ੍ਹਾਂ ਗੰਭੀਰ ਮਸਲਿਆਂ ਨਾਲ ਨਜਿੱਠਣਾ ਵੀ ਦਿਨਕਰ ਗੁਪਤਾ ਲਈ ਵੰਗਾਰ ਤੋਂ ਘੱਟ ਨਹੀਂ ਹੈ। ਮੁਹੰਮਦ ਮੁਸਤਫ਼ਾ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਰਾਜ ਸਰਕਾਰ ਵੱਲੋਂ ਯੂਪੀਐਸਸੀ ਦੀ ਮੀਟਿੰਗ ਦੌਰਾਨ ਰੁਖ਼ ਅਖਤਿਆਰ ਕੀਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੇ ਡੀਜੀਪੀ ਦੀ ਨਿਯੁਕਤੀ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਪੁਲੀਸ ਵਿਚਲੀ ਧੜੇਬੰਦੀ ਕੈਪਟਨ ਸਰਕਾਰ ਲਈ ਚੁਣੌਤੀ ਹੈ। ਇਹੋ ਕਾਰਨ ਹੈ ਕਿ ਯੂਪੀਐਸਸੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਸੋਮਵਾਰ ਨੂੰ ਹੀ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਸੀਨੀਅਰ ‘ਜ਼ਿੰਮੇਵਾਰ ਅਹੁਦੇਦਾਰ’ ਵੱਲੋਂ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ’ਤੇ ਅਧਾਰਿਤ ਆਈਪੀਐਸ ਅਧਿਕਾਰੀਆਂ ਦਾ ਪੈਨਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਦੋਂ ਕਿ ਕਮਿਸ਼ਨ ਵੱਲੋਂ ਭੇਜੇ ਪੈਨਲ ਸਬੰਧੀ ਅਸਲ ਤਸਵੀਰ ਹੋਰ ਹੀ ਸਾਹਮਣੇ ਆਈ। ਰਾਜ ਸਰਕਾਰ ਵੱਲੋਂ ਯੂਪੀਐਸਸੀ ਦੇ ਪੈਨਲ ਸਬੰਧੀ ਖੁਦ ਹੀ ਭੰਬਲਭੂਸਾ ਪੈਦਾ ਕਰਨ ਦਾ ਮਾਮਲਾ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੁਰੇਸ਼ ਅਰੋੜਾ ਸੇਵਾਮੁਕਤ ਹੋਏ

1982 ਬੈਚ ਦੇ ਆਈਪੀਐਸ ਅਧਿਕਾਰੀ ਸੁਰੇਸ਼ ਅਰੋੜਾ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਤੇ ਗੋਲੀ ਕਾਂਡ ਕਰਕੇ ਵਿਵਾਦਾਂ ’ਚ ਘਿਰਨ ਤੋਂ ਬਾਅਦ ਅਕਤੂਬਰ 2015 ਵਿੱਚ ਸੁਮੇਧ ਸਿੰਘ ਸੈਣੀ ਦੀ ਥਾਂ ’ਤੇ ਡੀਜੀਪੀ ਨਿਯੁਕਤ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ 2017 ਵਿੱਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਵੀ ਸ੍ਰੀ ਅਰੋੜਾ ਨੂੰ ਇਸ ਅਹੁਦੇ ’ਤੇ ਕਾਇਮ ਰੱਖਿਆ ਗਿਆ। ਮੋਦੀ ਸਰਕਾਰ ਨੇ ਸਤੰਬਰ ’ਚ ਸੁਰੇਸ਼ ਅਰੋੜਾ ਦਾ ਸੇਵਾਕਾਲ 31 ਦਸੰਬਰ 2018 ਤੱਕ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਸੀ ਅਤੇ ਫਿਰ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਕਾਰਜਕਾਲ ’ਚ ਵਾਧਾ ਕਰ ਦਿੱਤਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ 30 ਸਤੰਬਰ 2019 ਤੱਕ ਉਨ੍ਹਾਂ ਦਾ ਸੇਵਾਕਾਲ ਵਧਾ ਦਿੱਤਾ ਸੀ ਪਰ ਸ੍ਰੀ ਅਰੋੜਾ ਨੇ ਕੈਪਟਨ ਸਰਕਾਰ ਨੂੰ ਸੇਵਾਮੁਕਤ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਤੱਕ ਹੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਰੱਖਿਆ ਜਾਵੇ।
 

