Ludhiana

ਲੁਧਿਆਣਾ ਸਮੂਹਿਕ ਜਬਰ ਜਨਾਹ-6 ਦੋਸ਼ੀ ਕਾਬੂ 

60 ਦਿਨਾਂ ਵਿੱਚ ਹੋਵੇਗੀ ਜਾਂਚ ਮੁਕੰਮਲ-ਡੀ. ਜੀ. ਪੀ. ਦਿਨਕਰ ਗੁਪਤਾ ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ ਲੁਧਿਆਣਾ 14 ਫਰਵਰੀ -( ਮਨਜਿੰਦਰ ਸਿੰਘ ਗਿੱਲ )—ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ. ਪੱਧਰ ਦੀ ਮਹਿਲਾ ਅਧਿਕਾਰੀ ਵੱਲੋਂ ਅਗਲੇ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਆਈ. ਪੀ. ਐੱਸ. ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਜਾਣਕਾਰੀ ਦਿੰਦਿਆਂ...

ਗਰੀਨ ਸਿਟੀ ਵੈਲਫੇਅਰ ਸੁਸਾਇਟੀ ਦੀ ਚੋਣ ਮੌਕੇ ਈ.ਓ.ਦਾ ਸਨਮਾਨ

ਸਾਬਕਾ ਵਿਧਾਇਕ ਕਲੇਰ ਚੇਅਰਮੈਨ ਅਤੇ ਮਾ:ਸਰਬਜੀਤ ਹੇਰਾਂ ਪ੍ਰਧਾਨ ਚੁਣੇ ਗਏ ਜਗਰਾਂਉ, 9 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਸਥਾਨਕ ਸ਼ਹਿਰ ਦੇ ਪ੍ਰਮੁੱਖ ਬੱਸ ਸਟੈਂਡ ਨਜ਼ਦੀਕ ਬਣੀ ਕਲੋਨੀ ਗਰੀਨ ਸਿਟੀ ਦੇ ਵਾਸੀਆਂ ਵੱਲੋਂ ਬਣਾਈ ਗਈ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਇਸ ਵਾਰ ਫਿਰ ਕਮੇਟੀ ਦੇ ਚੇਅਰਮੈਨ ਚੁਣੇ ਗਏ ਅਤੇ ਮਾ:ਸਰਬਜੀਤ ਸਿੰਘ ਹੇਰਾਂ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆਂ ਗਿਆ। ਬਾਕੀ ਚੁਣੀ ਗਈ ਕਮੇਟੀ ਵਿੱਚ ਸੂਬੇਦਾਰ ਪਵਿੱਤਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਹਰਵੀਰ ਸਿੰਘ ਢਿੱਲੋਂ ਮੁੱਖ ਕੈਸ਼ੀਅਰ, ਸੌਰਵ ਕਲਸੀ ਜੁਆਇੰਟ ਕੈਸ਼ੀਅਰ, ਪਰਮਜੀਤ ਸਿੰਘ ਚੀਮਾਂ ਸਕੱਤਰ, ਮਨਪ੍ਰੀਤ ਸਿੰਘ ਜੁਆਇੰਟ ਸਕੱਤਰ ਅਤੇ ਕੈਪਟਨ ਬਖ਼ਤਾਵਰ ਸਿੰਘ, ਅਮਰਜੀਤ ਸਿੰਘ ਗਰੇਵਾਲ...

ਪਿੰਡ ਆਲਮਗੀਰ ਵਿੱਚ ਚੱਲਦੇ ਗੈਰ-ਕਾਨੂੰਨੀ ਮੁੜ ਵਸੇਬੇ ਕੇਂਦਰ 'ਤੇ ਛਾਪਾਮਾਰੀ

18 ਨੌਜਵਾਨਾਂ ਨੂੰ ਬਚਾਇਆ ਗਿਆ ਲੁਧਿਆਣਾ/ਜਗਰਾਂਉ, 9 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਡਾ.ਪਰਵਿੰਦਰ ਪਾਲ ਸਿੰਘ ਸਿੱਧੂ, ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਟੀਮ ਜਿਸ ਵਿੱਚ ਡਾ.ਮਹਿੰਦਰ ਸਿੰਘ ਡੀ.ਐਮ.ਸੀ. ਲੁਧਿਆਣਾ, ਡਾ.ਜੇ.ਪੀ.ਸਿੰਘ, ਐਸ.ਐਮ.ਓ., ਸਾਹਨੇਵਾਲ ਡਾ.ਵਿਵੇਕ ਗੋਇਲ, ਮਨੋ-ਚਿਕਿਤਸਕ ਸਿਵਲ ਹਸਪਤਾਲ, ਲੁਧਿਆਣਾ, ਹਰਪਾਲ ਸਿੰਘ, ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀਆਂ ਨੇ ਗੈਰ-ਕਾਨੂੰਨੀ ਮੁੜ ਵਸੇਬਾ ਕੇਂਦਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਿੰਡ ਆਲਮਗੀਰ ਵਿੱਚ ਚੱਲ ਰਹੇ ਰਿਹੈਬਲੀਟੇਸ਼ਨ ਸੈਂਟਰ 'ਤੇ ਛਾਪਾਮਾਰੀ ਕੀਤੀ ਗਈ ਅਤੇ ਉਥੋਂ 18 ਕੈਦੀਆਂ ਨੂੰ ਮੁਕਤ ਕਰਵਾਇਆ ਗਿਆ ਅਤੇ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ।

ਬੇਜ਼ਮੀਨੇ ਕਿਸਾਨ ਮਜਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੇ ਕਨਵੀਨਰ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮੰਗ ਪੱਤਰ ਦਿੱਤਾ ਗਿਆ

ਜਗਰਾਓਂ -(ਮਨਜਿੰਦਰ ਸਿੰਘ ਗਿੱਲ/ ਜਨ ਸਕਤੀ ਨਿਉਜ)- ਬੇਜ਼ਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵਲੋਂ ਜਗਰਾਓਂ ਪਹੁੰਚੇ ਸਾਬਕਾ ਮੰਤਰੀ ਤੇ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀਕੇ ਨੂੰ ਕਨਵੀਨਰ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਵਿਚ ਮੰਗ ਪੱਤਰ ਦਿਤਾ ਗਿਆ, ਸ਼੍ਰ ਦੇਹੜਕਾ ਨੇ ਦਸਿਆ ਕੇ ਪੰਜਾਬ ਸਰਕਾਰ ਵਲੋਂ ਕੋ :ਸੋਸਾਇਟੀਆ ਦੇ ਮਾਫ ਕੀਤੇ ਜਾ ਰਹੇ ਕਰਜਿਆ ਵਿਚ ਸਿਰਫ ਜਮੀਨਾਂ ਵਾਲੇ (ਕਾਸਤਕਾਰ) ਲੋਕਾਂ ਦਾ ਕਰਜਾ ਹੀ ਮਾਫ ਕੀਤਾ ਜਾ ਰਿਹਾ ਹੈ ਇਕ ਵੀ ਬੇਜ਼ਮੀਨੇ (ਗ਼ੈਰਕਾਸਤਕਾਰ) ਵਿਅਕਤੀ ਦਾ ਕਰਜ ਮਾਫ ਨਹੀਂ ਕੀਤਾ ਗਿਆ, ਬੇਜ਼ਮੀਨੇ ਮੋਰਚੇ ਨੇ ਮੰਗ ਕੀਤੀ ਕੇ ਜੇ ਸਰਕਾਰ ਜਮੀਨਾ ਵਾਲੇ ਲੋਕਾਂ ਦਾ ਕਰਜ ਮਾਫ ਕਰ ਸਕਦੀ ਹੈ ਤਾ ਬੇਜ਼ਮੀਨੇ ਲੋਕਾਂ ਦਾ ਕਰਜ ਕਿਊ ਮਾਫ ਨਹੀਂ ਕਰ ਰਹੀ, ਜ਼ਿਕਰ ਯੋਗ ਹੈ ਕੇ ਬੇਜ਼ਮੀਨੇ ਲੋਕਾਂ ਦਾ ਕਰਜ...