Punjabi

ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ

ਜਗਰਾਉਂ, 10 ਮਾਰਚ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਮਹਿਫ਼ਲ-ਏ- ਅਦੀਬ ਸੰਸਥਾ ਦੀ ਮਹੀਨਾਵਾਰ ਮੀਟਿੰਗ ਦ ਲੀਜ਼ੈਂਡ ਇੰਗਲਿੰਸ ਵਿਲਜ਼ ਜਗਰਾਉਂ ਵਿਖੇ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਇਸ ਵਾਰ ਮਹਿਫ਼ਲ ਦੇ ਵਿੱਛੜ ਚੁੱਕੇ ਅਦੀਬ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਸੀ। ਮੀਟਿੰਗ ਵਿਚ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਤੋਂ ਇਲਾਵਾ ਮੇਜਰ ਸਿੰਘ ਛੀਨਾ, ਪ੍ਰਿੰ: ਨਛੱਤਰ ਸਿੰਘ, ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ, ਡਾ: ਬਲਦੇਵ ਸਿੰਘ ਡੀ. ਈ.ਓ., ਮਾ: ਅਵਤਾਰ ਸਿੰਘ, ਮਾ: ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ, ਮਾ: ਰਣਜੀਤ ਸਿੰਘ ਕਮਾਲਪੁਰੀ, ਸਤਪਾਲ ਸਿੰਘ ਦੇਹੜਕਾ, ਕੈਪਟਨ ਪੂਰਨ ਸਿੰਘ ਗਗੜਾ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਕਲਿਆਣ, ਅਜੀਤ ਪਿਆਸਾ ਤੇ ਜਸਵਿੰਦਰ ਸਿੰਘ ਛਿੰਦਾ ਆਦਿ ਅਦੀਬ...

ਪ੍ਰਦਰਸ਼ਨਾਂ ਮਗਰੋਂ ਜੰਮੂ ਵਿੱਚ ਕਰਫ਼ਿਊ ਲਾਇਆ

ਜੰਮੂ, 15 ਫਰਵਰੀ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ’ਤੇ ਦਹਿਸ਼ਤੀ ਹਮਲੇ ਦੇ ਰੋੋਸ ਵਜੋਂ ਅੱਜ ਵੱਡੇ ਪੱਧਰ ’ਤੇ ਹੋਏ ਪ੍ਰਦਰਸ਼ਨਾਂ ਤੇ ਹਿੰਸਾ ਦੀਆਂ ਘਟਨਾਵਾਂ ਦੇ ਚਲਦਿਆਂ ਜੰਮੂ ਸ਼ਹਿਰ ਵਿੱਚ ਇਹਤਿਆਤ ਵਜੋਂ ਕਰਫਿਊ ਲਾ ਦਿੱਤਾ ਗਿਆ ਹੈ। ਫੌਜ ਨੇ ਕਈ ਨਾਜ਼ੁਕ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਕਰਫਿਊ ਫਿਰਕੂ ਹਿੰਸਾ ਫੈਲਣ ਦੇ ਡਰੋਂ ਲਾਇਆ ਗਿਆ ਹੈ। ਉਧਰ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਨੇ ਦੱਸਿਆ, ‘ਅਸੀਂ ਇਹਤਿਆਤ ਵਜੋਂ ਜੰਮੂ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਹੈ।’ ਅਧਿਕਾਰੀਆਂ ਮੁਤਾਬਕ ਕਰਫਿਊ ਦੌਰਾਨ ਜੰਮੂ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸੜਕਾਂ ’ਤੇ ਕੋਈ ਵਾਹਨ ਨਜ਼ਰ ਨਹੀਂ ਆਇਆ ਤੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਵੀ ਬੰਦ ਰਹੇ। ਇਸ ਤੋਂ ਪਹਿਲਾਂ...

ਸੀਆਰਪੀਐਫ ਦੇ ਸ਼ਹੀਦ ਜਵਾਨਾਂ ਨੂੰ ਰਾਜਨਾਥ ਨੇ ਮੋਢਾ ਦਿੱਤਾ

ਸ੍ਰੀਨਗਰ, 15 ਫਰਵਰੀ ਸੀਆਰਪੀਐਫ ਕੈਂਪਸ ’ਚ ਮਾਹੌਲ ਗ਼ਮਗੀਨ ਸੀ। ਸੀਆਰਪੀਐਫ ਦੇ 40 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ’ਤੇ ਇਥੇ ਪੁੱਜੇ ਅਤੇ ਉਨ੍ਹਾਂ ਮ੍ਰਿਤਕ ਦੇਹਾਂ ਨੂੰ ਮੋਢਾ ਵੀ ਦਿੱਤਾ। ਇਸ ਮਗਰੋਂ ਦੇਹਾਂ ਵਾਲੇ ਤਾਬੂਤਾਂ ਨੂੰ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਜਿਵੇਂ ਹੀ ਬਿਗਲ ਵਜਿਆ ਤਾਂ ਗਾਰਡ ਨੇ ‘ਸ਼ੋਕ ਸਲਾਮੀ ਸ਼ਸਤਰ’ (ਸ਼ਹੀਦਾਂ ਦੇ ਸਨਮਾਨ ’ਚ ਹਥਿਆਰ ਪੁੱਠੇ ਕਰਨ) ਦੀ ਆਵਾਜ਼ ਬੁਲੰਦ ਕੀਤੀ ਅਤੇ ਦਸਤਿਆਂ ਨੇ ਸ਼ਹੀਦਾਂ ਨੂੰ ਸਲਾਮੀ ਦਿੰਦਿਆਂ ਦੋ ਮਿੰਟ ਦਾ ਮੌਨ ਧਾਰਿਆ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਹੀਦ ਜਵਾਨ ਦੇ ਤਾਬੂਤ ਨੂੰ ਮੋਢਾ ਦਿੱਤਾ ਜਿਸ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੇ ਜੱਦੀ ਇਲਾਕੇ ’ਚ ਲਿਜਾਇਆ ਗਿਆ। ਗ੍ਰਹਿ ਮੰਤਰੀ ਰਾਜਨਾਥ...

ਦਹਿਸ਼ਤਗਰਦਾਂ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ: ਮੋਦੀ

ਨਵੀਂ ਦਿੱਲੀ, 15 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਹਮਲੇ ਕਰਵਾ ਕੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਅੱਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਨਾਲ ਸਿੱਝਣ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇਗੀ। ਦਿੱਲੀ ਤੋਂ ਵਾਰਾਨਸੀ ਤਕ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਉਣ ਦੇ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਮੈਂ ਦਹਿਸ਼ਤੀ ਜਥੇਬੰਦੀਆਂ ਅਤੇ ਉਨ੍ਹਾਂ ਨੂੰ ਸਹਾਇਤਾ ਦੇਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਬਹੁਤ ਭਾਰੀ ਗਲਤੀ ਕੀਤੀ ਹੈ। ਉਨ੍ਹਾਂ ਨੂੰ...

ਪਾਕਿਸਤਾਨ ਨਾਲ ਗੱਲਬਾਤ ਦਾ ਵੇਲਾ ਲੰਘਿਆ: ਕੈਪਟਨ

ਚੰਡੀਗੜ੍ਹ, 15 ਫਰਵਰੀ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਕੀਤੇ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੁਸ਼ਮਣਾਂ ਨੂੰ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਵੇਲਾ ਲੰਘ ਚੁੱਕਾ ਹੈ ਤੇ ਪੁਲਵਾਮਾ ਹਮਲੇ ਨੇ ਗੁਆਂਢੀ ਮੁਲਕ ਦੇ ਦੋਹਰੇ ਕਿਰਦਾਰ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ। ਵਿਧਾਨ ਸਭਾ ਵਿੱਚ ਸਦਨ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਸਦਨ ਨੂੰ ਉਠਾਉਣ ਦੀ ਮੰਗ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨ ਦਾ ਵੇਲਾ ਲੰਘ ਚੁੱਕਾ...

ਜ਼ਿਲ੍ਹਾਂ ਭਾਜਪਾ ਜਗਰਾਉਂ ਨੇ ਫੁੱਕਿਆ ਪਾਕਿਸਤਾਨ ਦਾ ਪੁੱਤਲਾ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਪਾਕਿਸਤਾਨ ਤੇ ਜੈਸ਼-ਏ-ਮਹੁੰਮਦ ਦੇ ਸਹਿਯੋਗ ਨਾਲ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜ਼ਿਲ੍ਹਾਂ ਪ੍ਰਧਾਨ ਭਾਜਪਾ ਜਗਰਾਉਂ ਗੋਰਵ ਖੁੱਲਰ , ਯੂਵਾ ਮੋਰਚਾ ਜਿਲ੍ਹਾਂ ਪ੍ਰਧਾਨ ਅਮਿਤ ਸ਼ਿੰਗਲ , ਲੀਗਲ ਸੈਲ ਦੇ ਸੰਯੋਜਕ ਵਿਵੇਕ ਭਾਰਦਵਾਜ਼ ਤੇ ਮੰਡਲ ਪ੍ਰਧਾਨ ਰਾਜਾ ਵਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾ ਨੇ ਪਾਕਿਸਤਾਨ ਦਾ ਪੁੱਤਲਾ ਫੱਕਿਆ । ਪ੍ਰਧਾਨ ਖੁੱਲਰ ਤੇ ਸਿੰਗਲਾ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋ ਇਸ ਹਮਲੇ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ ਤੇ ਹਮੇਸ਼ਾ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਪਾਕਿਸਤਾਨ ਨੂੰ ਭੱਵਿਖ ਵਿੱਚ ਇਸ ਦਾ ਭਿਆਨਕ ਖਾਮਿਆਜ਼ਾ ਭੁਗਤਨਾ ਪਵੇਗਾ । ਪ੍ਰਧਾਨ ਖੁੱਲਰ ਨੇ ਪ੍ਰਧਾਨ ਮੰਤਰੀ ਸ਼੍ਰੀ...