ਮੋਦੀ ਡਰਪੋਕ ਹੈ- ਰਾਹੁਲ

ਨਵੀਂ ਦਿੱਲੀ, 8 ਫਰਵਰੀ-(ਜਨ ਸ਼ਕਤੀ ਨਿਉਜ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਨੂੰ ਸਮਝ ਆ ਗਿਆ ਹੈ ਕਿ ਦੇਸ਼ ਨੂੰ ਵੰਡ ਕੇ ਨਹੀਂ ਚਲਾਇਆ ਜਾ ਸਕਦਾ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਘਬਰਾਹਟ ਤੇ ਡਰ ਹੈ। ਉਨ੍ਹਾਂ ਕਿਹਾ,‘ਇਹ ਦੇਸ਼ ਹਿੰਦੁਸਤਾਨ ਦੇ ਹਰ ਵਿਅਕਤੀ ਦਾ ਹੈ। ਲੜਾਈ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਹੈ। ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਦੇਸ਼ ਇਕ ਪ੍ਰੋਡਕਟ (ਉਤਪਾਦ) ਹੈ। ਦੂਜੇ ਪਾਸੇ ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਦੇਸ਼ ਸਾਰਿਆਂ ਦਾ ਹੈ।’ ਉਨ੍ਹਾਂ ਕਿਹਾ,‘ਆਰਐੱਸਐੱਸ ਚਾਹੁੰਦਾ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਅਲੱਗ ਰੱਖ ਦਿੱਤਾ ਜਾਵੇ ਤੇ ਦੇਸ਼ ਨੂੰ ਨਾਗਪੁਰ ਤੋਂ ਚਲਾਇਆ ਜਾਵੇ। ਹਰ ਸੰਸਥਾ ਵਿਚ ਆਰਐੱਸਐੱਸ ਦੇ ਲੋਕਾਂ ਨੂੰ ਰੱਖਿਆ ਜਾਵੇ। ਉਹ ਚਾਹੁੰਦੇ ਹਨ ਕਿ ਮੋਹਨ ਭਾਗਵਤ ਪੂਰੇ ਦੇਸ਼ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ।’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਸਰਕਾਰੀ ਸੰਸਥਾਵਾਂ ਵਿਚ ਬੈਠੇ ਆਰਐੱਸਐੱਸ ਦੇ ਲੋਕਾਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਆਰਐੱਸਐੱਸ ਦੇਸ਼ ਦੀਆਂ ਸੰਸਥਾਵਾਂ ਉੱਤੇ ਕੰਟਰੋਲ ਕਰਨਾ ਚਾਹੁੰਦੀ ਹੈ। ਪਾਰਟੀ ਦੇ ਘੱਟ ਗਿਣਤੀਆਂ ਸੈੱਲ ਦੀ ਕਨਵੈਨਸ਼ਨ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ 2019 ਵਿਚ ਭਾਜਪਾ, ਆਰਐੱਸਐੱਸ ਨੂੰ ਹਰਾਏਗੀ। ਜੋ ਲੋਕ ਨਫ਼ਰਤ ਫੈਲਾ ਰਹੇ ਹਨ, ਉਨ੍ਹਾਂ ਨੂੁੰ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੀਨ ਨੇ ਆਪਣੀ ਫ਼ੌਜ ਡੋਕਲਾਮ ਵਿਚ ਭੇਜ ਦਿੱਤੀ ਪਰ ਪ੍ਰਧਾਨ ਮੰਤਰੀ ਚੀਨ ਅੱਗੇ ਹੱਥ ਜੋੜਕੇ ਖੜ੍ਹੇ ਰਹੇ। ਉਨ੍ਹਾਂ ਕਿਹਾ,‘ਪੰਜ ਸਾਲ ਤੱਕ ਉਨ੍ਹਾਂ ਨਾਲ ਲੜਨ ਤੋਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਮੋਦੀ ਦਾ ਚਰਿੱਤਰ ਪਤਾ ਲੱਗ ਗਿਆ ਹੈ। ਜਦ ਕੋਈ ਉਨ੍ਹਾਂ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਭੱਜ ਜਾਂਦੇ ਹਨ।’ ਰਾਹੁਲ ਨੇ ਦਾਅਵਾ ਕੀਤਾ,‘ਪ੍ਰਧਾਨ ਮੰਤਰੀ ਮੋਦੀ ਨੂੰ ਮੰਚ ਉੱਤੇ ਮੇਰੇ ਨਾਲ ਦਸ ਮਿੰਟ ਲਈ ਖੜ੍ਹਾ ਕਰ ਦਿਓ ਅਤੇ ਕੌਮੀ ਸੁਰੱਖਿਆ ਉੱਤੇ ਬਹਿਸ ਕਰਵਾਓ। ਉਹ ਖੜ੍ਹੇ ਨਹੀਂ ਹੋ ਸਕਣਗੇ।

ਵਿਧਾਇਕ ਦਰਸਨ ਬਰਾੜ ਨੂੰ ਕਾਂਗਰਸ ਕਮੇਟੀ ਦੇ ਚੇਅਰਮੈਨ ਬਣਨ ਤੇ ਪਾਰਟੀ ਵਰਕਰਾਂ ਵਿੱਚ ਖਸ਼ੀ ਦੀ ਲਹਿਰ: ਸਰਪੰਚ ਦੀਸ਼ਾ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਚੋਣਾਂ ਦੇ ਮੱਦੇਨਜਰ ਕਾਂਗਰਸ ਵੱਲੋ ਬਣਾਈ ਪਬਲਿਿਸਟ ਕਮੇਟੀ ਦੇ ਹਲਕਾ ਬਾਘਪੁਰਾਣਾ ਵਿਧਾਇਕ ਦਰਸਨ ਸਿੰਘ ਬਰਾੜ ਨੂੰ ਚੇਅਰਮੈਨ ਨਿਯੁਕਤ ਕਰਨ ਲਈ ਹਲਕਾ ਜਗਰਾਉ ਦੇ ਕਾਂਗਰਸੀ ਆਗੂਆਂ ਵਰਕਰਾਂ ਤੇ ਸਮਰਥਕਾਂ ਨੇ ਚੇਅਰਮੈਨ ਬਣਨ ਤੇ ਵਿਧਾਇਕ ਬਰਾੜ ਨੂੰ ਵਧਾਈ ਦਿੱਤੀ ਹੈ।ਇਸ ਸਮੇ ਸਰਪੰਚ ਜਗਦੀਸ ਚੰਦ ਦੀਸ਼ਾ ਗਾਲਿਬ ਰਣ ਸਿੰਘ ਨੇ ਕਿਹਾ ਕਿ ਬਰਾੜ ਪਰਿਵਾਰ ਮੱੁਢ ਤੋ ਹੀ ਸਿਰਫ ਕਾਂਗਰਸ ਪਾਰਟੀ ਦੀ ਤਨਦੇਹੀ,ਲਗਨ ਤੇ ਇਮਨਦਾਰੀ ਨਾਲ ਸੇਵਾ ਕਰ ਰਿਹਾ ਹੈ ਇਨ੍ਹਾਂ ਨੂੰ ਉਕਤ ਜਿੰਮੇਵਾਰੀ ਮਿਲਣ ਨਾਲ ਪਾਰਟੀ  ਵਰਕਰਾਂ ਦੇ ਹੌਸਲੇ ਬਲੰੁਦ ਹੋਏ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਵਿਚ ਬਰਾੜ ਦੀ ਨਿਯੁਕਤੀ ਕੁਝ ਲੋਕ ਸਭਾ ਹਲਕਿਆਂ ਵਿੱਚ ਰਿਕਾਰਡ ਤੋੜ ਲੀਡ ਨਾਲ ਜਿਤਾਵੇਗੀ।ਇਸ ਸਮੇ ਬਰਾੜ ਨੂੰ ਚੇਅਰਮੈਨ ਬਣਨ ਤੇ ਪੰਚ ਜਗਸੀਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਹਰਜੀਤ ਸਿੰਘ,ਪੰਚ ਹਰਮਿੰਦਰ ਸਿੰਘ,ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪ੍ਰਧਾਨ ਸਰਤਾਜ ਸਿੰਘ,ਖਜਾਨਚੀ ਕੁਲਵਿੰਦਰ ਸਿੰਘ,ਭਰਭੂਰ ਸਿੰਘ ਫੌਜੀ,ਚਮਕੋਰ ਸਿੰਘ ਕਨੇਡਾ,ਮਾਸਟਰ ਲਖਵੀਰ ਸਿੰਘ,ਕਨੇਡਾ,ਐਜਬ ਸਿੰਘ,ਭੀਮਾ ਸਿੰਘ ਆਦਿ ਨੇ ਵਧਾਈ ਦਿੱਤੀ ਹੈ।

ਪਿੰਡ ਡੱਲਾ (ਜਗਰਾਉਂ) ਵਿੱਚ ਵਾਵਰੋਲੇ ਦਾ ਕਹਿਰ ||Tornado Hit Village Dalla (Jagraon)

ਸੰਗਤਪੁਰਾ (ਢੈਪਈ) ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਬੱਚਿਆ ਨੇ ਪਾਈਆਂ ਧਮਾਲਾਂ

ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ  ਅਵਤਾਰ ਸਿੰਘ ਨੇ ਕੀਤੀ ਸਮੂਲੀਅਤ 

