Punjab

ਪਿੰਡ ਡੱਲਾ ਵਿੱਚ ਹੋਏ ਨੁਕਸਾਨ ਦਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਲਿਆ ਜਾਇਜ਼ਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਰਾਤ ਆਈ ਤੇਜ਼ ਹਨੇਰੀ ਅਤੇ ਵਾਵਰੋਲੇ ਦੇ ਕਾਰਨ ਪਿੰਡ ਡੱਲਾ ਵਿਖੇ ਹੋਏ ਘਰਾਂ ਦੇ ਨੁਕਸਾਨ ਦਾ ਜ਼ਾਇਜਾ ਲੈਣ ਲਈ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਪਿੰਡ ਡੱਲਾ ਵਿਖੇ ਪੱੁਜੇ।ਇਸ ਮੌਕੇ ਸਰਬਜੀਤ ਕੌਰ ਮਾਣੰੂਕੇ ਨੇ ਪਿੰਡ ਡੱਲਾ ਦੇ ਘਰ-ਘਰ ਜਾ ਕੇ ਹੋਏ ਨੁਕਸਾਨ ਦਾ ਜਾਇਜਾ ਲੈਣ ਤੋ ਇਲਾਵਾ ਪਰਿਵਾਰ ਦੇ ਤਿੰਨ ਜ਼ਖਮੀ ਵਿਅਕਤੀਆਂ ਦਾ ਹਾਲ-ਚਾਲ ਪੱੁਛਿਆ।ਇਸ ਵਿਧਾਇਕਾ ਮਾਣੰੂਕੇ ਨੇ ਪੰਜਾਬ ਸਰਕਾਰ ਇਸ ਕੁਦਰਤੀ ਨੁਕਸਾਨ ਦਾ ਤੁਰੰਤ ਮੁਆਵਜਾ ਦੇਵੇ ਕਿਉਕਿ ਅੱਜ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬਿਆ ਪਿਆ ਹੈ।ਉਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਮੁਆਵਜਾ ਦਿਵਾਉਣ ਲਈ ਲੁਧਿਆਣਾ ਦੇ ਡੀ.ਸੀ ਨਾਲ ਫੋਨ ਤੇ ਗੱਲਬਾਤ ਕਰਕੇ ਯਕੀਨ ਦਿਵਾਇਆ ਹੈ ਕਿ ਪਿੰਡ ਡੱਲਾ ਦੇ ਹੋਏ ਨੁਕਸਾਨ ਦੀ ਗੁਦਾਵਰੀ ਕਰਕੇ ਬਣਦਾ ਮੁਆਵਜਾ ਦਿੱਤਾ...

ਪਿੰਡ ਗਾਲਿਬ ਰਣ ਸਿੰਘ 'ਚ ਪੰਚਾਇਤ ਨੇ ਆੜ੍ਹਤ ਦੀ ਬੋਲੀ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਵਿੱਚ ਸਮੂਹ ਪੰਚਾਇਤ ਦੀ ਮੀਟਿੰਗ ਬਾਬਾ ਜੀਵਨ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਹੋਈ।ਇਸ ਮੀਟਿੰਗ ਵਿੱਚ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਦੀ ਮਜਦੂਗੀ ਵਿੱਚ ਪਿੰਡ ਦੀ ਆੜਤ ਦੀ ਬੋਲੀ ਦਿੱਤੀ ਗਈ ਜਿਸ ਵਿੱਚ ਹਰਜਿੰਦਰ ਸਿੰਘ ਜੱਗਾ ਨੇ ਸਭ ਤੋ ਵੱਧ ਕੇ ਬੋਲੀ ਦਿੱਤੀ ਜੋ ਉਸ ਨੂੰ 10300 ਰੁਪਏ ਵਿੱਚ ਆੜ੍ਹਤ ਦੀ ਬੋਲੀ ਦਿੱਤੀ ਗਈ ਇਹ ਬੋਲੀ ਵਿੱਚ ਜੋ ਸਾਈਕਲ ਤੇ ਸਬਜੀ ਤੇ ਹੋਰ ਸਮਾਨ ਵੇਚਗਾ ਉਸ ਨੂੰ 5 ਰੁਪਏ ਆੜਤ ਲਈ ਜਾਵੇਗੀ,ਇਸ ਤੋ ਇਲਾਵਾ ਮੋਟਸਾਈਕਲ ਵਾਲੇ ਤੋ 10 ਰੁਪਏ ਆੜਤ,ਆਟੋ,ਛੋਟਾ ਹਾਥੀ ਤੋ 20 ਰੁਪਏ ਆੜਤ ਅਤੇ ਕੋਈ ਵੀ ਵੱਡੀ ਗੱਡੀ ਹੋਵੇਗੀ ਉਸ ਤੋ 30 ਰੁਪਏ ਲਏ ਜਾਣਗੇ।ਇਹ ਬੋਲੀ ਸਮੂਹ ਪੰਚਾਇਤ ਸਹਿਮਤੀ ਨਾਲ ਕੀਤੀ ਗਈ।ਇਸ ਵਿੱਚ ਸਰਪੰਚ ਜਗਦੀਸ ਚੰਦ ਦੀਸ਼ਾ,ਪੰਚ ਹਰਮਿੰਦਰ...

