ਸਰਕਾਰ ਅਤੇ ਸਿਹਤ ਵਿਭਾਗ ਦੀ ਮਿਹਨਤ ਸਦਕਾ ਅਜੇ ਤੱਕ ਜਿਲ੍ਹਾ ਕੋਰੋਨਾ ਮੁੱਕਤ- ਡਾ. ਬਾਵਾ

 ਕਪੂਰਥਲਾ, ਮਾਰਚ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਆਰ.ਆਰ.ਟੀ. (ਟੀਮਾਂ) ਅਤੇ ਵਰਕਰ ਬਹੁਤ ਹੀ ਵਧੀਆਂ ਤਰੀਕੇ ਨਾਲ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਮਿਹਨਤ ਸਦਕਾ ਜਿਲ੍ਹੇ ਵਿੱਚ ਅਜੇ ਤੱਕ ਕੋਈ ਵੀ ਕੋਰੋਨਾ ਦਾ ਕੇਸ ਸਾਹਮਣੇ ਨਹੀ ਆਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਸਮੀਤ ਬਾਵਾ ਸਿਵਲ ਸਰਜਨ, ਕਪੂਰਥਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਕੋਆਰਿਨਟਾਇਨ ਕੀਤਾ ਗਿਆ। ਉਨ੍ਹਾਂ ਵੱਲੋ ਵੀ ਸਰਕਾਰ ਤੇ ਸਿਹਤ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਹਦਾਇਤਾ ਦੀ ਪਾਲਨਾ ਕਰਕੇ ਸਹਿਯੋਗ ਕੀਤਾ ਜਾ ਰਿਹਾ ਹੈ। 
ਡਾ. ਜਸਮੀਤ ਬਾਵਾ ਨੇ ਦੱਸਿਆ ਕਿ  ਸਾਡੀਆਂ ਸਾਰੀਆਂ ਸਿਹਤ ਸੰਸਥਾਵਾਂ ਸੋਡੀਅਮ ਹਾਈਪੋ੍ਰਕਲੋਰਾਈਟ ਨਾਲ ਸੈਨੇਟਾਈਜ਼ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਿਹਤ ਸੰਸਥਾਵਾਂ ਪੂਰੀ ਤਰ੍ਹਾਂ ਕੀਟਾਣੂ ਮੁਕਤ ਹੋ ਸਕਣ। ਇਸੇ ਤਰ੍ਹਾਂ ਸਿਹਤ ਸੰਸਥਾਵਾਂ ਅਤੇ ਫੀਲਡ ਵਿੱਚ ਕੰਮ ਕਰ ਰਹੇ ਸਟਾਫ ਲਈ ਗਾਓਨ, ਮਾਸਕ, ਹੈਂਡ ਸੈਨੇਟਾਈਜਰ, ਲੀਕਵਡ ਸੋਪ, ਗਲਵਜ਼ ਆਦਿ ਜਰੂਰਤ ਅਨੁਸਾਰ ਦਿੱਤੇ ਜਾ ਰਹੇ ਹਨ ਤਾਂ ਕਿ ਸਿਹਤ ਵਿਭਾਗ ਦੇ ਵਰਕਰ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋ ਕੇ ਕੰਮ ਕਰ ਸਕਣ ਅਤੇ ਲੋਕਾਂ ਦੀ ਵੀ ਸੁਰੱਖਿਅਤ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਵਰਕਰ ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਹਨ।ਜਿਨ੍ਹਾਂ ਦੀ ਮਿਹਨਤ ਸਦਕਾ ਜਿਲ੍ਹਾ ਕੋਰੋਨਾ ਦੀ ਬੀਮਾਰੀ ਤੋਂ ਅਜੇ ਤੱਕ ਮੁੱਕਤ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੇ ਅਤੇ ਸਮੇਂ ਸਮਂੇ ਤੇ ਸਿਹਤ ਵਿਭਾਗ ਅਤੇ ਸਰਕਾਰ ਵੱਲੋ ਜਾਰੀ ਕੀਤੀਆਂ ਜਾਂਦੀਆ ਹਦਾਇਤਾ ਦੀ ਪਾਲਣਾ ਕਰਦੇ ਰਹੇ ਤਾਂ ਅਸੀ ਇਸੇ ਤਰ੍ਹਾਂ ਇਸ ਬੀਮਾਰੀ ਤੋ ਸੁਰਖਿਅਤ ਰਹਾਂਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜਾਰ, ਮੈਡੀਕਲ ਸਟੋਰ, ਹਸਪਤਾਲ ਆਦਿ ਜਗ੍ਹਾਂ ਤੇ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਬਣਾਈ ਰੱਖੋ, ਧੀਰਜ ਰੱਖੋ ਅਤੇ ਜਰੂਰੀ ਸਾਮਾਨ/ਇਲਾਜ ਨਾਲ ਸਬੰਧਤ ਸਾਮਾਨਾਂ ਦੀ ਖਰੀਦਦਾਰੀ ਸੰਜਮ ਨਾਲ ਕਰੋ, ਕਰਿਆਨਾ/ਇਲਾਜ ਸਮੱਗਰੀ ਖਰੀਦਣ ਦੇ ਲਈ ਵਾਰ ਵਾਰ ਬਾਜਾਰ ਨਾ ਜਾਓ। ਖੰਘਦੇ ਅਤੇ ਛਿਕਦੇ ਸਮੇਂ ਰੁਮਾਲ ਨਾਲ ਮੂੰਹ ਅਤੇ ਨੱਕ ਢੱਕ ਕੇ ਰੱਖਣਾ ਚਾਹੀਦਾ ਹੈ, ਖੰਘਦੇ ਜਾਂ ਛਿਕਦੇ ਸਮੇਂ ਮੂੰਹ ਤੇ ਹੱਥ ਲਗਾਉਣ ਦੀ ਬਜਾਏ ਕੌਣੀ ਜਾਂ ਮੋਡਾ ਕੋਲ ਕਰਕੇ ਖੰਘਣਾ, ਛਿਕਣਾ ਚਾਹੀਦਾ ਹੈ, ਸਾਬਣ ਅਤੇ ਪਾਣੀ ਹੱਥਾ ਨੂੰ ਵਾਰ ਵਾਰ ਧੋਵੋ ਜੇਕਰ ਕੋਈ ਬੀਮਾਰ ਵਿਅਕਤੀ ਹੈ ਤਾਂ ਘਰ ਵਿੱਚ ਵੱਖਰੇ ਕਮਰੇ ਵਿੱਚ ਰਹੇ। ਜੇਕਰ ਕੋਈ ਵਿਅਕਤੀ ਬੀਮਾਰ ਜਾਂ ਇਸ ਬੀਮਾਰੀ ਦੇ ਲੱਛਣ ਨਾਲ ਪੀੜਿਤ ਹੈ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।