ਸਵੱਦੀ ਕਲਾਂ/ ਭੂੰਦੜੀ 8 ਫਰਵਰੀ (ਬਲਜਿੰਦਰ ਸਿੰਘ ਵਿਰਕ,ਮਨੀ ਰਸੂਲਪੁਰੀ , ਨਸੀਬ ਸਿੰਘ ਵਿਰਕ)  ਹਲਕਾ ਜਗਰਾਉ ਦੇ ਸਰਹੱਦੀ ਨਗਰ ਸੰਗਤਪੁਰਾ (ਢੈਪਈ )  ਦੇ ਸਰਕਾਰੀ ਪ੍ਰਾਇਮਰੀ  ਸਕੂਲ  ਵਿੱਚ ਹੈਡ ਟੀਚਰ  ਸੁਖਦੀਪ ਸਿੰਘ ਮਲਕ ਦੀ  ਦੇਖ ਰੇਖ ਹੇਠ  ਸਕੂਲ ਦੇ ਛੋਟੇ ਛੋਟੇ ਬੱਚਿਆ  ਵੱਲੋਂ ਰੰਗਾਂ ਰੰਗ ਪ੍ਰੋਗਰਾਮ ਕਰਵਾਇਆ ਗਿਆ  । ਇਸ  ਪ੍ਰੋਗਰਾਮ ਰਾਂਹੀ ਬੱਚਿਆ ਵੱਲੋਂ ਕੋਰੀਓਗ੍ਰਾਫੀ ਰਾਂਹੀ  ਵਿਸਰ ਰਹੇ ਵਿਰਸੇ ਨੂੰ ਸੁਰਜੀਤ  ਰੱਖਣ ਦੀ ਅਪੀਲ ਕੀਤੀ ਗਈ ਅਤੇ ਧੀਆਂ ਨਾਲ  ਹੋ ਰਹੀਆ ਵਧੀਕੀਆਂ  ਨੂੰ ਨਾਟਕੀ ਪ੍ਰੋਗਰਾਮ ਰਾਂਹੀ  ਪੇਸ਼ ਕੀਤਾ ਗਿਆ ਅਤੇ ਧੀਆ ਨੂੰ ਬਣਦਾ ਮਾਣ ,ਸਨਮਾਨ  ਦੇਣ ਦੀ  ਗੱਲ ਜਿਹਨ ਚ ਬੈਠਾਉਣ ਦੀ ਕੋਸ਼ਿਸ ਕੀਤੀ ਗਈ । ਇਸ ਸਮਾਗਮ ਚ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ  ਅਵਤਾਰ ਸਿੰਘ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ । ਇਸ ਸਮੇਂ ਸ: ਅਵਤਾਰ ਸਿੰਘ ਨੇ  ਸਮੇਂ ਦੀ ਅਗੋਸ਼  ਵਿੱਚ ਸਮੋ ਰਹੇ  ਪੰਜਾਬ ਦੇ ਵਿਰਸੇ ਵਾਰੇ ਗੱਲ ਕਰਦੇ ਹੋਏ  ਪੜ•ਾਈ ਨੂੰ ਲੱਗ ਰਹੇ ਘੁਣੇ ਬਾਰੇ ਗੱਲਬਾਤ ਕੀਤੀ ।

ਇਸ ਸਮੇਂ ਟਰੱਕ ਯੂਨੀਅਨ ਜਗਰਾਉ ਦੇ   ਪ੍ਰਧਾਨ ਬਿੰਦਰ  ਮਨੀਲਾ ਨੇ ਵਿਸ਼ੇਸ ਤੌਰ ਤੇ ਦਸਤਕ ਦਿੰਦੇ ਹੋਏ  ਸਕੂਲ ਸਟਾਫ ਨੂੰ  ਵਿਰਸਾ ਬਚਾਉਣ ਦਾ ਸਿਹਰਾ ਦਿੰਦੇ  ਹੋਰੇ ਖੂਬ ਸਲੰਘਾ ਕੀਤੀ । ਇਸ ਸਮੇਂ ਸਰਪੰਚ ਬੀਬੀ ਪਲਵਿੰਦਰ ਕੌਰ ਸਿੱਧੂ ਨੇ ਵੀ ਸਕੂਲ ਸਟਾਫ ਦੀ ਸਲੰਘਾ ਕਰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਅਤੇ ਉਦਮੀ ਸਕੂਲ ਟੀਚਰਾ ਦੀ ਬਦੌਲਤ  ਅੱਜ ਸਾਡੇ ਸੱਭਿਆਚਾਰ ਦੀ ਹੋਂਦ ਬਾਕੀ ਹੈ । ਇਸ ਸਮੇਂ ਸਮਾਗਮ ਨੂੰ ਚਾਰ ਚੰਨ ਲਗਾਉਣ ਵਾਲੇ ਦੇਸ਼ ਦਾ ਭੱਵਿਖ  ਛੋਟੇ ਛੋਟੇ ਬੱਚਿਆ ਨੂੰ  ਪ੍ਰਧਾਨ ਬਿੰਦਰ ਮਨੀਲਾ, ਅਵਤਾਰ ਸਿੰਘ ,  ਨਸੀਬ ਕੌਰ ,ਗੁਰਜੀਤ ਸਿੰਘ ,ਹਰਪਾਲ ਕੌਰ ,  ਨਵਜੋਤ ਕੌਰ ,  ਸ਼ੰਦੀਪ ਸਿੰਘ ,  ਰਾਗਾ ਸਿੰਘ , ਬਿੱਲੂ ਸਿੰਘ ,ਚੇਅਰਮੈਨ ਅਮਰਜੀਤ ਸਿੰਘ ,ਹਰਵਿੰਦਰ ਸਿੰਘ ਗਰੇਵਾਲ ,  ਪ੍ਰਧਾਨ ਝਲਮਲ ਸਿੰਘ ,ਦੀਦਾਰ ਸਿੰਘ ,ਬਲਜਿੰਦਰ ਕੌਰ ,ਹੁਸ਼ਿਆਰ ,ਨਛੱਤਰ ਸਿੰਘ ਸਿੱਧੂ ,ਬਲਜਿੰਦਰ ਕੌਰ ,ਪੰਚ ਸ਼ਰਨਜੀਤ ਸਿੰਘ ੰਿਮੰਟੂ ਸਾਬਕਾ ਸਰਪੰਚ ਸੁਰਜੀਤ ਸਿੰਘ , ਬਲਜਿੰਦਰ ਕੌਰ ,ਗਰਵਿੰਦਰ ਸਿੰਘ ਬੁਜਰਗ, ਜਗਦੀਪ ਸਿੰਘ ਜੋਹਲ,ਰਛਪਾਲ ਸਿੰਘ ਸਵੱਦੀ ਕਲਾਂ ,  ਹਰਪ੍ਰਤਾਪ ਸਿੰਘ ,ਲੈਕਚਰਾਰ ਗੁਰਮੀਤ ਸਿੰਘ , ਜਤਿੰਦਰਪਾਲ ਸਿੰਘ ਤਲਵੰਡੀ , ਬਲਦੇਵ ਸਿੰਘ ,  ਬਲਵੀਰ ਸਿੰਘ ,ਸੁਲਤਾਨ ਸਿੰਘ ਮੰਨੂੰ ਅਤੇ ਹੋਰ ਪੱਤਵੰਤਿਆ ਵੱਲੋਂ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ । 