ਪਿੱਪਲੀ ਵਾਲੇ ਪਾਖੰਡੀ ਸਾਧ ਵਲੋ ਸਿੱਖ ਭਾਵਨਾਵਾਂ ਦੀ ਖਿੱਲੀ ਉਡਾਉਣ ਖਿਲਾਫ ਪਰਚ ਦਰਜ ਕੀਤਾ ਜਾਵੇ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਨੀਲਧਾਰੀ ਸੰਪ੍ਰਦਾ ਦੇ ਮੁਖੀ ਵਿਵਾਦਿਤ ਸਤਨਾਮ ਸਿੰਘ ਪਿੱਪਲੀਵਾਲੇ ਵੱਲੋਂ ਪਿਛਲੇ ਸਮੇਂ ਧੰਨ ਮਾਤਾ ਗੁੱਜਰ ਕੌਰ ਤੇ ਸਾਹਿਬਜਾਦਿਆਂ ਬਾਰੇ ਉਲ ਜਲੁਲ ਬੋਲਿਆ ਜਿਸ ਕਰਕੇ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰਾਂ ਨੇ ਇਸ ਨੂੰ ਬਿਨਾਂ ਪੇਸ਼ ਹੋਇਆ ਹੀ ਮੁਆਫੀ ਦੇ ਦਿੱਤੀ ਸੀ ਪਰ ਹੁਣ ਫੇਰ ਇਸ ਸਾਧ ਨੇ ਇੱਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਹੁਣ ਫੇਰ ਇਸ ਸਾਧ ਨੇ ਇੱਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਦਸ਼ਹ ਵਾਂਗ ਪ੍ਰਵੇਸ਼ ਕੀਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕੀਤੇ।ਉਨ੍ਹਾਂ ਕਿਹਾ ਕਿ ਇਸ ਸਾਧ ਦੇ ਆਉਣ ਮੌਕੇ ਫਿਲਮੀਂ...

ਖੇਤੀਬਾੜੀ ਮਹਿਕਮੇ ਨੇ ਕਣਕਾਂ ਦੀਆਂ ਫਸਲਾਂ ਦਾ ਲਿਆ ਜਾਇਜਾ

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਖੇਤੀਬਾੜੀ ਮਹਿਕਮੇ ਦੇ ਡਾ. ਬਲਵਿੰਦਰ ਸਿੰਘ ਅੱਜ ਆਪਣੀ ਟੀਮ ਸਮੇਤ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਗਏ। ਜਿਥੇ ਉਨ•ਾਂ ਮੀਂਹ ਦੇ ਨਾਲ ਹੋ ਰਹੀ ਗੜ•ੇਮਾਰੀ ਕਾਰਨ ਕਿਸਾਨਾਂ ਦੀਆਂ ਕਣਕਾਂ ਦੇ ਨੁਕਸਾਨ ਤੋਂ ਬਚਾਅ ਲਈ ਜਾਇਜਾ ਲਿਆ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਂਹ ਪੈਣ ਨਾਲ ਕਣਕਾਂ ਦਾ ਨੁਕਸਾਨ ਨਹੀ ਹੋਵੇਗਾ। ਕਿਉਂਕਿ ਮੀਂਹ ਦੀ 11 ਐਮਐਮ ਔਸਤਨ ਦਰਜ ਕੀਤੀ ਗਈ ਹੈ ਜੋ ਕਣਕ ਦੀ ਫ਼ਸਲ ਨੂੰ ਨੁਕਸਾਨ ਨਹੀ ਦੇਵੇਗੀ। ਉਨ•ਾਂ ਦੱਸਿਆ ਕਿ ਮੀਂਹ ਆਉਣ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ। ਜਿਆਦਾ ਮੀਂਹ ਆਉਣ ਨਾਲ ਸਬਜੀਆਂ, ਹਰਾ ਚਾਰਾ ਅਤੇ ਆਲੂਆਂ ਦੀ ਫ਼ਸਲ ਲਈ ਨੁਕਸਾਨ ਦੇਹ ਸਾਬਿਤ ਹੋ ਸਕਦਾ ਹੈ। ਮਾਹਿਰ ਟੀਮ ਨੇ ਕਿਸਾਨ ਧਰਮ ਸਿੰਘ ਚਚਰਾੜੀ ਦੀ ਖੇਤ ਵਿਚਲੀ ਕਣਕ ਦੀ ਫ਼ਸਲ ਦਾ ਨਿਰਿਖਣ ਕਰਨ ਤੇ ਦੱਸਿਆ ਕਿ ਉਨ•ਾਂ...

ਸੇਵਾ ਮੁਕਤ ਹੋਣ 'ਤੇ ਮਾ:ਸਰਬਜੀਤ ਸਿੰਘ ਹੇਰਾਂ ਦਾ ਹੋਇਆ ਸਨਮਾਨ

ਦੂਜਿਆਂ ਨੂੰ ਚਾਨਣ ਵੰਡਣ ਵਾਲਾ ਇਨਸਾਨ ਮਹਾਨ ਹੁੰਦਾ ਹੈ : ਸਾਬਕਾ ਵਿਧਾਇਕ ਕਲੇਰ ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੇ ਧਾਰਨੀ ਮਾ: ਸਰਬਜੀਤ ਸਿੰਘ ਹੇਰਾਂ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ ਨਾਲ ਆਪਣੇ ਕਹੇ ਸ਼ਬਦਾਂ 'ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਮਾ: ਸਰਬਜੀਤ ਸਿੰਘ ਹੇਰਾਂ ਹਮੇਸ਼ਾ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰ੍ਰ: ਗੁਰਮੇਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ...

ਸੜਕ ਸੁਰੱਖਿਆ ਕੇਵਲ ਨਾਅਰਾ ਹੀ ਨਹੀ, ਬਲਕਿ ਜਿੰਦਗੀ ਦਾ ਰਸਤਾ ਹੈ।

ਜਗਰਾਓਂ, 7 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ• ਜੀ ਦੇ ਹੁਕਮਾ ਦੀ ਪਾਲਣਾ ਵਿੱਚ ਸ਼੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ ਤੇ ਪੁਲਿਸ ਜਿਲ•ਾ ਲੁਧਿਆਣਾ (ਦਿਹਾਤੀ) ਵਿੱਖੇ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ ”ਸੜਕ ਸੁਰੱਖਿਆ ਜੀਵਨ ਰੱਖਿਆ” ਤਹਿਤ ਮਿੱਤੀ 04-02-2019 ਤੋਂ 10-02-2019 ਤੱਕ ਮਨਾਇਆ ਜਾ ਰਿਹਾ ਹੈ। ਅੱਜ ਮਿੱਤੀ 07-02-2019 ਨੂੰ ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਤਹਿਸੀਲ ਚੌਂਕ, ਜਗਰਾਓਂ ਵਿੱਖੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਇੰਸਪੈਕਟਰ ਨਿਧਾਨ ਸਿੰਘ, ਇੰਚਾਰਜ ਟਰੈਫਿਕ ਵਿੰਗ ਵੱਲੋਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਸਤਿੰਦਰਪਾਲ ਸਿੰਘ ਆਦਿ ਨੇ ਪਬਲਿਕ ਨੂੰ ਟਰੈਫਿਕ ਰੂਲਜ ਪ੍ਰਤੀ...

ਅਕਾਲੀ ਦਲ ਵੱਲੋਂ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਜਾਰੀ

ਚੰਡੀਗੜ੍ਹ, 6 ਫਰਵਰੀ (ਮਨਜਿੰਦਰ ਸਿੰਘ ਗਿੱਲ ) ਸ਼੍ਰੋਮਣੀ ਅਕਾਲੀ ਦਲ ਨੇ ਅੱਜ 40 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਭਾਈ ਮਨਜੀਤ ਸਿੰਘ ਤੇ ਜਗਜੀਤ ਸਿੰਘ ਲੋਪੋ ਨੂੰ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਪਾਰਟੀ ਦੇ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੀਏਸੀ ਦੇ ਮੈਬਰਾਂ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਤਵੰਤ ਕੌਰ ਸੰਧੂ, ਮਹਿੰਦਰ ਕੌਰ ਜੋਸ਼, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ, ਰਣਧੀਰ ਸਿੰਘ ਚੀਮਾ, ਅਮਰਜੀਤ ਕੌਰ ਪਟਿਆਲਾ, ਦੇਸ ਰਾਜ ਧੁੱਗਾ, ਸੰਤ ਬਲਬੀਰ ਸਿੰਘ ਘੁੰਨਸ, ਫਾਤਿਮਾ ਨਿਸਾਰ ਖਾਤੂਨ, ਲਖਬੀਰ ਸਿੰਘ ਲੋਧੀਨੰਗਲ, ਅਜਾਇਬ ਸਿੰਘ ਮੁਖਮੈਲਪੁਰ, ਭਾਗ ਸਿੰਘ ਮੱਲ੍ਹਾ,...

ਛੱਤ ’ਤੇ ਚੜ੍ਹੀਆਂ ਨਰਸਾਂ

ਸੇਵਾਵਾਂ ਪੱਕੀਆਂ ਕਰਵਾਉਣ ਲਈ ਛੱਤ ’ਤੇ ਚੜ੍ਹੀਆਂ ਨਰਸਾਂ ਪਟਿਆਲਾ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ ) ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਤਹਿਤ ਸਰਕਾਰੀ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਸਣੇ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਕੰਟਰੈਕਟ ਆਧਾਰਿਤ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਉਧਰ, ਨਰਸਿਜ਼ ਅਤੇ ਐਨਸਿਲਰੀ ਸਟਾਫ ਦੇ ਛੇ ਮੈਂਬਰ ਅੱਜ ਸਵੇਰੇ ਹੀ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਇਮਾਰਤ ਦੇ ਸਿਖ਼ਰ ’ਤੇ ਜਾ ਬੈਠੀਆਂ। ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਧਰਨਾ ਮਾਰਿਆ ਹੋਇਆ ਹੈ। ਛੱਤ ’ਤੇ ਚੜ੍ਹਨ ਵਾਲੀਆਂ ਮਹਿਲਾ ਮੁਲਾਜ਼ਮਾਂ ਵਿੱਚ ਨਰਸਿਜ਼ ਅਤੇ ਐਨਸਿਲਰੀ...

ਸੜਕਾਂ ’ਤੇ ਡੇਰੇ ਲਾਉਣਗੇ ਮੁਲਾਜ਼ਮ

ਚੰਡੀਗੜ੍ਹ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ ) ਪੰਜਾਬ ਵਿਧਾਨ ਸਭਾ ਦੇ 12 ਫਰਵਰੀ ਨੂੰ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਦਫ਼ਤਰੀ ਕੰਮ ਠੱਪ ਕਰ ਕੇ ਸੜਕਾਂ ’ਤੇ ਡੇਰੇ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਮਿੰਨੀ ਸਕੱਤਰੇਤ ਵਿਚ ਰੈਲੀ ਦੌਰਾਨ ਸਰਕਾਰ ਨੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਅਤੇ 8 ਫਰਵਰੀ ਨੂੰ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ। ਸਰਕਾਰ ਵੱਲੋਂ ਬਜਟ ਸੈਸ਼ਨ ਅਤੇ ਲੋਕ ਸਭਾ ਚੋਣਾਂ ਤਕ ਛੁੱਟੀਆਂ ਬੰਦ ਕਰਨ ਦੇ ਜਾਰੀ ਹੁਕਮਾਂ ਤੋਂ ਬੇਪ੍ਰਵਾਹ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ...

ਸ਼੍ਰੋਮਣੀ ਕਮੇਟੀ ਦੀਆਂ ‘ਊਣਤਾਈਆਂ’ ਖ਼ਿਲਾਫ਼ ਮੋਰਚਾ ਖੋਲ੍ਹਿਆ

ਫ਼ਤਿਹਗੜ੍ਹ ਸਾਹਿਬ, 6 ਫਰਵਰੀ (ਮਨਜਿੰਦਰ ਸਿੰਘ ਗਿੱਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਕੁੱਝ ਮੈਂਬਰਾਂ ਨੇ ਐਸਜੀਪੀਸੀ ਪ੍ਰਬੰਧਕਾਂ ਵਿਚ ਫੈਲੀਆਂ ਕਥਿਤ ਊਣਤਾਈਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਡੇਰਾ ਬਾਬਾ ਨਾਨਕ ਅਮਰੀਕ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਹੁਸੈਨਪੁਰ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਬਲਾਚੌਰ, ਜਸਵੰਤ ਸਿੰਘ ਪੁੜੈਣ ਕਮੇਟੀ ਮੈਂਬਰ ਹਲਕਾ ਸਿਧਵਾਂ ਬੇਟ, ਹਰਬੰਸ ਸਿੰਘ ਮਾਣਕੀ ਸਾਬਕਾ ਮੈਂਬਰ ਹਲਕਾ ਸਮਰਾਲਾ ਤੇ ਹਰਬੰਸ ਸਿੰਘ ਮੰਝਪੁਰ ਸਾਬਕਾ ਅੰਤਰਿੰਗ ਕਮੇਟੀ ਮੈਂਬਰ ਹੁਸ਼ਿਆਰਪੁਰ ਮੌਜੂਦ ਸਨ। ਭਾਈ ਰੰਧਾਵਾ ਨੇ ਕਿਹਾ ਕਿ ਐਸਜੀਪੀਸੀ ਵਿਚ ਕਥਿਤ ਊਣਤਾਈਆਂ ਕਾਰਨ ਸੰਗਤ ਹੁਣ...