#JanShaktiNewsPunjab #Jagraon #Ludhiana #Punjab #India #UK #USA #Canada #PunjabiNews

ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ

ਨਵੀਂ ਦਿੱਲੀ, ਮਾਰਚ 2020-(ਏਜੰਸੀ )- ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਨੂੰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ ਆ ਗਿਆ ਹੈ। ਬੱਸ ਅੱਡੇ ਤੋਂ ਜਿੱਧਰ ਨਜ਼ਰ ਜਾ ਰਹੀ, ਉੱਧਰ ਲੋਕਾਂ ਦਾ ਸਿਰਫ਼ ਇਕੱਠ ਹੀ ਨਜ਼ਰ ਆਰ ਰਿਹਾ ਹੈ। ਲਾਕਡਾਊਨ ਦੇ ਸਾਰੇ ਪ੍ਰਬੰਧ ਇੱਥੇ ਪੂਰੀ ਤਰ੍ਹਾਂ ਲੜਖੜਾ ਗਏ ਹਨ। ਲਾਕਡਾਊਨ ਤੋਂ ਬਾਅਦ ਚਾਰੇ ਪਾਸੇ ਫੈਲੇ ਸੰਨਾਟੇ ਨੂੰ ਲੋਕਾਂ ਦੀ ਭੀੜ ਨੇ ਰੌਲੇ 'ਚ ਤਬਦੀਲ ਕਰ ਦਿੱਤਾ ਹੈ। ਹਰ ਕੋਈ ਭੱਜ ਰਿਹਾ ਹੈ। ਜਿੱਧਰੋਂ ਇਲਾਕੇ 'ਚ ਜਾਣ ਵਾਲੀ ਬੱਸ ਜਾਣ ਦੀ ਸੂਚਨਾ ਆ ਰਹੀ, ਉੱਧਰ ਹੀ ਲੋਕ ਭੱਜ ਰਹੇ ਹਨ। ਹਾਲਾਕਿ ਹਿੱਥੇ ਥਰਮਲ ਸਕਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਤਾਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ।ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ ਦੌਰਾਨ ਇਸ ਤਰ੍ਹਾਂ ਦੀਆਂ...

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

ਸਰਾਪ ਬਨਾਮ ਵਰਦਾਨ ! ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ...

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!✍️ ਸਲੇਮਪੁਰੀ ਦੀ ਚੂੰਢੀ -

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ! ਕੁਦਰਤ ਦੇ ਨਿਯਮਾਂ ਮੁਤਾਬਿਕ 21 ਦਿਨਾਂ ਬਾਅਦ ਆਂਡੇ 'ਚੋਂ ਸੁਰੱਖਿਅਤ ਬੱਚੇ ਬਾਹਰ ਆਉਣ ਦੀ ਸੰਭਾਵਨਾ ਹੁੰਦੀ ਹੈ। ਜਦੋਂ ਅਸੀਂ ਬੱਚੇ ਕਢਵਾਉਣ ਲਈ ਕੁੜਕ ਮੁਰਗੀ ਥੱਲੇ ਆਂਡੇ ਰੱਖਦੇ (ਸੇਣਾ) ਹਾਂ ਤਾਂ 21ਦਿਨਾਂ ਬਾਅਦ ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਕੁੜਕ ਮੁਰਗੀ 21 ਦਿਨਾਂ ਤੱਕ ਖੁੱਡੇ ਵਿਚੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣ ਲਈ ਹਰ ਵੇਲੇ ਉਪਰ ਬੈਠੀ ਰਹਿੰਦੀ ਹੈ ਅਤੇ ਇਥੋਂ ਤਕ ਕਿ ਕਿਸੇ ਹੋਰ ਮੁਰਗੀ/ਮਰਗੇ ਨੂੰ ਹੀ ਨਹੀਂ ਬਲਕਿ ਕਿਸੇ ਮਨੁੱਖ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ। ਜੇ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਠੁੰਗਾਂ ਮਾਰਦੀ ਹੈ ਤਾਂ ਜੋ ਕੋਈ ਵੀ ਆਂਡਿਆਂ ਨੂੰ ਛੂਹ ਨਾ ਸਕੇ। ਜਨੌਰ ਹੋਣ ਦੇ ਬਾਵਜੂਦ ਮੁਰਗੀ ਦੇ ਦਿਮਾਗ ਵਿਚ ਇਕ ਗੱਲ ਬਹਿ...