ਐਨ ਆਰ ਆਈ ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ ਦੇ ਪਰਿਵਾਰ ਨੇ ਵਿਧਵਾਂ ਜਸਪ੍ਰੀਤ ਕੌਰ ਨੂੰ ਕੀਤੀ ਰਾਸ਼ੀ ਭੇਂਟ

ਪ੍ਰਮਾਤਮਾ ਇਸ ਪੀੜਤ ਪਰਿਵਾਰ ਤੇ  ਸਦਾ ਮੇਹਰ ਬਣਾਈ ਰੱਖੇ-ਦਰਸ਼ਨ ਸਿੰਘ ਵਿਰਕ

ਸਵੱਦੀ ਕਲਾਂ/ਭੂੰਦੜੀ 8 ਫਰਵਰੀ (ਨਸੀਬ ਸਿੰਘ ਵਿਰਕ,ਮਨੀ ਰਸੂਲਪੁਰੀ,ਬਲਜਿੰਦਰ ਸਿੰਘ ਵਿਰਕ)  ਕਸਬਾ ਸਵੱਦੀ ਕਲਾਂ ਨੇੜਲੇ  ਪਿੰਡ ਭਰੋਵਾਲ ਚ  ਅੱਜ ਹਲਕਾ ਦਾਖਾ ਦੇ ਪਿੰਡ ਵਿਰਕ ਦੇ ਉੱਘੇ ਸਮਾਜਸੇਵੀ ਅਤੇ ਕਿੰਗਜ ਮੇਕਰ ਦੇ ਨਾਮ  ਨਾਲ ਜਾਣੇ ਜਾਂਦੇ  ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ (ਯੂ ਐਸ ਏ)  ਦੇ ਵਿਸ਼ੇਸ ਉਪਰਾਲੇ ਸਦਕਾ  ਉਹਨਾ ਦੇ ਪਰਿਵਾਰ ਨੇ ਨਗਰ ਭਰੋਵਾਲ ਕਲਾਂ ਦੀ ਵਿਧਵਾ ਜਸਪ੍ਰੀਤ ਕੌਰ ਪਤਨੀ ਸਵ: ਸਤਨਾਮ ਸਿੰਘ ਅਤੇ ਉਹਨਾਂ ਦੀ ਬੇਟੀਆਂ ਅਤੇ ਬੇਟੇ  ਨੂੰ 25 ਹਜਾਰ ਦੀ ਰਾਸ਼ੀ ਦਿੱਤੀ ਗਈ । ਇਸ ਸਮੇਂ ਸ: ਦਰਸ਼ਨ ਸਿੰਘ ਵਿਰਕ ਨੇ ਪਰਿਵਾਰ ਨਾਲ ਦੁੱਖ ਸ਼ਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਪਰਿਵਾਰ ਤੇ ਮੇਹਰ ਬਣਾਈ ਰੱਖਣ ਦੀ ਅਰਦਾਸ ਬੇਨਤੀ ਕੀਤੀ ਅਤੇ ਵਿਸਵਾਸ ਦਵਾਇਆ ਕਿ ਅੱਗੇ ਵੀ ਔਖੇ ਸੌਖੇ ਸਮੇਂ ਉਹ ਪਰਿਵਾਰ ਨਾਲ ਇਸੇ ਤਰ•ਾ ਖੜ•ਦੇ ਰਹਿਣਗੇ । ਇਸ ਦੁੱਖ ਦੀ ਘੜੀ ਚ  ਬੀਬੀ ਹਰਬੰਸ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ।  ਇਸ ਸਮੇਂ ਇੰਨਾ ਦੇ ਨਾਲ ਦਵਿੰਦਰ ਸਿੰਘ ਤਤਲਾ ,ਅਰਸ਼ਪ੍ਰੀਤ ਸਿੰਘ ਤੱਤਲਾ , ਬਲਦੇਵ ਸਿੰਘ ਵਿਰਕ ਅਤੇ ਨਾਨਕੀ ਕੌਰ   ਆਦਿ ਹਾਜਰ ਸਨ 

ਕਾਂਗਰਸੀ ਆਗੂ ਆੜ੍ਹਤੀ ਮੋਹਣ ਸਿੰਘ ਮਾਂਗਟ ਨੂੰ ਸਦਮਾ , ਪਤਨੀ ਦਾ ਦਿਹਾਂਤ

ਜਗਰਾਉਂ 8 ਫਰਵਰੀ ( ਅੰਕੁਸ਼ ਸਹਿਜਪਾਲ ) - ਯੂਥ ਕਾਂਗਰਸ ਦੇ ਆਗੂ ਅਜਾਦ ਸਵੱਦੀ ਦੀ ਮਾਤਾ ਅਤੇ ਸੀਨੀਅਰ ਕਾਂਗਰਸੀ ਆਗੂ ਆੜ੍ਹਤੀ ਮੋਹਣ ਸਿੰਘ ਮਾਂਗਟ ਦੀ ਧਰਮਪਤਨੀ ਬੀਬੀ ਬਲਜੀਤ ਕੌਰ ਮਾਂਗਟ ਦਾ ਅਚਾਨਕ ਦਿਹਾਂਤ ਹੋ ਗਿਆ । ਜਿਸਨਾ ਦੇ ਅਕਾਲ ਚਲਾਣੇ ਕਾਰਨ ਜਗਰਾਉਂ ਖੇਤਰ 'ਚ ਸੋਗ ਦੀ ਲਹਿਰ ਛਾ ਗਈ । ਬੀਬੀ ਬਲਜੀਤ ਸਿੰਘ ਨਮਿੱਤ ਅੰਤਮ ਅਰਦਾਸ ਮਿਤੀ 14 ਫਰਵਰੀ ਦਿਨ ਸੁੱਕਰਵਾਰ ਨੂੰ ਪਿੰਡ ਸਵੱਦੀ ਖੁਰਦ ਨੇੜੇ ਜਗਰਾਉਂ ਵਿੱਖੇ ਹੋਵੇਗੀ । ਉਨ੍ਹਾਂ ਦੇ ਅਕਾਲ ਚਲਾਣੇ ਤੇ ਮਾਂਗਟ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ,ਮੇਜਰ ਸਿੰਘ ਭੈਣੀ , ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ,ਸਤਿੰਦਰਪਾਲ ਸਿੰਘ ਗਰੇਵਾਲ ,ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰ ਮਨੀਲਾ ,ਸਾਬਕਾ ਵਿਧਾਇਕ ਐਸ ਆਰ ਕਲੇਰ ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ,ਸੀਨੀਅਰ ਯੂਥ ਆਗੂ ਕੰਵਲਜੀਤ ਸਿੰਘ ਮੱਲ੍ਹਾ ,ਅਜਮੇਰ ਸਿੰਘ ਸਵੱਦੀ ,ਪ੍ਰਧਾਨ ਸੁਰਜੀਤ ਸਿੰਘ ਕਲੇਰ ਸਮੇਤ ਵੱਖ ਵੱæਖ ਰਾਜਸੀ ,ਸਮਾਜਸੇਵੀ ਅਤੇ ਧਾਰਮਿਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ ।

ਅਕਾਲੀਆਂ ਆਗੂਆਂ ਵੱਲੋਂ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਧਾਲੀਵਾਲ ਦਾ ਸਨਮਾਨ

