#JanShaktiNewsPunjab #Jagraon #Ludhiana #Punjab #India #UK #USA #Canada #PunjabiNews ਕਾਉਕੇ ਕਲਾਂ/ਜਗਰਾਓਂ

ਲੁਧਿਆਣਾ 'ਚ 31 ਤਰੀਕ ਤੱਕ ਕੋਰੋਨਾ ਵਾਇਰਸ ਦੇ ਲਏ ਗਏ 138 ਨਮੂਨੇ - ਡੀ.ਸੀ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ 3 ਪਾਜ਼ੀਟਿਵ 1 ਮੌਤ, 92 ਨੈਗੇਟਿਵ ਪਾਏ ਗਏ ਹਨ। 43 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ 43 ਨਮੂਨੇ ਮਿਤੀ 31 ਮਾਰਚ ਨੂੰ ਹੀ ਲਏ ਗਏ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਕਰੋਨਾ ਵਾਇਰਸ ਮੁਕਤ

ਓਟਾਵਾ/ਕੈਨੇਡਾ,ਮਾਰਚ 2020-(ਏਜੰਸੀ )- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਬਿਆਨ ਵਿਚ ਸੋਫੀ ਗ੍ਰੈਗਵਰ ਟਰੂਡੋ ਨੇ ਕਿਹਾ ਹੈ ਕਿ ਉਹ ਪਹਿਲਾ ਤੋ ਬਹੁਤ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਡਾਕਟਰ ਅਤੇ ਓਟਾਵਾ ਪਬਲਿਕ ਹੈਲਥ ਵੱਲੋਂ ਕਿਹਾ ਗਿਆ ਹੈ ਕਿ ਉਹ ਪੂਰੇ ਤਰੀਕੇ ਨਾਲ ਠੀਕ ਹੋ ਗਏ ਹਨ।

ਭਾਰਤ 'ਚ ਕੋਰੋਨਾ ਦੇ ਮਰੀਜ਼, ਅੰਕੜਾ ਪਹੁੰਚਿਆ 950 ਤੋਂ ਪਾਰ

ਨਵੀਂ ਦਿੱਲੀ, ਮਾਰਚ 2020-(ਏਜੰਸੀ )- ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 125 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਲੋਕਾਂ ਦਾ ਅੰਕੜਾ 950 ਨੂੰ ਪਾਰ ਕਰ ਗਿਆ ਹੈ। ਸ਼ਨਿਚਰਵਾਰ ਨੂੰ ਦਿੱਲੀ, ਗੁਜਰਾਤ, ਕੇਰਲ ਤੇ ਤੇਲੰਗਾਨਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦਿੱਲੀ 'ਚ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਯਮਨ ਦਾ ਰਹਿਣ ਵਾਲਾ ਸੀ। ਇਸ ਤਰ੍ਹਾਂ ਦੇਸ਼ 'ਚ ਹੁਣ ਤਕ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਤੇ ਸੂਬੇ ਦੇ ਸਿਹਤ ਵਿਭਾਗਾਂ ਦੇ ਮੁਤਾਬਕ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਨਾਲ 957 ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ 'ਚ 47 ਵਿਦੇਸ਼ੀ, ਇਸ ਵਾਇਰਸ ਦੇ ਕਾਰਨ ਜਾਨ ਗੁਆਉਣ ਵਾਲੇ 25 ਵਿਅਕਤੀ ਤੇ ਇਲਾਜ ਦੇ ਬਾਅਦ ਠੀਕ ਹੋ ਚੁੱਕੇ 83...

