USA

ਕੌਮੀ ਐਮਰਜੈਂਸੀ ਲਾਉਣ ਨੇੜੇ ਪਹੁੰਚੇ ਟਰੰਪ

ਵਾਸ਼ਿੰਗਟਨ- (ਜਨ ਸਕਤੀ ਨਿਉਜ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ’ਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਦੇਸ਼ ’ਚ ਦੱਖਣੀ ਮੈਕਸਿਕੋ ਸਰਹੱਦ ’ਤੇ ਕੰਧ ਦੇ ਨਿਰਮਾਣ ਵਾਸਤੇ ਫੰਡ ਇਕੱਠੇ ਕਰਨ ਲਈ ਕੌਮੀ ਐਮਰਜੈਂਸੀ ਐਲਾਨਣ ਦੇ ਨੇੜੇ ਪਹੁੰਚ ਰਹੇ ਹਨ। ਕੌਮੀ ਐਮਰਜੈਂਸੀ ਐਲਾਨੇ ਜਾਣ ਨਾਲ ਟਰੰਪ ਕਾਂਗਰਸ ਤੋਂ ਮਨਜ਼ੂਰੀ ਲਏ ਬਿਨਾਂ ਕੰਧ ਖੜ੍ਹੀ ਕਰਨ ਦੀ ਦਿਸ਼ਾ ਵੱਲ ਅੱਗੇ ਵੱਧ ਸਕਣਗੇ ਅਤੇ ਉਨ੍ਹਾਂ ਨੂੰ ਆਫਤ ਰਾਹਤ ਕੋਸ਼ ਦਾ ਫੰਡ ਦੱਖਣੀ ਮੈਕਸਿਕੋ ਸਰਹੱਦ ’ਤੇ ਕੰਧ ਬਣਾਉਣ ’ਤੇ ਖਰਚ ਕਰਨ ਦੀਆਂ ਤਾਕਤਾਂ ਮਿਲ ਜਾਣਗੀਆਂ। ਟਰੰਪ ਨੇ ਮੀਡੀਆ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਹੱਦੀ ਸੁਰੱਖਿਆ ਦੇ ਮਾਮਲੇ ’ਚ ਵਿਰੋਧੀ ਡੈਮੋਕਰੈਟਾਂ ਨਾਲ ਗੱਲਬਾਤ ਕਰਨੀ ਸਮੇਂ ਦੀ ਬਰਬਾਦੀ ਹੈ। ਉਨ੍ਹਾਂ ਅਮਰੀਕੀ ਨੁਮਾਇੰਦਾ ਸਭਾ ਦੀ ਪ੍ਰਧਾਨ...