ਜਗਰਾਉਂ ਵਾਸੀਆਂ ਨੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜਗਰਾਉਂ ਸ਼ਹਿਰ ਦੇ ਵਾਸੀਆ ਵੱਲੋ ਸਥਾਨਕ ਝਾਂਸੀ ਚੋਂਕ ਵਿੱਚ ਕੈਂਡਲ ਜਲਾ ਕੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਜਗਰਾੳੇਂ ਵਾਸੀਆ ਨੇ ਮੰਗ ਕਰਦੇ ਹੋਏ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼-ਏ-ਮਹੁੰਮਦ ਤੇ ਲਸ਼ਕਰ ਏ ਤੋਇਬਾ ਤੇ ਫੋਜ਼ੀ ਕਾਰਵਾਈ ਕਰਕੇ ਖਤਮ ਕੀਤਾ ਜਾਵੇ । ਉਹਨਾਂ ਨੇ ਉਮੀਦ ਜਿਤਾਈ ਕਿ ਜਲੱਦ ਹੀ ਫੋਜ਼ ਇਸ ਹਮਲੇ ਦਾ ਮੁੰਹ ਤੋੜ ਜਵਾਬ ਦੇਵੇਗੀ । ਇਸ ਮੋਕੇ ਕੋਂਸਲਰ ਅਮਨਜੀਤ ਸਿੰਘ ਖਹਿਰਾ , ਗੋਪੀ ਸ਼ਰਮਾ , ਗੁਰਪ੍ਰੀਤ ਸਿੰਘ , ਅੰਕੂਸ਼ ਮਿੱਤਲ , ਦਵਿੰਦਰ ਜੈਨ , ਗੁਰਚਰਨ ਸਿੰਘ ਗਰੇਵਾਲ, ਜਤਿੰਦਰ ਗਰਗ , ਰੁਪੇਸ਼ ਸ਼ਰਮਾ , ਦੀਪਕ ਗੋਇਲ , ਸੁੱਖ ਜਗਰਾਉਂ , ਇੰਦਰਜੀਤ ਸਿੰਘ ਲਾਂਬਾ , ਸਤੀਸ਼ ਕਾਲੜਾ , ਸੰਦੀਪ ਬੱਬਰ ਹਾਜਿਰ ਸੀ ।

ਕਾਂਗਰਸ ਨੇ ਜੰਮੂ-ਕਸ਼ਮੀਰ 'ਚ ਹੋਏ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, 15 ਫਰਵਰੀ - ਬੀਤੇ ਦਿਨੀਂ ਜੰਮੂ ਕਸ਼ਮੀਰ 'ਚ ਸੀ.ਆਰ.ਪੀ. ਐਫ਼ ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ 40 ਦੇ ਕਰੀਬ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਸੋਨੀ ਗਾਲਿਬ ਦੀ ਅਗਵਾਈ 'ਚ ਝਾਂਸੀ ਰਾਣੀ ਚੌਕ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸੋਨੀ ਗਾਲਿਬ ਨੇ ਕਿਹਾ ਕਿ ਦੇਸ਼ ਅੰਦਰ ਅੱਤਵਾਦੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਆਏ ਦਿਨ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਨ ਕਿਹਾ ਕਿ ਅੱਜ ਭਾਰਤ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਬਲਾਕ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਸ਼ੋਤਮ ਲਾਲ ਖਲੀਫਾ, ਚੇਅਰਮੈਨ ਅਜਮੇਰ ਸਿੰਘ ਢੋਲਣ, ਦਿਹਾਤੀ ਪ੍ਰਧਾਨ ਜਗਜੀਤ ਸਿੰਘ...

ਗਾਲਿਬ ਰਣ ਸਿੰਘ 'ਚ ਮੀਹ ਕਾਰਨ ਕਈ ਏਕੜ ਦੇ ਕਰੀਬ ਆਲੂਆਂ ਦੀ ਫਸਲ ਹੋਈ ਤਬਾਹ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੇ ਪਿੰਡ ਗਾਲਿਬ ਰਣ 'ਚ ਪਿਛਲੇ ਦਿਨੀ ਪਏ ਭਾਰੀ ਮੀਹ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਈ ਏਕੜ ਆਲੂਆਂ ਦੀ ਫਸਲ ਪੂਰੀ ਤਰ੍ਹਾਂ ਤਾਬਹ ਹੋ ਚੁੱਕੀ ਹੈ।ਇਸ ਸਮੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਹਰਸਿਮਰਨ ਸਿੰਘ ਬਾਲੀ ਨੇ ਦੱਸਿਆ ਕਿ ਪਿੰਡ ਗਾਲਿਬ ਰਣ ਸਿੰਘ 'ਚ ਗੁਰਜੀਵਨ ਸਿੰਘ ਦੀ 10 ਕਿੱਲੇ,ਰਜਿੰਦਰ ਸਿੰਘ ਸਾਬਕਾ ਮੈਂਬਰ 8 ਕਿੱਲੇ,ਗੁਰਮੇਲ ਸਿੰਘ ਫੌਜੀ 8 ਕਿੱਲੇ,ਲਖਵਿੰਦਰ ਸਿੰਘ 8 ਕਿੱਲੇ,ਕਮਿਕਰ ਸਿੰਘ 3 ਕਿੱਲੇ,ਜਸਵਿੰਦਰ ਸਿੰਘ 3 ਕਿੱਲੇ,ਸੁਖਦੇਵ ਸਿੰਘ 8 ਕਿੱਲੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੱੁਕੀ। ਇਸ ਸਮੇ ਸਾਰੇ ਕਿਸਾਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਆਲੂਆਂ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਜਲਦ ਤੋ ਜਲਦ ਕਿਸਾਨਾਂ ਨੂੰ ਦਿੱਤਾ ਜਾਵੇ।ਇਸ ਸਮੇ ਅਜਮੇਰ ਸਿੰਘ,ਗੁਰਮੱੁਖ ਸਿੰਘ ਆਦਿ...

ਪਿੰਡ ਗਾਲਿਬ ਰਣ ਸਿੰਘ ਵਿੱਚ ਪ੍ਰਧਾਨ ਮੰਤਰੀ ਯੋਜਨਾ ਸਕੀਮ ਅਧੀਨ ਵਾਲੇ ਕਿਸਾਨਾਂ ਦੇ ਫਾਰਮ ਭਰੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਪ੍ਰਧਾਨ ਮੰਤਰੀ ਯੋਜਨਾ ਸਕੀਮ ਅਧੀਨ 5 ਏਕੜ ਤੋ ਘੱਟ ਵਾਲੇ ਕਿਸਾਨਾਂ ਦੇ ਫਾਰਮ ਭਰੇ ਗਏ।ਇਸ ਪ੍ਰਧਾਨ ਮੰਤਰੀ ਸਕੀਮ ਅਧੀਨ ਹੀ ਕਿਸਾਨਾਂ ਨੂੰ ਹਰ ਸਾਲ ਦਾ 6000 ਰੁਪਏ ਬੈਕਾਂ ਰਾਹੀ ਦਿੱਤੇ ਜਾਣਗੇ।ਇਹ ਫਾਰਮ ਪਿੰਡ ਦੇ ਸਰਪੰਚ ਜਗਦੀਸ ਚੰਦ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਨੇ 5 ਏਕੜ ਤੋ ਘੱਟ ਵਾਲਿਆਂ ਕਿਸਾਨਾਂ ਦੇ ਫਾਰਮ ਭਰੇ ਗਏ।ਇਸ ਸਮੇ ਸਰਤਾਜ ਸਿੰਘ ਨੇ ਕਿਹਾ ਕਿ ਇਸ ਪ੍ਰਧਾਨ ਮੰਤਰੀ ਸਕੀਮ ਦਾ ਹਰ ਇੱਕ ਕਿਸਾਨ ਨੂੰ ਲਾਭ ਲੈਣਾ ਚਾਹੀਦਾ ਤੇ ਸਾਰੇ ਕਿਸਾਨਾਂ ਨੂੰ ਇਹ ਫਾਰਮ ਜਲਦੀ ਭਰਨੇ ਚਾਹੀਦੇ ਹਨ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਜਿਸ ਕਿਸਾਨ ਦੇ ਫਾਰਮ ਭਰੇ ਗਏ ਉਸ ਨੂੰ ਹੀ ਪ੍ਰਧਾਨ ਮੰਤਰੀ ਸਕੀਮ ਦਾ ਲਾਭ ਮਿਲੇਗਾ।ਇਸ ਸਮੇ ਪੰਚ ਨਿਰਮਲ ਸਿੰਘ ,ਪੰਚ ਹਰਜੀਤ ਸਿੰਘ,ਪੰਚ...