ਸ਼ਾਬਾਸ਼!✍️ਸੁਖਦੇਵ ਸਲੇਮਪੁਰੀ

ਸ਼ਾਬਾਸ਼! ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਸਾਹ ਲੈਣਾ ਹੋਇਆ ਔਖਾ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਿਹਤ ਬੁਲੇਟਿਨ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਨਾਲ ਸਬੰਧਿਤ ਹੁਣ ਤਕ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ✍️ਸੁਖਦੇਵ ਸਲੇਮਪੁਰੀ

Sikh Youth UK Annual Sri Akhand Paath Sahib starting Friday

The Sikh Youth UK Annual Sri Akhand Paath Sahib starting 06 March 2020, Friday This is Invitation for all come and get involved throughout the weekend. A weekend of positive sangat doing Simran and Seva listening to paath and getting involved in the extra activities and workshops which have been put on for the sangata. We would like to thank everyone who’s contributed there efforts into making this happen and we hope to see you all throughout the weekend please let all family and friends know to attend, it really is not to be missed.

ਸਬ ਇੰਸਪੈਕਟਰ ਬਨਣ ਤੇ ਲਖਵੀਰ ਸਿੰਘ ਨੂੰ ਨਗਰ ਨਿਵਾਸੀਆਂ ਨੇ ਕੀਤਾ ਸਨਮਾਨ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)- ਪਿੰਡ ਕਾਉਂਕੇ ਕਲਾਂ ਦੀ ਪੁਲਿਸ ਚੌਂਕੀ ਵਿਖੇ ਤਾਿੲਨਾਤ ਏ.ਐਸ.ਆਈ ਲਖਵੀਰ ਸਿੰਘ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਤੇ ਭੁਪਿੰਦਰ ਸਿੰਘ ਦੋਵਾਂ ਕਰਮਚਾਰੀਆਂ ਦੇ ਏ.ਐਸ.ਆਈ. ਵਜੋ ਪਦਉੱਨਤ ਹੋਣ ਤੇ ਅੱਜ ਕਾਉਂਕੇ ਕਲਾਂ ਦੇ ਨਗਰ ਨਿਵਾਸੀਆ ਵੱਲੋ ਉਨਾ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ।ਇਸ ਸਮੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਕਿਹਾ ਕਿ ਪੁਲਿਸ ਚੌਕੀ ਕਾਉਂਕੇ ਕਲਾਂ ਵਿਖੇ ਤਾਇਨਾਤ ਉਕਤ ਤਿੰਨਾ ਕਰਮਚਾਰੀਆਂ ਵੱਲੋ ਆਪਣੀ ਡਿਉਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਜਿਸ ਸਬੰਧੀ ਉਨਾ ਦੇ ਪਦਉੱਨਤ ਹੋਣ ਵਜੋ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਆਪ ਮੁਹਾਰੇ ਨਗਰ ਨਿਵਾਸੀ ਸਾਮਿਲ ਹੋਏ।ਇਸ ਸਮੇ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਜਿੰਨਾਂ ਨੂੰ ਸੂਰਵੀਰਾਂ...

7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ 7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਰਾਮਗੜ੍ਹੀਆ ਗਰਲਜ਼ ਕਾਲਿਜ ‘ਚ ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸਨਮਾਨ ਸਮਾਗਮ ਵਿੱਚ ਅਕਾਡਮੀ ਦਾ ਸਰਵੋਤਮ ਸਨਮਾਨ ਫੈਲੋਸ਼ਿਪ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੂੰ ਪ੍ਰਦਾਨ ਕੀਤਾ ਜਾਵੇਗਾ। ਡਾ: ਸੁਖਦੇਵ ਸਿੰਘ ਬਾਰੇ ਜਾਣ ਪਛਾਣ ਡਾ: ਸਰਬਜੀਤ ਸਿੰਘ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਕਰਵਾਉਣਗੇ। ਇਹ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ:ਸੁਰਜੀਤ ਸਿੰਘ ਨੇ ਦੱਸਿਆ ਕਿ ਇਸੇ ਸਮਾਗਮ ਵਿੱਚ...

ਵਧੀਕ ਡਿਪਟੀ ਕਮਿਸ਼ਨਰ (ਵ) ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅਧਿਕਾਰੀਆਂ ਨੂੰ ਗਤੀਵਿਧੀਆਂ ਤੇਜ਼ ਕਰਨ ਦੇ ਆਦੇਸ਼

ਮਿਸ਼ਨ ਤੰਦਰੁਸਤ ਤਹਿਤ ਚੱਲ ਰਹੀਆਂ ਗਤੀਵਿਧੀਆਂ ਰੂਟੀਨ ਦੀਆਂ ਗਤੀਵਿਧੀਆਂ ਤੋਂ ਹੋਣੀਆਂ ਚਾਹੀਦੀਆਂ ਅਲੱਗ - ਅਮ੍ਰਿਤ ਸਿੰਘ ਏ.ਡੀ.ਸੀ.(ਡੀ) ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਹਵਾ, ਪਾਣੀ, ਆਲਾ-ਦੁਆਲਾ ਅਤੇ ਚੰਗਾ ਤੰਦਰੁਸਤ ਮਹੌਲ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ ਗਤੀਵਿਧੀਆਂ ਜਾਰੀ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮ੍ਰਿਤ ਸਿੰਘ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵੱਖ ਵੱਖ ਵਿਭਾਗਾਂ ਨੂੰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਗਈ। 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਦਫ਼ਤਰ ਵਧੀਕ ਡਿਪਟੀ...

ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਦੰਗਿਆਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਗਲਾਸਗੋ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਨਾਗਰਿਕਤਾ ਸੋਧ ਬਿੱਲ ਅਤੇ ਦਿੱਲੀ ਦੰਗਿਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਪਰਮਜੀਤ ਬਾਸੀ ਨੇ ਕੀਤੀ | ਇਸ ਰੋਸ ਪ੍ਰਦਰਸ਼ਨ ਵਿਚ ਇੰਡੀਅਨ ਵਰਕਰ ਐਸੋਸੀਏਸ਼ਨ ਗਲਾਸਗੋ, ਪੰਜਾਬੀ ਸਾਹਿਤ ਸਭਾ ਗਲਾਸਗੋ, ਮਲਿਆਲੀ ਐਸੋਸੀਏਸ਼ਨ ਸਕਾਟਲੈਂਡ, ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਸਕਾਟਲੈਂਡ, ਗੁਰੂ ਰਵਿਦਾਸ ਕਮੇਟੀ ਸਕਾਟਲੈਂਡ, ਕਮਿਊਨਿਸਟ ਪਾਰਟੀ ਸਕਾਟਲੈਂਡ ਆਦਿ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਕਾਮਰੇਡ ਬਾਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਐਕਟ ਭਾਰਤੀ ਲੋਕ-ਤੰਤਰ, ਧਰਮ-ਨਿਰਪੱਖਤਾ ਅਤੇ ਸੰਘੀ ਢਾਂਚੇ ਉੱਪਰ ਸਿੱਧਾ ਹਮਲਾ ਹੈ | ਉਨ੍ਹਾਂ ਦਿੱਲੀ ਦੰਗਿਆਂ ਬਾਰੇ ਬੋਲਦੇ ਹੋਏ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੰਗੇ ਭੜਕਾਉਣ ਵਾਲੇ...

ਸਨਅਤੀ ਵੇਸਟ ਅਤੇ ਗੰਦੇ ਪਾਣੀ ਦੇ ਉਚਿਤ ਪ੍ਰਬੰਧਨ ਲਈ ਰਿਕਾਰਡ ਨੂੰ ਸਾਂਭਣ ਅਤੇ ਤਕਨੀਕੀ ਹੁਨਰ ਵਿਕਾਸ ਦੀ ਲੋੜ

ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐÎਚ. ਡੀ. ਚੈਂਬਰ ਵੱਲੋਂ ਸੈਮੀਨਾਰ ਦਾ ਆਯੋਜਨ ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਰਾਹੀਂ ਉਕਤ ਵਿਸ਼ੇ ਸੰਬੰਧੀ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੈਮੀਨਾਰ ਦੌਰਾਨ ਵੇਸਟ ਅਤੇ ਵਾਟਰ ਵੇਸਟ ਮੈਨੇਜਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਦੱਸਿਆ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲੋੜ ਹੈ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਾਰੀਆਂ...