Court Case

ਸੀਬੀਆਈ ਦੀ ਜੰਗ 'ਚ ਹਾਰੀ ਮੋਦੀ ਸਰਕਾਰ, ਸੁਪਰੀਮ ਕੋਰਟ ਦਾ ਵੱਡਾ ਝਟਕਾ

ਨਵੀਂ ਦਿੱਲੀ 8 ਜਨਵਰੀ (ਏਜੰਸੀਆਂ): ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਅੱਜ ਸੀਬੀਆਈ ਡਾਇਰੈਕਟਰ ਆਲੋਕ ਵਾਰਮਾ ਦੇ ਅਧਿਕਾਰ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਦਕਿ ਸੁਪਰੀਮ ਕੋਰਟ ਨੇ ਸਾਫ-ਸਾਫ ਕਿਹਾ ਕਿ ਆਲੋਕ ਵਰਮਾ ਨੀਤੀਗਤ ਫੈਸਲੇ ਨਹੀਂ ਲੈ ਸਕਦੇ ਤੇ ਨਾ ਕੋਈ ਨਵੀਂ ਜਾਂਚ ਸ਼ੁਰੂ ਕਰ ਸਕਦੇ ਹਨ। ਆਲੋਕ ਵਰਮਾ ਦਾ ਕਾਰਜਕਾਲ ਜਨਵਰੀ 'ਚ ਖ਼ਤਮ ਹੋ ਰਿਹਾ ਹੈ। ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਫੈਸਲੇ ਤੋਂ ਬਾਅਦ ਕਿਹਾ, “ਆਲੋਕ ਵਰਮਾ ਨੂੰ ਮੁੜ ਬਹਾਲ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨਿਯੁਕਤੀ ਕਮੇਟੀ (ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਤੇ ਚੀਫ ਜਸਟਿਸ) ਹਫਤੇ ਅੰਦਰ ਉਨ੍ਹਾਂ ਦੇ ਨੀਤੀਗਤ ਕੰਮਾਂ 'ਤੇ ਫੈਸਲਾ ਲੈਣ।“ ਕੋਰਟ ਨੇ ਵਰਮਾ ਤੇ ਐਨਜੀਓ...