ਪੁਲਿਸ ਜੋ ਥਾਣਿਆਂ ‘ਚ ਕਰਦੀ ਸੀ ਹੁਣ ਸ਼ੜ੍ਹਕਾਂ ;ਤੇ ਕਰ ਰਹੀ ਏ

ਬੇਗੁਨਾਹਾਂ ਦੀ ਕੁੱਟਮਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਪੰਜਾਬ ਪੁਲਿਸ ਨੇ ਕੌਮੰਤਰੀ ਪੱਧਰ ‘ਤੇ ਆਪਣਾ ਅਕਸ਼ ਗੁਆਇਆ ਜਗਰਾਓ ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਦੇਸ਼ ਭਰ ਵਿਚ ਫੈਲੇ ਕਰੋਨਾ ਵਾਇਰਸ ਕਾਰਨ ਪੰਜਾਬ ‘ਚ ਲੱਗੇ ਕਰਫਿਊ ਦੁਰਾਨ ਪੁਲਿਸ ਦੇ ਕੁੱਝ ਕਰਮਚਾਰੀਆਂ ਵਲੋਂ ਬੇਗੁਨਾਹ ਆਮ ਲੋਕਾਂ ਦੀ ਕੀਤੀ ਜਾ ਰਹੀ ਨਜ਼ਾਇਜ਼ ਕੁੱਟਮਾਰ ਦੀ ਨਿਖੇਧੀ ਕਰਦਿਆਂ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਅਤੇ ਸੂਬਾ ਜਨਰਲ਼ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਪੁਲਿਸ ਜੋ ਵਹਿਸ਼ੀਪੁਣਾ ਰਾਜ ਦੇ ਥਾਣਿਆਂ ਵਿਚ ਕਰਦੀ ਆ ਰਹੀ ਹੈ, ਹੁਣ ਕਰਫਿਊ ਦੇ ਬਹਾਨੇ ਸ਼ੜ੍ਹਕਾਂ ‘ਤੇ ਕਰ ਰਹੀ ਹੈ। ‘ਪੰਜਾਬੀ ਟ੍ਰਿਿਬਊਨ’ ਨਾਲ ਗੱਲ਼ਬਾਤ ਕਰਦਿਆਂ ਉਨਾਂ ਪੰਜਾਬ ਪੁਲਿਸ ਵਲੋਂ...

ਜੋਗਿੰਦਰ ਸਿੰਘ ਚੌਹਾਨ ਨੇ ਕਈ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਸਬਜੀਆਂ ਵੰਡੀਆਂ

ਜਗਰਾਉਂ/ਲੁਧਿਆਣਾ,ਮਾਰਚ 2020-(ਰਾਣਾ ਸੇਖਦੌਲਤ)- ਅੱਜ ਪੂਰੇ ਸੰਸਾਰ ਨੂੰ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਪੰਜਾਬ ਨੂੰ ਲੌਕਡਾਉਨ ਕੀਤਾ ਨੂੰ 4 ਦਿਨ ਹੀ ਹੋਏ ਸੀ ਕਿ ਗਰੀਬ ਪਰਿਵਾਰਾਂ ਦਾ ਗੁਜਾਰਾ ਬਹੁਤ ਔਖਾ ਹੋ ਗਿਆ ਗਰੀਬ ਪਰਿਵਾਰ ਜਿੱਥੇ ਕਰੋਨਾ ਵਾਇਰਸ ਦੇ ਡਰ ਨਾਲ ਘਰਾਂ ਵਿੱਚ ਹੀ ਰਹਿ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਅਤੇ ਦਾਨੀ ਸੱਜਣਾ ਦੀ ਵੀ ਕਮੀ ਨਹੀਂ ਹੈ ਇਸੇ ਤਰ੍ਹਾਂ ਹੀ ਅੱਜ ਜੋਗਿੰਦਰ ਸਿੰਘ ਚੌਹਾਨ ਆਫਿਸ ਇੰਚਾਰਜ਼ ਗੇਜਾ ਰਾਮ (ਪ੍ਰਧਾਨ ਬਾਲਮੀਕ ਕਾਮੇਟੀ) ਵੱਲੋਂ ਅੱਜ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਸ਼ਬਜੀਆ ਦਿੱਤੀਆਂ ਉਸ ਨੇ ਇਹ ਵੀ ਕਿਹਾ ਕਿ ਅਸੀਂ ਅੱਗੇ ਵੀ ਗਰੀਬ ਪਰਿਵਾਰਾਂ ਨਾਲ ਖੜੇ ਸੀ ਅਤੇ ਸਾਡੀ ਕਾਂਗਰਸ ਪਾਰਟੀ ਹੁਣ ਵੀ ਨਾਲ ਖੜੀ ਹੈ ਜੋਗਿੰਦਰ ਸਿੰਘ ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਦਿੱਤੇ ਹੁਕਮਾਂ ਦੀ ਪਾਲਣਾ...

