Australia

ਪਹਿਲੀ ਵਾਰ: ਭਾਰਤ ਨੇ ਆਸਟ੍ਰੇਲੀਆ ਨੂੰ ਟੈਸਟ ਤੇ ODI ਕ੍ਰਿਕੇਟ ਲੜੀ 'ਚ ਹਰਾਇਆ

ਮੈਲਬਰਨ: ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਕਮਾਲ ਕਰ ਦਿੱਤਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਉਸੇ ਦੀ ਧਰਤੀ 'ਤੇ ਟੈਸਟ ਅਤੇ ਇੱਕ ਦਿਨਾ ਮੈਚਾਂ ਦੀ ਲੜੀ ਜਿੱਤੀ ਹੈ। ਇਹ ਕਾਰਨਾਮਾ ਮੈਲਬਰਨ 'ਚ ਖੇਡੇ ਗਏ ਆਖਰੀ ਇੱਕ ਦਿਨਾ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਕੀਤਾ ਹੈ। ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਨਾਬਾਦ 87 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਭਾਰਤ ਦੀ ਝੋਲੀ ਪਾਈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਲੜੀ ਦੇ ਆਖਰੀ ਮੈਚ 'ਚ ਚੰਗੀ ਸ਼ੁਰੂਆਤ ਕੀਤੀ ਤੇ ਪੂਰੀ ਟੀਮ ਨੂੰ 49ਵੇਂ ਓਵਰ ਵਿੱਚ 230 ਦੌੜਾਂ 'ਤੇ ਢੇਰ ਕਰ ਦਿੱਤਾ। ਯੁਜ਼ਵੇਂਦਰ ਚਹਿਲ ਨੇ ਸਭ ਤੋਂ ਵੱਧ ਛੇ ਭੁਵਨੇਸ਼ਵਕ ਕੁਮਾਰ ਤੇ ਮੁਹੰਮਦ ਸ਼ਮੀ ਨੇ...