ਜਗਰਾਉਂ 8 ਫਰਵਰੀ ( ਅੰਕੁਸ਼ ਸਹਿਜਪਾਲ ) - ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦਾ ਅੱਜ ਅਕਾਲੀ ਦਲ ਦੇ ਜਗਰਾਉਂ ਦਫ਼ਤਰ ਵਿੱਖੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਹਮੇਸ਼ਾ ਪਾਰਟੀ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪ੍ਰਭਜੋਤ ਸਿੰਘ ਧਾਲੀਵਾਲ ਨੇ ਅਕਾਲੀ ਦਲ ਦੀ ਮਜਬੂਤੀ ਲਈ ਬਹੁਤ ਕੰਮ ਕੀਤਾ ਹੈ । ਜਿਨ੍ਹਾਂ ਦੀ ਅਗਵਾਈ 'ਚ ਪਾਰਟੀ ਹੋਰ ਮਜਬੂਤ ਹੋਵੇਗੀ । ਇਸ ਸਮੇਂ ਪ੍ਰਧਾਨ ਧਾਲੀਵਾਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਜੱਥੇਬੰਦੀ ਵੱਲੋਂ ਉਨ੍ਹਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਯੂਥ ਵਿੰਗ ਦੀ ਮਜਬੂਤੀ ਲਈ ਉਹ ਬੂਥ ਪੱਧਰ ਤੇ ਇਕਾਈਆਂ ਦਾ ਗਠਨ ਕਰਨਗੇ । ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਕੰਵਲਜੀਤ ਸਿੰਘ ਮੱæਲ੍ਹਾ ,ਟਰੱਕ ਯੂਨੀਅਨ ਪ੍ਰਧਾਨ ਬਿੰਦਰ ਮਨੀਲਾ ,ਸਹਿਰੀ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ , ਦੀਪਇੰਦਰ ਸਿੰੰੰਘ ਭੰਡਾਰੀ ,ਹਰਦੇਵ ਸਿੰਘ ਬੌਬੀ ,ਡਾ ਚੰਦ ਸਿੰਘ ਡੱਲਾ ,ਬਲਰਾਜ ਸਿੰਘ ਭੱਠਲ ,ਸਤੀਸ਼ ਕੁਮਾਰ ਪੱਪੂ ,ਸੁਖਮੰਦਰ ਸਿੰਘ ਮਾਣੂਕੇ ,ਸਰਪੰਚ ਰੇਸਮ ਸਿੰਘ ਮਾਣੂਕੇ ,ਸੁਤੀਸ਼ ਬੱਗਾ ਸਮੇਤ ਹਲਕੇ ਦੇ ਕਈ ਯੂਥ ਆਗੂ ਹਾਜ਼ਰ ਸਨ ।

ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਯੋਗ ਨਹੀਂ-ਮੱਲ੍ਹੀ

ਲੰਡਨ- ( ਗਿਆਨੀ ਅਮਰੀਕ ਸਿੰਘ ਰਾਠੌਰ)-ਸ੍ਰੀ ਅਬਚਲ ਨਗਰ ਨਾਂਦੇੜ ਸਾਹਿਬ ਸਿੱਖਾਂ ਦਾ ਸਰਬ-ਉੁੱਚ ਅਸਥਾਨ ਅਤੇ ਸਿੱਖਾਂ ਦਾ ਤਖ਼ਤ ਹੈ ਪਰ ਸਥਾਨਕ ਸਰਕਾਰ ਵਲੋਂ ਇਸ ਦੇ ਪ੍ਰਬੰਧ 'ਚ ਕੀਤੀ ਸਿੱਧੀ ਦਖ਼ਲ ਅੰਦਾਜ਼ੀ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ।ਇਹ ਵਿਚਾਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲ੍ਹੀ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਸਿੱਖ ਕੌਮ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕੀ ਹੈ ਪਰ ਹੋਰ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਿੱਖ ਕੌਮ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਖੁਦ ਤੈਅ ਕਰੇ ਕਿ ਉਹ ਕਿਸ ਤਰ੍ਹਾਂ ਪ੍ਰਬੰਧ ਚਾਹੁੰਦੇ ਹਨ ਨਾ ਕਿ ਕੋਈ ਗ਼ੈਰ-ਸਿੱਖ ਸਿੱਖਾਂ ਦੇ ਧਾਰਮਿਕ ਅਸਥਾਨਾਂ ਜਾਂ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਵੇ । ਉਨ੍ਹਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਬਾਰੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਮੁੱਖ ਮੰਤਰੀ ਉਤਰਾਖੰਡ ਨੂੰ ਦੋ ਸਾਲ ਪਹਿਲਾਂ ਵੀ ਮਿਲ ਚੁੱਕੇ ਹਨ ਅਤੇ ਹੁਣ ਫਿਰ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਸਰਕਾਰ ਜਲਦੀ ਤੋਂ ਜਲਦੀ ਹੱਲ ਕਰੇ । 

ਤਜਿੰਦਰ ਸਿੰਘ ਸੇਖੋਂ ਦਾ 'ਸਫਲ ਨੌਜਵਾਨ ਕਾਰੋਬਾਰੀ ਅਤੇ ਸਮਾਜ ਸੇਵਕ' ਪੁਰਸਕਾਰ ਨਾਲ ਸਨਮਾਨ

ਲੰਡਨ -(ਗਿਆਨੀ ਅਮਰੀਕ ਸਿੰਘ ਰਾਠੌਰ)- ਯੂ. ਕੇ. ਦੇ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਦਾ ਪ੍ਰਾਪਰਟੀ ਕਾਰੋਬਾਰ ਖ਼ੇਤਰ 'ਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਲੋਹ ਦੇ ਮੇਅਰ ਹਰਮੋਹਿੰਦਰਪਾਲ ਸਿੰਘ ਸੋਹਲ ਵਲੋਂ 'ਸਫ਼ਲ ਨੌਜਵਾਨ ਕਾਰੋਬਾਰੀ ਅਤੇ ਸਮਾਜ ਸੇਵਕ' ਪੁਰਸਕਾਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬੋਲਦਿਆਂ ਮੇਅਰ ਸੋਹਲ ਨੇ ਕਿਹਾ ਕਿ ਤਜਿੰਦਰ ਸਿੰਘ ਸੇਖੋਂ ਇੱਕ ਸਫ਼ਲ ਕਾਰੋਬਾਰੀ ਹੈ ਜਿਸ ਨੇ ਛੋਟੀ ਉਮਰੇ ਸਖ਼ਤ ਮਿਹਨਤ ਨਾਲ ਵੱਡਾ ਮੁਕਾਮ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ਸ: ਸੇਖੋਂ ਆਪਣੀ ਜ਼ਮੀਨ ਵੇਚ ਕੇ ਯੂ. ਕੇ. ਪੜ੍ਹਾਈ ਲਈ ਆਇਆ ਅਤੇ ਅੱਜ ਪ੍ਰਾਪਰਟੀ ਕਾਰੋਬਾਰ 'ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ । ਸਭ ਤੋਂ ਵੱਡੀ ਗੱਲ ਹੈ ਕਿ ਉਹ ਆਪਣੇ ਪਿਛੋਕੜ ਨੂੰ ਯਾਦ ਰੱਖਕੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ । ਬੀਤੇ ਕੁਝ ਸਾਲਾਂ ਤੋਂ ਉਹ ਉੜੀਸਾ 'ਚ ਗਰੀਬਾਂ ਦੀ ਮਦਦ ਕਰ ਰਿਹਾ ਹੈ, ਬੀਤੇ ਸਾਲ ਉੜੀਸਾ 'ਚ ਹੀ ਕਈ ਕੈਦੀਆਂ ਨੂੰ ਉਨ੍ਹਾਂ ਦੇ ਜ਼ੁਰਮਾਨੇ ਭਰ ਕੇ ਰਿਹਾਅ ਕਰਵਾਇਆ ਅਤੇ ਚੰਗੇ ਸ਼ਹਿਰੀ ਬਣਨ ਲਈ ਪ੍ਰੇਰਨਾ ਦਿੱਤੀ । ਸ: ਸੇਖੋਂ ਨੇ ਲੰਡਨ 'ਚ ਬਣਨ ਵਾਲੀ ਵਿਸ਼ਵ ਜੰਗ ਦੇ ਸਿੱਖ ਸ਼ਹੀਦਾਂ ਦੀ ਯਾਦਗਰ ਲਈ 25 ਹਜ਼ਾਰ ਪੌਾਡ ਦੇ ਦਿੱਤੇ ਯੋਗਦਾਨ ਸਮੇਤ ਯੂ. ਕੇ. 'ਚ ਰੋਟਰੀ ਕਲੱਬ, ਸਥਾਨਕ ਸਕੂਲਾਂ, ਖੇਡਾਂ, ਕੈਂਸਰ ਰਿਸਰਚ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ 30 ਹਜ਼ਾਰ ਪੌਾਡ ਦੇ ਕਰੀਬ ਮਾਇਕ ਮਦਦ ਕੀਤੀ । ਤਜਿੰਦਰ ਸਿੰਘ ਸੇਖੋਂ ਦੀਆਂ ਸੇਵਾਵਾਂ ਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਸਲੋਹ ਮੇਅਰ ਵਲੋਂ ਇਹ ਸਨਮਾਨ ਕੀਤਾ ਗਿਆ । ਸ: ਸੇਖੋਂ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ । ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸ: ਸੇਖੋਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਸ: ਰੇਸ਼ਮ ਸਿੰਘ ਡੇਲ, ਦਰਸ਼ਨ ਸਿੰਘ ਢਿਲੋਂ, ਕੇਵਲ ਸਿੰਘ ਰੰਧਾਵਾ, ਪ੍ਰਮਿੰਦਰ ਸਿੰਘ ਢਡਵਾੜ ਆਦਿ ਹਾਜ਼ਿਰ ਸਨ ।