ਗੁਰਦੁਆਰਾ ਗੁਰੂਸਰ ਕਾਉਂਕੇ ਤੋ ਚੱਲ ਰਹੀ ਹੈ ਸੇਵਾ

ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਲੋੜਵੰਦਾਂ ਨੂੰ ਉਨਾ ਦੇ ਦੱਸੇ ਸਥਾਨਾਂ ਤੇ ਲੰਗਰ ਪਹੁੰਚਾਇਆ ਕਾਉਂਕੇ ਕਲਾਂ, 2020 ਮਾਰਚ ( ਜਸਵੰਤ ਸਿੰਘ ਸਹੋਤਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਦੇ ਦਿਸਾ ਨਿਰਦੇਸਾ ਤੇ ਜਗਰਾਓ ਹਲਕੇ ਤੋ ਸ੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਤੱਕ ਲੰਗਰ ਪਹੰੁਚਾਉਣ ਦੀਆਂ ਸੁਰੂ ਕੀਤੀਆ ਸੇਵਾਵਾਂ ਤਾਹਿਤ ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸ੍ਰੋਮਣੀ ਕਮੇਟੀ ਦੇ ਸਮੱੁਚੇ ਮੁਲਾਜਮਾ ਵੱਲੋ ਲੋੜਵੰਦਾ ਨੂੰ ਉਨਾ ਦੇ ਦੱਸੇ ਸਥਾਨ ਤੇ ਜਾ ਕੇ ਲੰਗਰ ਪਹੰੁਚਾਇਆ।ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮਜੀਤ ਸਿੰਘ ਨਾਭਾ ਨੇ ਕਿਹਾ ਕਿ ਗੁਰਦੁਆਰਾ ਗੁਰੂਸਰ...

ਦੇਸ਼ 'ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ, ਅਮਰੀਕਾ-ਇਟਲੀ ਸਮੇਤ ਕਈ ਦੇਸ਼ਾਂ 'ਚ ਹਾਹਾਕਾਰ

ਨਵੀਂ ਦਿੱਲੀ,ਮਾਰਚ 2020-(ਏਜੰਸੀ )- ਦੇਸ਼ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਫਿਲਹਾਲ 700 ਤੋਂ ਉੱਪਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਹੁਣ ਤਕ ਕੋਰੋਨਾ ਦੇ ਕੁੱਲ 724 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 640 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ,ਉੱਥੇ 66 ਮਰੀਜ਼ ਹਸਪਤਾਲ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। 17 ਵਿਅਕਤੀਆਂ ਦੀ ਹੁਣ ਤਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਚੁੱਕੀ ਹੈ। ਦੁਨੀਆ 'ਚ ਹੁਣ ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਸਕ੍ਰਮਿਤ ਦੇਸ਼ ਬਣ ਗਿਆ ਹੈ। ਅਮਰੀਕਾ ਨੇ ਚੀਨ ਨੂੰ ਇਸ ਮਾਮਲੇ 'ਚ ਪਛਾੜ ਦਿੱਤਾ ਹੈ। ਅਮਰੀਕਾ 'ਚ 85 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ 'ਚ ਕੋਰੋਨਾ ਸਕ੍ਰਮਣ...

ਪੰਜਾਬ ਦੇ ਲੋਕਾਂ ਨੂੰ ਮਿਲੇਗਾ 30 ਕਿੱਲੋ ਆਟਾ, ਦੋ ਕਿੱਲੋ ਦਾਲ ਅਤੇ ਦੋ ਕਿੱਲੋ ਖੰਡ, ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ

ਰੂਪਨਗਰ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਰਾਜ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ । ਪੰਜਾਬ ਸਰਕਾਰ ਕਰਫਿਊ ਦੌਰਾਨ ਸਾਰਿਆ ਨੂੰ ਆਟਾ, ਦਾਲ ਅਤੇ ਰਾਸ਼ਨ ਘਰਾਂ ਤੱਕ ਪਹੁੰਚਾਉਣ ਦੇ ਲਈ ਵੱਚਨਬੱਧ ਹੈ। ਤਕਨਿਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰੁਜ਼ਗਾਰ ਉੱਤਪਤੀ ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪ੍ਰਸ਼ਾਸ਼ਨ ਦਿਨ ਰਾਤ ਲੋਕਾਂ ਨੂੰ ਘਰਾਂ ਵਿੱਚ...

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਗੜ੍ਹਸ਼ੰਕਰ ਖੇਤਰ ਦਾ ਦੌਰਾ

ਗੜ੍ਹਸ਼ੰਕਰ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਗੜ੍ਹਸ਼ੰਕਰ ਖੇਤਰ ਦੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੀਲ ਕੀਤੇ ਹੋਏ ਪਿੰਡਾਂ ਮੋਰਾਂਵਾਲੀ, ਬਸਿਆਲਾ, ਬਿੰਜੋਂ, ਪੋਸੀ, ਐਮਾ ਜੱਟਾਂ ਦੇ ਮੌਜੂਦਾ ਹਲਾਤਾਂ ਦੀ ਜਾਣਕਾਰੀ ਕੀਤੀ, ਇਲਾਕੇ 'ਚ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਹੋਮ ਡਲਿਵਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਹਰਬੰਸ ਸਿੰਘ ਵੱਲੋਂ ਇਲਾਕੇ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।

ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਕੋਰੋਨਾ ਵਾਇਰਸ ਪਾਜ਼ੀਟਿਵ-Video

ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਯੂ.ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ। ਪ੍ਰਧਾਨ ਮੰਤਰੀ ਨਿਵਾਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੌਰਿਸ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ।